ATP ਨੇ ਬੇਰੁਜ਼ਗਾਰ ਕੋਚਾਂ ਦੀ ਮਦਦ ਲਈ ਕੀਤਾ ਨਵਾਂ ਪ੍ਰੋਗਰਾਮ ਸ਼ੁਰੂ

06/09/2020 8:48:07 PM

ਨਵੀਂ ਦਿੱਲੀ- ਵਿਸ਼ਵ ਵਿਚ ਪੁਰਸ਼ ਟੈਨਿਸ ਦੀ ਪ੍ਰਬੰਧਕ ਕਮੇਟੀ ਏ. ਟੀ. ਪੀ. ਨੇ ਆਪਣੇ ਬੇਰੁਜ਼ਗਾਰ ਕੋਚਾਂ ਦੀ ਮਦਦ ਦੇ ਲਈ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਹੈ, ਜਿਸ 'ਚ ਚੋਟੀ ਦੇ ਕੋਚਾਂ ਦੀ ਕੋਚਿੰਗ ਦੀ ਨਿਲਾਮੀ ਕੀਤੀ ਜਾਵੇਗੀ। ਇਸ ਪ੍ਰੋਗਰਾਮ ਵਿਚ ਹਿੱਸਾ ਲੈਣ ਵਾਲਿਆਂ ਨੂੰ ਸੇਰੇਨਾ ਵਿਲੀਅਮਸ, ਨੋਵਾਕ ਜੋਕੋਵਿਚ, ਰਾਫੇਲ ਨਡਾਲ ਜਾਂ ਰੋਜਰ ਫੈਡਰਰ ਦੇ ਨਾਲ ਕੰਮ ਕਰਨ ਵਾਲਿਆਂ ਕੋਚਾਂ ਜਾਂ ਫਿਰ ਸਾਬਕਾ ਖਿਡਾਰੀਆਂ ਵਰਗੇ ਇਵਾਨ ਲੇਂਡਲ, ਬੋਰਿਸ ਬੇਕਰ ਜਾਂ ਗੋਰਾਨ ਇਵਾਨਿਸੇਵਿਚ ਤੋਂ ਸਿੱਖ ਲੈਣ ਦਾ ਮੌਕਾ ਮਿਲੇਗਾ।
ਏ. ਟੀ. ਪੀ. ਨੇ ਇਸ ਦੇ ਲਈ ਬੋਲੀ ਲਗਾਉਣ ਦੀ ਪ੍ਰਕਿਰਿਆ ਸੋਮਵਾਰ ਤੋਂ ਸ਼ੁਰੂ ਕਰ ਦਿੱਤੀ ਹੈ ਤੇ ਇੱਥੇ 29 ਜੂਨ ਤੱਕ ਚੱਲੇਗੀ। ਇਸ ਤੋਂ ਮਿਲਣ ਵਾਲੀ ਰਾਸ਼ੀ ਉਨ੍ਹਾਂ ਟੈਨਿਸ ਕੋਚ ਦੀ ਮਦਦ ਕੀਤੀ ਜਾਵੇਗੀ ਜੋ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਬੇਰੁਜ਼ਗਾਰ ਹੋ ਗਏ ਹਨ। ਇਸ ਵਿਚ ਕੁਝ ਰਾਸ਼ੀ ਕੋਵਿਡ-19 ਗਲੋਬਲ ਰਾਹਤ ਫੰਡ ਵਿਚ ਵੀ ਦਿੱਤੀ ਜਾਵੇਗੀ।


Gurdeep Singh

Content Editor

Related News