ਅਟਵਾਲ ਕਿਵਕੇਨ ਲੋਨਸ ਟੂਰਨਾਮੈਂਟ ''ਚ ਚੌਥੇ ਸਥਾਨ ''ਤੇ

07/01/2017 10:25:02 PM

ਪੋਟੋਮੈਤ— ਭਾਰਤ ਦੇ ਸਟਾਰ ਗੋਲਫਰ ਅਰਜੁਨ ਅਟਵਾਲ ਪਹਿਲੇ ਦੌਰ 'ਚ 68 ਅਤੇ 67 ਦਾ ਰਿਕਾਰਡ ਖੇਡ ਕੇ ਪੰਜ ਅੰਡਰ 135 ਦੇ ਸਕੋਰ ਨਾਲ ਕਿਵਕੇਨ ਲੋਨਸ ਨੈਸ਼ਨਲ ਗੋਲਫਰ ਟੂਰਨਾਮੈਂਟ 'ਚ ਸਾਂਝੇ ਤੌਰ 'ਤੇ ਚੌਥੇ ਸਥਾਨ 'ਤੇ ਹੈ। ਅਟਵਾਲ ਦੂਜੇ ਦੌਰ ਤੋਂ ਬਾਅਦ ਵਧੀਆ ਸਤਿਥੀ 'ਚ ਹੈ ਜਿਸ ਨਾਲ ਉਸ ਨੇ ਬ੍ਰਿਟਿਸ਼ ਓਪਨ 'ਚ ਜਗ੍ਹਾ ਬਣਾਉਣ ਦੀ ਉਮੀਦ ਵੀ ਜਗ੍ਹਾ ਦਿੱਤੀ ਹੈ। ਇਸ ਟੂਰਨਾਮੈਂਟ 'ਚ ਸਿਖਰ ਦੇ ਚਾਰ ਖਿਡਾਰੀ ਬ੍ਰਿਟਿਸ਼ ਓਪਨ ਦੇ ਲਈ ਕੁਆਲੀਫਾਈ ਕਰਨਗੇ। ਡੇਵਿਸ ਲਿੰਗਾਮਰਥ ਨੇ ਲਗਾਤਾਰ ਦੂਜੇ ਦਿਨ 65 ਦਾ ਕਾਰਡ ਖੇਡਿਆ ਅਤੇ ਉਸ ਨੇ ਦਸ ਅੰਡਰ ਨਾਲ ਆਪਣੀ ਬੜਤ ਬਰਕਰਾਰ ਰੱਖੀ ਹੈ।


Related News