ਨੌਜਵਾਨ ਐਥਲੀਟ ਨੇ ਦਿੱਲੀ ਦੇ ਨਹਿਰੂ ਸਟੇਡੀਅਮ ਦੇ ਹਾਸਟਲ ''ਚ ਕੀਤੀ ਖੁਦਕੁਸ਼ੀ

Wednesday, Nov 14, 2018 - 11:45 AM (IST)

ਨੌਜਵਾਨ ਐਥਲੀਟ ਨੇ ਦਿੱਲੀ ਦੇ ਨਹਿਰੂ ਸਟੇਡੀਅਮ ਦੇ ਹਾਸਟਲ ''ਚ ਕੀਤੀ ਖੁਦਕੁਸ਼ੀ

ਨਵੀਂ ਦਿੱਲੀ— ਕੌਮਾਂਤਰੀ ਪੱਧਰ 'ਤੇ ਖੇਡ ਚੁੱਕੇ 18 ਸਾਲਾ ਐਥਲੀਟ ਪਰਵਿੰਦਰ ਚੌਧਰੀ ਨੇ ਦਿਲੀ ਦੇ ਜਵਾਹਰਲਾਲ ਨਹਿਰੂ ਸਟੇਡੀਅਮ ਸਥਿਤ ਅਕੈਡਮੀ 'ਚ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਹੈ। ਪਰਵਿੰਦਰ ਸਟੇਡੀਅਮ 'ਚ ਬਣੀ ਅਕੈਡਮੀ 'ਚ ਰਹਿੰਦੇ ਸਨ। ਖੁਦਕੁਸ਼ੀ ਕਰਨ ਦੀ ਕੋਈ ਸਾਫ ਵਜ੍ਹਾ ਸਾਹਮਣੇ ਨਹੀਂ ਆਈ ਹੈ। 
 

ਖਬਰਾਂ ਮੁਤਾਬਕ ਮੰਗਲਵਾਰ ਸਵੇਰੇ ਫੋਨ 'ਤੇ ਉਸ ਦਾ ਪਿਤਾ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋਇਆ ਸੀ। ਜਿਸ ਤੋਂ ਬਾਅਦ ਉਸ ਦੀ ਭੈਣ ਵੀ ਗਲ ਕਰਨ ਆਈ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਹਾਦਸੇ ਦੇ ਬਾਅਦ ਮੰਗਲਵਾਰ ਸ਼ਾਮ 6.30 ਵਜੇ ਦਿੱਲੀ ਪੁਲਸ ਨੂੰ ਸੂਚਨਾ ਦਿੱਤੀ ਗਈ ਸੀ। ਇਸ ਤੋਂ ਬਾਅਦ ਪੁਲਸ ਨੇ ਪਰਿਵਾਰਕ ਮੈਂਬਰਾਂ ਨੂੰ ਹਾਦਸੇ ਦੀ ਸੂਚਨਾ ਦੇਣ ਦੇ ਨਾਲ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

 


author

Tarsem Singh

Content Editor

Related News