ਓਲੰਪਿਕ ’ਚ ਕੋਵਿਡ-19 ਦੇ ਲੱਛਣ ਵਾਲੇ ਖਿਡਾਰੀਆਂ ਨੂੰ ਵੱਖਰੇ ਹੋਟਲ ਵਿਚ ਰੱਖਿਆ ਜਾਵੇਗਾ

Sunday, Apr 11, 2021 - 09:34 PM (IST)

ਓਲੰਪਿਕ ’ਚ ਕੋਵਿਡ-19 ਦੇ ਲੱਛਣ ਵਾਲੇ ਖਿਡਾਰੀਆਂ ਨੂੰ ਵੱਖਰੇ ਹੋਟਲ ਵਿਚ ਰੱਖਿਆ ਜਾਵੇਗਾ

ਟੋਕੀਓ– ਟੋਕੀਓ ਓਲੰਪਿਕ ਵਿਚ ਆਉਣ ਵਾਲੇ ਖਿਡਾਰੀਆਂ ਵਿਚ ਜੇਕਰ ਕੋਵਿਡ-19 ਦੇ ਮਾਮੂਲੀ ਲੱਛਣ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ ਵੱਖਰੇ ਹੋਟਲ ਵਿਚ ਇਕਾਂਤਵਾਸ ਵਿਚ ਰੱਖਿਆ ਜਾ ਸਕਦਾ ਹੈ।

ਇਹ ਖਬਰ ਪੜ੍ਹੋ- ਪਾਕਿ ਅੰਡਰ-19 ਟੀਮ ਦਾ ਬੰਗਲਾਦੇਸ਼ ਦੌਰਾ ਕੋਰੋਨਾ ਕਾਰਨ ਰੱਦ


ਜਾਪਾਨ ਦੀ ਸਮਾਚਾਰ ਏਜੰਸੀ ਕਯੋਦੋ ਨੇ ਐਤਵਾਰ ਨੂੰ ਕਿਹਾ ਕਿ ਆਯੋਜਕ ਖੇਡ ਪਿੰਡ ਦੇ ਨੇੜੇ ਇਕ ਹੋਟਲ ਵਿਚ 300 ਕਮਰੇ ਬੁੱਕ ਕਰਨ ਦੀ ਯੋਜਨਾ ’ਤੇ ਕੰਮ ਕਰ ਰਹੇ ਹਨ। ਏਜੰਸੀ ਨੇ ਇਸ ਯੋਜਨਾ ਦੀ ਜਾਣਕਾਰੀ ਰੱਖਣ ਵਾਲੇ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਇਹ ਕਮਰੇ ਉਨ੍ਹਾਂ ਖਿਡਾਰੀਆਂ ਜਾਂ ਕੋਚਿੰਗ ਸਟਾਫ ਲਈ ਹੋਣਗੇ, ਜਿਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਉਣ ਦੀ ਲੋੜ ਨਹੀਂ ਹੈ। ਇਨ੍ਹਾਂ ਯੋਜਨਾਵਾਂ ਨਾਲ ਓਲੰਪਿਕ ਤੇ ਪੈਰਾਲੰਪਿਕ ਦੇ ਮਹਾਮਾਰੀ ਦੌਰਾਨ ਆਯੋਜਨ ਨੂੰ ਲੈ ਕੇ ਜ਼ੋਖਿਮ ਦੇ ਅੰਦਾਜ਼ੇ ਦਾ ਪਤਾ ਲੱਗਦਾ ਹੈ।

ਇਹ ਖਬਰ ਪੜ੍ਹੋ- SRH v KKR : ਕੋਲਕਾਤਾ ਨੇ ਹੈਦਰਾਬਾਦ ਨੂੰ ਦਿੱਤਾ 188 ਦੌੜਾਂ ਦਾ ਟੀਚਾ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News