ਕ੍ਰਿਕਟਰ ਪ੍ਰਿਥਵੀ ਸ਼ਾਹ ਦੀ ਕਾਰ 'ਤੇ ਹਮਲਾ, ਪ੍ਰਸ਼ੰਸਕਾਂ ਨੂੰ ਸੈਲਫੀ ਲੈਣ ਤੋਂ ਕੀਤਾ ਸੀ ਇਨਕਾਰ

Thursday, Feb 16, 2023 - 03:56 PM (IST)

ਕ੍ਰਿਕਟਰ ਪ੍ਰਿਥਵੀ ਸ਼ਾਹ ਦੀ ਕਾਰ 'ਤੇ ਹਮਲਾ, ਪ੍ਰਸ਼ੰਸਕਾਂ ਨੂੰ ਸੈਲਫੀ ਲੈਣ ਤੋਂ ਕੀਤਾ ਸੀ ਇਨਕਾਰ

ਮੁੰਬਈ (ਭਾਸ਼ਾ)- ਮੁੰਬਈ ਦੇ ਓਸ਼ੀਵਾਰਾ ਵਿੱਚ ਭਾਰਤੀ ਟੀਮ ਦੇ ਕ੍ਰਿਕਟਰ ਪ੍ਰਿਥਵੀ ਸ਼ਾਹ ਨਾਲ ਸੈਲਫੀ ਲੈਣ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ 8 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਕ ਪੁਲਸ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਕਿਹਾ ਕਿ ਇਹ ਮਾਮਲਾ ਤੜਕੇ ਇੱਕ ਲਗਜ਼ਰੀ ਹੋਟਲ ਵਿੱਚ ਉਦੋਂ ਸ਼ੁਰੂ ਹੋਇਆ, ਜਦੋਂ ਸੈਲਫੀ ਲੈਣ ਦੇ ਇਛੁੱਕ ਕੁੱਝ ਪ੍ਰਸ਼ੰਸਕਾਂ ਨੇ ਕ੍ਰਿਕਟਰ ਨੂੰ ਘੇਰ ਲਿਆ। ਇਸ ਦੌਰਾਨ ਪ੍ਰਿਥਵੀ ਨੇ ਕਈਆਂ ਨਾਲ ਫੋਟੋਆਂ ਖਿਚਵਾਈਆਂ ਪਰ ਕੁੱਝ ਲੋਕਾਂ ਨੇ ਜਦੋਂ ਉਸ ਨੂੰ ਵਾਰ-ਵਾਰ ਸੈਲਫੀ ਕਲਿੱਕ ਕਰਾਉਣ ਲਈ ਕਿਹਾ ਤਾਂ ਉਸ ਨੇ ਇਨਕਾਰ ਕਰ ਦਿੱਤਾ, ਜਿਸ 'ਤੇ ਪ੍ਰਸ਼ੰਸਕ ਭੜਕ ਗਏ। ਕ੍ਰਿਕਟਰ ਵੱਲੋਂ ਇਨਕਾਰ ਕਰਨ 'ਤੇ ਹੋਟਲ ਮੈਨੇਜਰ ਨੇ ਪ੍ਰਸ਼ੰਸਕਾਂ ਨੂੰ ਕੰਪਲੈਕਸ ਖਾਲੀ ਕਰਨ ਲਈ ਕਹਿ ਦਿੱਤਾ।

ਇਹ ਵੀ ਪੜ੍ਹੋ: ਦੀਪਤੀ ਸ਼ਰਮਾ ਨੇ ਰਚਿਆ ਇਤਿਹਾਸ, ਟੀ-20 ਅੰਤਰਰਾਸ਼ਟਰੀ 'ਚ 100 ਵਿਕਟਾਂ ਲੈਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣੀ

ਇਸ ਗੱਲ ਤੋਂ ਗੁੱਸੇ ਵਿੱਚ ਆਏ ਪ੍ਰਸ਼ੰਸ਼ਕਾਂ ਨੇ ਹੋਟਲ ਵਿਚੋਂ ਨਿਕਲੀ ਇੱਕ ਕਾਰ ਦਾ ਪਿੱਛਾ ਕੀਤਾ, ਜਿਸ ਵਿੱਚ ਉਨ੍ਹਾਂ ਨੂੰ ਲੱਗਾ ਕੀ ਕ੍ਰਿਕਟਰ ਹੋਟਲ ਤੋਂ ਬਾਹਰ ਜਾ ਰਿਹਾ ਹੈ। ਜੋਗੇਸ਼ਵਰੀ ਲਿੰਕ ਰੋਡ ਨੇੜੇ, ਮੁਲਜ਼ਮਾਂ ਨੇ ਕਾਰ 'ਤੇ ਹਮਲਾ ਕਰ ਦਿੱਤਾ ਅਤੇ ਉਸ ਦੀ ਵਿੰਡਸ਼ੀਲਡ ਤੋੜ ਦਿੱਤੀ। ਹਾਲਾਂਕਿ ਕਾਰ ਵਿਚ ਪ੍ਰਿਥਵੀ ਸ਼ਾਹ ਮੌਜੂਦ ਨਹੀਂ ਸੀ, ਉਸ ਦਾ ਇਕ ਦੋਸਤ ਜਾ ਰਿਹਾ ਸੀ। ਉਥੇ ਹੀ ਇਸ ਘਟਨਾ ਮਗਰੋਂ ਕਾਰ ਸਵਾਰ ਨੇ ਓਸ਼ੀਵਾਰਾ ਪੁਲਸ ਸਟੇਸ਼ਨ ਜਾ ਕੇ ਸ਼ਿਕਾਇਤ ਦਰਜ ਕਰਵਾਈ। ਓਸ਼ੀਵਾਰਾ ਪੁਲਸ ਸਟੇਸ਼ਨ ਦੇ ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ 8 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਪਾਕਿਸਤਾਨ 'ਚ ਵਿਆਹ ਦੇ 5 ਦਿਨ ਬਾਅਦ ਹਿੰਦੂ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਖੇਤ 'ਚੋਂ ਮਿਲੀ ਲਾਸ਼


author

cherry

Content Editor

Related News