ATK ਨੇ ਚੇਨਈਯਨ ਨੂੰ ਹਰਾ ਕੇ ਰਿਕਾਰਡ ਤੀਜੀ ਵਾਰ ਜਿੱਤਿਆ ISL ਦਾ ਖਿਤਾਬ

03/15/2020 1:57:58 PM

ਸਪੋਰਟਸ ਡੈਸਕ— ਜੇਵੀਅਰ ਹਰਨਾਂਡੇਜ ਦੇ ਬਿਤਹਤਰੀਨ ਦੋ ਗੋਲਾਂ ਦੇ ਦਮ ’ਤੇ ਏ. ਟੀ. ਕੇ. ਨੇ ਸ਼ਨੀਵਾਰ ਨੂੰ ਇੱਥੇ ਜਵਾਹਰ ਲਾਲ ਨੇਹਿਰੂ ਸਟੇਡੀਅਮ ’ਚ ਖੇਡੇ ਗਏ ਹੀਰੋ ਇੰਡੀਅਨ ਸੁਪਰ ਲੀਗ (ਆਈ. ਐੱਸ ਐੱਲ) ਦੇ ਛੇਵੇਂ ਸੀਜ਼ਨ ਦੇ ਫਾਈਨਲ ’ਚ ਦੋ ਵਾਰ ਦੀ ਚੈਂਪੀਅਨ ਚੇਨਈਯਨ ਐੱਫ. ਸੀ ਨੂੰ 3-1 ਨਾਲ ਹਰਾ ਕੇ ਰਿਕਾਡਰ ਤੀਜੀ ਵਾਰ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ।  ਏ. ਟੀ. ਕੇ. ਇਸ ਤੋਂ ਪਹਿਲਾਂ 2014 ਅਤੇ 2016 ’ਚ ਆਈ. ਐੱਸ. ਐੱਲ ਚੈਂਪੀਅਨ ਰਹਿ ਚੁੱਕਿਆ ਹੈ।PunjabKesari  ਕੋਰੋਨਾ ਵਾਇਰਸ ਦੇ ਵੱਧਦੇ ਖਤਰੇ ਨੂੰ ਵੇਖਦੇ ਹੋਏ ਬੰਦ ਦਰਵਾਜ਼ਿਆਂ ’ਚ ਬਿਨਾਂ ਦਰਸ਼ਕਾਂ ਦੇ ਖੇਡੇ ਗਏ ਇਸ ਫਾਈਨਲ ਮੈਚ ’ਚ ਏ. ਟੀ. ਕੇ ਲਈ ਜੇਵਿਅਰ ਹਰਨਾਂਡੇਜ ਨੇ 10ਵੇਂ ਅਤੇ 93ਵੇਂ ਅਤੇ ਇਦੁ ਗਾਰਸੀਆ ਨੇ 48ਵੇਂ ਮਿੰਟ ’ਚ ਗੋਲ ਕੀਤੇ। ਚੇਨਈਯਨ ਲਈ ਇਕਮਾਤਰ ਗੋਲ ਨੇਰੀਜੁਸ ਵਾਲਸਕਿਸ ਨੇ 69ਵੇਂ ਮਿੰਟ ’ਚ ਕੀਤਾ।

ਏ. ਟੀ. ਕੇ ਹਰਨਾਡਿਜ ਦੇ ਗੋਲ ਦੇ ਦਮ ’ਤੇ ਪਹਿਲਾਂ ਹਾਫ ’ਚ 1.0 ਤੋਂ ਅੱਗੇ ਸੀ। ਦੂਜੇ ਹਾਫ ’ਚ ਗਾਰਸੀਆ ਨੇ ਉਸ ਦੀ ਬੜ੍ਹਤ ਦੁੱਗਣੀ ਕਰ ਦਿੱਤੀ। ਇਸ ’ਚ ਚੇਨਈਯਨ ਲਈ ਵਾਲਸਕਿਸ ਨੇ 69ਵੇਂ ਮਿੰਟ ’ਚ ਪਹਿਲਾ ਗੋਲ ਕੀਤਾ। ਹਰਨਾਡਿਜ਼ ਨੇ ਸਟਾਪੇਜ ਟਾਈਮ ’ਚ ਏ. ਟੀ. ਕੇ. ਲਈ ਤੀਜਾ ਗੋਲ ਕੀਤਾ। ਏ. ਟੀ. ਕੇ. ਨੇ ਖਿਤਾਬ ਦੀ ਤਿਕੜੀ ਦੇ ਨਾਲ ਹੀ ਏ. ਐੱਫ. ਸੀ. ਕੱਪ ’ਚ ਜਗ੍ਹਾ ਬਣਾ ਲਈ।
 


Related News