ਅਟਲਾਂਟਾ ਨੇ ਡਰਾਅ ਖੇਡ ਕੇ ਖਿਤਾਬ ਦੀਆਂ ਉਮੀਦਾਂ ਰੱਖੀਆਂ ਬਰਕਰਾਰ

07/25/2020 11:56:07 PM

ਮਿਲਾਨ – ਅਟਲਾਂਟਾ ਫੁੱਟਬਾਲ ਕਲੱਬ ਨੇ ਏ. ਸੀ. ਮਿਲਾਨ ਨਾਲ 1-1 ਨਾਲ ਡਰਾਅ ਖੇਡ ਕੇ ਸੀਰੀ-ਏ ਖਿਤਾਬ ਜਿੱਤਣ ਦੀਆਂ ਮਾਮੂਲੀ ਜਿਹੀਆਂ ਉਮੀਦਾਂ ਬਰਕਰਾਰ ਰੱਖੀਆਂ ਹਨ। ਹਕਾਨ ਕਾਲਹਾਨੋਗਲੂ ਨੇ ਗੋਲ ਕਰਕੇ ਮਿਲਾਨ ਨੂੰ ਸ਼ੁਰੂਆਤੀ ਬੜ੍ਹਤ ਦਿਵਾ ਦਿੱਤੀ ਸੀ ਪਰ ਅਟਲਾਂਟਾ ਨੇ ਦੁਵਾਨ ਜਾਪਟਾ ਦੇ ਗੋਲ ਨਾਲ ਬਰਾਬਰੀ ਹਾਸਲ ਕੀਤੀ। ਹੁਣ ਬਸ ਦੋ ਮੈਚ ਹੋਰ ਖੇਡੇ ਜਾਣੇ ਬਾਕੀ ਹਨ ਤੇ ਦੂਜੇ ਸਥਾਨ 'ਤੇ ਚੱਲ ਰਿਹਾ ਅਟਲਾਂਟਾ ਹੁਣ ਚੋਟੀ 'ਤੇ ਕਾਬਜ਼ ਯੁਵੈਂਟਸ ਤੋਂ ਸਿਰਫ 5 ਅੰਕ ਪਿੱਛੇ ਹੈ, ਜਿਹੜਾ ਐਤਵਾਰ ਨੂੰ ਸੈਪਡੋਰੀਆ ਵਿਰੁੱਧ ਰਿਕਾਰਡ ਲਗਾਤਾਰ 9ਵਾਂ ਖਿਤਾਬ ਹਾਸਲ ਕਰ ਸਕਦਾ ਹੈ।


Inder Prajapati

Content Editor

Related News