ਧੀ ਨੂੰ ਲੋਹੜੀ ਦੇ ਕੇ ਪਰਤ ਰਹੇ ਮਾਪਿਆਂ ਨਾਲ ਵਾਪਰਿਆ ਹਾਦਸਾ
Monday, Jan 13, 2025 - 02:58 PM (IST)
ਫਾਜ਼ਿਲਕਾ (ਸੁਨੀਲ): ਫਾਜ਼ਿਲਕਾ ਮਲੋਟ ਹਾਈਵੇਅ 'ਤੇ ਪਿੰਡ ਪੂਰਣਪਟੀ ਦੇ ਨੇੜੇ ਸੜਕ ਹਾਦਸਾ ਵਾਪਰ ਗਿਆ। ਇੱਥੇ 2 ਮੋਟਰਸਾਈਕਲਾਂ ਵਿਚ ਟੱਕਰ ਹੋ ਗਈ। ਇਸ ਦੌਰਾਨ 2 ਲੋਕ ਜ਼ਖ਼ਮੀ ਹੋ ਗਏ। ਮੌਕੇ 'ਤੇ ਪਹੁੰਚੇ ਸੜਕ ਸੁਰੱਖਿਆ ਫ਼ੋਰਸ ਦੇ ਮੁਲਾਜ਼ਮਾਂ ਨੂੰ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਆਪਣੀ ਧੀ ਨੂੰ ਲੋਹੜੀ ਦੇ ਕੇ ਪਰਤ ਰਿਹਾ ਸੀ ਪਰ ਰਾਹ ਵਿਚ ਹੀ ਦੂਜੇ ਮੋਟਰਸਾਈਕਲ ਨੇ ਇਸ ਵਿਚ ਟੱਕਰ ਮਾਰ ਦਿੱਤੀ। ਉਸ ਦੇ ਸਿਰ 'ਤੇ ਡੂੰਘੀ ਸੱਟ ਲੱਗੀ ਹੈ ਤੇ ਉਹ ਬੇਹੋਸ਼ ਹੈ।
ਇਹ ਖ਼ਬਰ ਵੀ ਪੜ੍ਹੋ - 16 ਜਨਵਰੀ ਨੂੰ ਬੰਦ ਰਹਿਣਗੇ ਇਹ ਪੈਟਰੋਲ ਪੰਪ! ਇਸ ਪਾਸੇ ਜਾਣ ਤੋਂ ਪਹਿਲਾਂ Full ਕਰਵਾ ਲਓ ਟੈਂਕੀ
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਰਜੀਤ ਕੌਰ ਨੇ ਦੱਸਿਆ ਕਿ ਉਹ ਆਪਣੇ ਪਤੀ ਸੁਖਦੇਵ ਸਿੰਘ ਦੇ ਨਾਲ ਆਪਣੀ ਦੀ ਨੂੰ ਲੋਹੜੀ ਦੇਣ ਲਈ ਬਾਈਕ ਰਾਹੀਂ ਪਿੰਡ ਡਾਬਾਵਾਲੀ ਗਏ ਸਨ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਵਾਪਸ ਆਉਂਦੇ ਸਮੇਂ ਪਿੰਡ ਪੂਰਣ ਪਟੀ ਨੇੜੇ ਸਾਹਮਣੇ ਤੋਂ ਤੇਜ਼ ਰਫ਼ਤਾਰ ਆ ਰਹੇ ਬਾਈਕ ਚਾਲਕ ਨੇ ਉਨ੍ਹਾਂ ਵਿਚ ਟੱਕਰ ਮਾਰ ਦਿੱਤੀ। ਉਨ੍ਹਾਂ ਦਾ ਦੋਸ਼ ਹੈ ਕਿ ਉਕਤ ਨੌਜਵਾਨ ਨੇ ਸ਼ਰਾਬ ਪੀਤੀ ਹੋਈ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਹਾਦਸੇ ਦੌਰਾਨ ਉਨ੍ਹਾਂ ਨੂੰ ਕਾਫ਼ੀ ਸੱਟਾਂ ਲੱਗੀਆਂ ਹਨ। ਦੂਜੇ ਪਾਸੇ ਸੂਚਨਾ ਮਿਲਣ 'ਤੇ ਮੌਕੇ 'ਤੇ ਸੜਕ ਸੁਰੱਖਿਆ ਫ਼ੋਰਸ ਪਹੁੰਚੀ। ਮੁਲਾਜ਼ਮ ਸਾਹਿਲ ਸਚਦੇਵਾ ਨੇ ਦੱਸਿਆ ਕਿ ਉਨ੍ਹਾਂ ਨੇ ਉਕਤ ਵਿਅਕਤੀ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਤੁਰੰਤ ਐਂਬੂਲੈਂਸ ਜ਼ਰੀਏ ਉਨ੍ਹਾਂ ਨੂੰ ਹਸਪਤਾਲ ਭੇਜਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 26 ਜਨਵਰੀ ਲਈ ਹੋ ਗਿਆ ਵੱਡਾ ਐਲਾਨ
ਦੂਜੇ ਬਾਈਕ ਚਾਲਕ ਆਤਮਾ ਸਿੰਘ ਨੂੰ ਉਨ੍ਹਾਂ ਨੇ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਹੈ। ਦੋਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਦੂਜੇ ਬਾਈਕ ਚਾਲਕ ਦਾ ਕਹਿਣਾ ਹੈ ਕਿ ਉਹ ਆਪਣੀ ਸਾਈਡ ਆ ਰਿਹਾ ਸੀ ਕਿ ਸਾਹਮਣੇ ਤੋਂ ਬਾਈਕ ਸਵਾਰ ਸੁਖਦੇਵ ਸਿੰਘ ਨੇ ਅਚਾਨਕ ਬਾਈਕ ਮੋੜ ਲਈ, ਜਿਸ ਕਾਰਨ ਟੱਕਰ ਹੋਈ। ਫ਼ਿਲਹਾਲ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ ਤੇ ਮਾਮਲੇ ਵਿਚ ਬਣਦੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8