Bye-Bye 2019 : ਐਥਲੈਟਿਕਸ 'ਚ ਇਹ ਸਾਲ ਦੇ ਗਿਆ ਕਿਤੇ ਖ਼ੁਸ਼ੀ ਤੇ ਕਿਤੇ ਗ਼ਮ

12/27/2019 3:33:10 PM

ਸਪੋਰਟਸ ਡੈਸਕ— ਭਾਰਤੀ ਐਥਲੈਟਿਕਸ ਲਈ ਇਹ ਸਾਲ ਰਲਿਆ-ਮਿਲਿਆ ਰਿਹਾ ਜਿੱਥੇ ਕਈ ਖਿਡਾਰੀਆਂ ਨੇ ਕਈ ਰਿਕਾਰਡਸ ਬਣਾ ਕੇ ਸਫਲਤਾ ਦੇ ਝੰਡੇ ਗੱਡੇ ਉੱਥੇ ਹੀ ਕੁਝ ਖਿਡਾਰੀਆਂ ਲਈ ਇਹ ਸਾਲ ਐਥਲੈਟਿਕਸ 'ਚ ਸੋਕਾ ਸਾਬਤ ਹੋਇਆ। ਐਥਲੈਟਿਕਸ 'ਚ ਭਾਰਤ ਦੀ ਦੁਤੀ ਚੰਦ ਇਤਿਹਾਸ ਰਚਦੇ ਹੋਏ ਵਰਲਡ ਯੂਨੀਵਰਸਿਟੀ ਖੇਡਾਂ 'ਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ। ਐਥਲੈਟਿਕਸ ਦੇ ਦੋ ਵੱਡੇ ਸਿਤਾਰੇ ਨੀਰਜ ਚੋਪੜਾ ਅਤੇ ਹਿਮਾ ਦਾਸ ਸੱਟਾਂ ਕਾਰਨ ਸੁਰਖੀਆਂ 'ਚ ਰਹੇ ਜਿਸ ਕਾਰਨ ਦੁਤੀ ਨੂੰ ਛੱਡ ਕੋਈ ਵੀ ਐਥਲੈਟਿਸ 'ਚ ਵਿਸ਼ਵ ਤਮਗੇ ਦੇ ਮਾਮਲੇ 'ਚ ਖਾਸ ਨਾ ਰਹਿ ਸਕਿਆ।
PunjabKesari
ਸੋਨ ਤਮਗਾ ਜਿੱਤਣ ਨਹੀਂ ਉਤਰ ਸਕੇ ਨੀਰਜ
ਅਵਿਨਾਸ਼ ਸਾਬਲੇ ਨੇ ਦੇਸ਼ ਲਈ ਮਿਕਸਡ ਚਾਰ ਗੁਣਾ 400 ਮੀਟਰ ਰਿਲੇ ਅਤੇ ਪੁਰਸ਼ਾਂ ਦੀ 3000 ਮੀਟਰ ਸਟੀਪਲਚੇਜ਼ ਮੁਕਾਬਲੇ 'ਚ 2020 ਓਲੰਪਿਕ ਖੇਡਾਂ ਲਈ ਆਪਣਾ ਸਥਾਨ ਪੱਕਾ ਕੀਤਾ। ਸਾਲ 2018 'ਚ ਨੀਰਜ ਚੋਪੜਾ ਵਿਸ਼ਵ ਪੱਧਰੀ ਜੈਵਲਿਨ ਥ੍ਰੋਅਰ ਐਥਲੀਟ ਬਣ ਕੇ ਸੁਰਖ਼ੀਆਂ 'ਚ ਰਹੇ ਸਨ। ਪਰ 22 ਸਾਲ ਦੇ ਨੀਰਜ ਪਟਿਆਲਾ 'ਚ ਟ੍ਰੇਨਿੰਗ ਦੇ ਦੌਰਾਨ ਸੱਟ ਦਾ ਸ਼ਿਕਾਰ ਹੋ ਗਏ ਜਿਸ ਦੇ ਲਈ ਉਸ ਨੂੰ ਇਸ ਸਾਲ ਮਈ 'ਚ ਕੂਹਣੀ ਦੀ ਸਰਜਰੀ ਕਰਾਉਣੀ ਪਈ। ਇਸ ਨਾਲ ਉਹ ਦੋਹਾ 'ਚ ਏਸ਼ੀਆਈ ਚੈਂਪੀਅਨਸ਼ਿਪ ਦੇ ਸੋਨ ਤਮਗੇ ਦਾ ਬਚਾਅ ਕਰਨ ਨਹੀਂ ਉਤਰ ਸਕਿਆ। ਉਹ ਵਿਸ਼ਵ ਚੈਂਪੀਅਨਸ਼ਿਪ 'ਚ ਵੀ ਨਹੀਂ ਖੇਡ ਸਕਿਆ।
PunjabKesari
ਆਖ਼ਰੀ ਪਲਾਂ 'ਚ ਵਿਸ਼ਵ ਚੈਂਪੀਅਨਸ਼ਿਪ ਤੋਂ ਹਟਾਈ ਗਈ ਹਿਮਾ
ਜੂਨੀਅਰ ਵਿਸ਼ਵ ਚੈਂਪੀਅਨ ਹਿਮਾ ਸੈਸ਼ਨ ਦੇ ਸ਼ੁਰੂਆਤੀ ਹਿੱਸੇ 'ਚ ਐਕਸ਼ਨ 'ਚ ਰਹੀ ਪਰ 2018 ਏਸ਼ੀਆਈ ਖੇਡਾਂ ਦੇ ਬਾਅਦ ਉਸ ਦੀ ਪਿੱਠ ਦੇ ਹੇਠਲੇ ਹਿੱਸੇ 'ਚ ਲੱਗੀ ਸੱਟ ਉਨ੍ਹਾਂ ਨੂੰ ਪਰੇਸ਼ਾਨ ਕਰਦੀ ਰਹੀ। ਯੂਰੋਪ 'ਚ ਟ੍ਰੇਨਿੰਗ ਦੇ ਨਾਲ ਉਹ ਸੁਰਖੀਆਂ 'ਚ ਆਈ ਕਿਉਂਕਿ ਚੈੱਕ ਗਣਰਾਜ ਅਤੇ ਪੋਲੈਂਡ 'ਚ ਔਸਤ ਦਰਜੇ ਦੇ ਟੂਰਨਾਮੈਂਟ 'ਚ ਉਨ੍ਹਾਂ ਨੇ ਲਗਾਤਾਰ 6 ਸੋਨ ਤਮਗੇ ਜਿੱਤੇ ਜਿਸ ਨਾਲ ਮੀਡੀਆ 'ਚ ਹਲਚਲ ਮਚ ਗਈ। ਅਸਮ ਦੀ 'ਧਿੰਗ ਐੱਕਸਪ੍ਰੈਸ' ਨੇ ਹਾਲਾਂਕਿ ਏਸ਼ੀਆਈ ਚੈਂਪੀਅਨਸ਼ਿਪ ਤੋਂ ਹਟਣ ਦਾ ਫੈਸਲਾ ਕੀਤਾ। ਇਸ 19 ਸਾਲ ਦੀ ਖਿਡਾਰੀ ਨੂੰ ਵਿਸ਼ਵ ਚੈਂਪੀਅਨਸ਼ਿਪ 'ਚ ਚੁਣਿਆ ਗਿਆ ਪਰ ਭਾਰਤੀ ਐਥਲੈਟਿਕਸ ਮਹਾਸੰਘ (ਏ. ਐੱਫ. ਆਈ.) ਨੇ ਆਖ਼ਰੀ ਮਿੰਟ 'ਚ ਉਨ੍ਹਾਂ ਦਾ ਨਾਂ ਹਟਾ ਦਿੱਤਾ।
PunjabKesari
ਐਥਲੈਟਿਕਸ 'ਚ ਅਨੂ ਅਤੇ ਅਵਿਨਾਸ਼ ਨੇ ਕੀਤਾ ਕਮਾਲ
ਭਾਰਤੀਆਂ ਨੇ ਤਿੰਨ ਮੁਕਾਬਲਿਆਂ (ਮਿਕਸਡ ਚਾਰ ਗੁਣਾ 400 ਮੀਟਰ ਰਿਲੇ, ਪੁਰਸ਼ਾਂ ਦੀ 3000 ਮੀਟਰ ਸਟੀਪਲਚੇਜ਼ ਅਤੇ ਮਹਿਲਾਵਾਂ ਦੀ ਜੈਵਲਿਨ ਥ੍ਰੋਅ ਮੁਕਾਬਲੇ) ਦੇ ਫਾਈਨਲ 'ਚ ਪ੍ਰਵੇਸ਼ ਕੀਤਾ। ਅਨੂ ਰਾਣੀ ਜੈਵਲਿਨ ਥ੍ਰੋਅ ਦੇ ਫਾਈਨਲ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ। 3000 ਮੀਟਰ ਸਟੀਪਲਚੇਜ਼ ਖਿਡਾਰੀ ਅਵਿਨਾਸ਼ ਸਾਬਲੇ ਨੇ ਤਿੰਨ ਦਿਨ 'ਚ ਦੋ ਵਾਰ ਆਪਣੇ ਹੀ ਰਿਕਾਰਡ ਤੋੜੇ।

PunjabKesari

ਦੂਤੀ ਨੇ ਨੇਪਲਸ 'ਚ ਸੋਨ ਤਮਗਾ ਜਿੱਤ ਕੇ ਰਚਿਆ ਇਤਿਹਾਸ
ਭਾਰਤੀ ਐਥਲੀਟ ਦੂਤੀ ਚੰਦ ਨੇ ਇਟਲੀ ਦੇ ਨੇਪਲਸ 'ਚ 30ਵੇਂ ਵਲਡਰ ਸਮਰ ਯੂਨੀਵਰਸਿਟੀ ਗੇਮਜ਼ ਦੀ 100 ਮੀਟਰ ਦੀ ਦੌੜ 'ਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਤੇ ਉਹ ਇਹ ਉਪਲੱਬਧੀ ਹਾਸਲ ਕਰਨ ਵਾਲੀ ਦੇਸ਼ ਦੀ ਪਹਿਲੀ ਮਹਿਲਾ ਐਥਲੀਟ ਬਣ ਗਈ ਹੈ।  ਭਾਰਤੀ ਐਥਲੀਟ ਨੇ ਆਪਣਾ ਤਮਗਾ ਜਿੱਤਣ ਤੋਂ ਬਾਅਦ ਖੁਸ਼ੀ ਜਤਾਉਂਦੇ ਹੋਏ ਇਸ ਦੀ ਤਸਵੀਰ ਤੇ ਮਸਕਟ ਦੀ ਫੋਟੋ ਨੂੰ ਟਵੀਟਰ 'ਤੇ ਸ਼ੇਅਰ ਕਰਦੇ ਹੋਏ ਲਿੱਖਿਆ , ''ਤੁਸੀਂ ਮੈਨੂੰ ਜਿਨ੍ਹਾਂ ਪਿੱਛੇ ਖਿਚੋਗੇ ਮੈਂ ਓਨੀ ਮਜਬੂਤੀ ਨਾਲ ਵਾਪਸ ਆਵਾਂਗੀ।
PunjabKesari
ਡੋਪਿੰਗ ਵਿਵਾਦ
ਐਥਲੈਟਿਕਸ ਇਸ ਤਰ੍ਹਾਂ ਨਾਲ ਬਾਡੀਬਿਲਡਿੰਗ ਅਤੇ ਵੇਟਲਿਫਟਿੰਗ ਦੇ ਬਾਅਦ ਡੋਪਿੰਗ 'ਚ ਸਭ ਤੋਂ ਜ਼ਿਆਦਾ ਖਿਡਾਰੀਆਂ ਦੇ ਫੜੇ ਜਾਣ ਵਾਲਾ ਦੇਸ਼ ਦਾ ਤੀਜਾ ਖੇਡ ਬਣ ਗਿਆ, ਜਿਸ ਨਾਲ ਇਸ ਸਾਲ ਲਗਭਗ 20 ਡੋਪਿੰਗ ਮਾਮਲੇ ਸਾਹਮਣੇ ਆਏ। ਮੁੱਖ ਡੋਪਿੰਗ ਵਿਵਾਦ ਇਸ ਤਰ੍ਹਾਂ ਹਨ-
1. ਗੋਮਤੀ ਮਰੀਮੁਥੂ ਨੂੰ ਸਟੇਰਾਇਡ ਦਾ ਪਾਜ਼ੀਟਿਵ ਪਾਏ ਜਾਣ ਦੇ ਬਾਅਦ ਚੈਂਪੀਅਨਸ਼ਿਪ ਦਾ ਤਮਗਾ ਖੋਹ ਲਿਆ ਗਿਆ।
2. ਏਸ਼ੀਆਈ ਚੈਂਪੀਅਨਸ਼ਿਪ ਦੇ ਦੌਰਾਨ ਕਾਂਸੀ ਤਮਗਾ ਜਿੱਤਣ ਵਾਲੀ ਸੰਜੀਵਨੀ ਜਾਧਵ ਨੂੰ ਡੋਪਿੰਗ ਟੈਸਟ 'ਚ ਅਸਫਲ ਪਾਏ ਜਾਣ ਦੇ ਬਾਅਦ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਗਿਆ।
3. ਸ਼ਾਟ ਪੁੱਟ ਐਥਲੀਟ ਮਨਪ੍ਰੀਤ ਕੌਰ ਨੂੰ 2017 'ਚ ਚਾਰ ਡੋਪ ਟੈਸਟ 'ਚ ਅਸਫਲ ਪਾਏ ਜਾਣ ਦੇ ਬਾਅਦ ਰਾਸ਼ਟਰੀ ਡੋਪਿੰਗ ਏਜੰਸੀ ਨੇ ਉਸ 'ਤੇ ਚਾਰ ਸਾਲਾਂ ਲਈ ਪਾਬੰਦੀ ਲਾ ਦਿੱਤੀ ਸੀ।
PunjabKesari
ਇਸ ਸਾਲ ਵੀ ਜਾਰੀ ਰਹੀ ਉਮਰ ਸਬੰਧੀ ਧੋਖਾਧੜੀ
ਇਸ ਸਾਲ ਉਮਰ ਸਬੰਧੀ ਧੋਖਾਧੜੀ ਵੀ ਜਾਰੀ ਰਹੀ ਜਿਸ 'ਚ 51 ਨੌਜਵਾਨਾਂ ਨੂੰ ਵੱਧ ਉਮਰ ਦਾ ਪਾਇਆ ਗਿਆ ਜਦਕਿ ਦੁਨੀਆ ਦੇ ਸਭ ਤੋਂ ਵੱਡੇ ਹੁਨਰ ਖੋਜ ਪ੍ਰੋਗਰਾਮ 'ਚੋਂ ਇਕ ਪ੍ਰਤੀਯੋਗਿਤਾ ਰਾਸ਼ਟਰੀ ਅੰਤਰ ਜ਼ਿਲਾ ਜੂਨੀਅਰ ਮੁਕਾਬਲੇ ਦੇ ਦੌਰਾਨ ਟੈਸਟ ਤੋਂ ਬਚਣ ਲਈ 169 ਖਿਡਾਰੀ ਭੱਜ ਗਏ। ਸਾਲ 2018 'ਚ 100 ਤੋਂ ਜ਼ਿਆਦਾ ਐਥਲੀਟ ਵੱਧ ਉਮਰ ਦੇ ਪਾਏ ਗਏ ਸਨ ਅਤੇ ਇਸ ਸਾਲ ਆਂਧਰ ਪ੍ਰਦੇਸ਼ ਦੇ ਗੁੰਟੂਰ 'ਚ ਰਾਸ਼ਟਰੀ ਜੂਨੀਅਰ ਚੈਂਪੀਅਨਸ਼ਿਪ ਦੇ ਦੌਰਾਨ ਕਰੀਬ 100 ਖਿਡਾਰੀ ਉਮਰ ਦੀ ਹੇਰਾਫੇਰੀ 'ਚ ਫੜੇ ਗਏ ਸਨ। ਇਸ ਤੋਂ ਇਲਾਵਾ ਰਾਏਪੁਰ 'ਚ ਰਾਸ਼ਟਰੀ ਯੁਵਾ ਚੈਂਪੀਅਨਸ਼ਿਪ ਦੇ ਦੌਰਾਨ 50 ਐਥਲੀਟ ਵੱਧ ਉਮਰ ਦੇ ਪਾਏ ਗਏ।
PunjabKesari
ਦੁਤੀ ਨੇ ਜਨਤਕ ਤੌਰ 'ਤੇ ਸਵੀਕਾਰ ਕੀਤੇ ਸਮਲਿੰਗੀ ਸਬੰਧ
ਇਸ ਸਾਲ ਦੁਤੀ ਇਕ ਰਿਸ਼ਤੇਦਾਰ ਦੇ ਨਾਲ ਸਮਲਿੰਗੀ ਸਬੰਧ ਦੀ ਗੱਲ ਜਨਤਕ ਤੌਰ 'ਤੇ ਸਵੀਕਾਰਲ ਕਰਨ ਵਾਲੀ ਪਹਿਲੀ ਖਿਡਾਰੀ ਬਣੀ। ਹਾਲਾਂਕਿ ਉਨ੍ਹਾਂ ਨੇ ਮਹਿਲਾ ਸਾਥੀ ਦਾ ਨਾਂ ਤਾਂ ਨਹੀਂ ਦੱਸਿਆ ਪਰ ਇਹ ਜ਼ਰੂਰ ਕਿਹਾ ਕਿ ਉਹ ਉਨ੍ਹਾਂ ਦੇ ਹੀ ਪਿੰਡ ਦੀ ਰਹਿਣ ਵਾਲੀ ਹੈ।


Tarsem Singh

Content Editor

Related News