ਅਦਾਕਾਰਾ ਆਥੀਆ ਸ਼ੈੱਟੀ ਤੇ ਕੇ. ਐੱਲ. ਰਾਹੁਲ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ

Tuesday, Jan 24, 2023 - 10:09 AM (IST)

ਅਦਾਕਾਰਾ ਆਥੀਆ ਸ਼ੈੱਟੀ ਤੇ ਕੇ. ਐੱਲ. ਰਾਹੁਲ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ ਦੀ ਧੀ ਆਥੀਆ ਸ਼ੈੱਟੀ ਭਾਰਤੀ ਕ੍ਰਿਕਟਰ ਕੇ. ਐੱਲ. ਰਾਹੁਲ ਨਾਲ ਵਿਆਹ ਦੇ ਬੰਧਨ 'ਚ ਬੱਝ ਗਈ ਹੈ। ਦੋਵਾਂ ਨੇ ਸੁਨੀਲ ਸ਼ੈੱਟੀ ਦੇ ਖੰਡਾਲਾ ਵਾਲੇ ਆਲੀਸ਼ਾਨ ਬੰਗਲੇ 'ਚ ਸੱਤ ਫੇਰੇ ਲਏ। ਇਸ ਵਿਆਹ ਸਮਾਰੋਹ 'ਚ ਲਗਭਗ 100 ਮਹਿਮਾਨਾਂ ਨੂੰ ਬੁਲਾਇਆ ਗਿਆ, ਜਿਸ 'ਚ ਖੇਡ ਤੇ ਸਿਨੇਮਾ ਜਗਤ ਦੀਆਂ ਕਈ ਵੱਡੀਆਂ ਹਸਤੀਆਂ ਸ਼ਾਮਲ ਹੋਈਆਂ।

PunjabKesari

ਦੱਸ ਦਈਏ ਕਿ ਆਥੀਆ ਸ਼ੈੱਟੀ ਤੇ ਕੇ. ਐੱਲ. ਰਾਹੁਲ ਦੀ ਮੁਲਾਕਾਤ 2019 'ਚ ਹੋਈ ਸੀ। ਦੋਵਾਂ ਨੇ ਇੱਕ ਦੂਜੇ ਨੂੰ ਲਗਭਗ 4 ਸਾਲਾਂ ਤੱਕ ਡੇਟ ਕੀਤਾ ਅਤੇ 23 ਜਨਵਰੀ 2023 ਨੂੰ ਇੱਕ ਪ੍ਰਾਇਵੇਟ ਸੈਰੇਮਨੀ 'ਚ ਵਿਆਹ ਰਚਾ ਲਿਆ।

PunjabKesari

ਖ਼ਬਰਾਂ ਆ ਰਹੀਆਂ ਹਨ ਕਿ ਮੁੰਬਈ 'ਚ ਆਥੀਆ ਤੇ ਰਾਹੁਲ ਦਾ ਗਰੈਂਡ ਰਿਸੈਪਸ਼ਨ ਹੋਵੇਗਾ। ਇਸ ਰਿਸੈਪਸ਼ਨ ਪਾਰਟੀ 'ਚ 3000 ਤੋਂ ਵੱਧ ਮਹਿਮਾਨਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।

PunjabKesari

ਦੱਸਣਯੋਗ ਹੈ ਕਿ ਕੇ. ਐੱਲ. ਰਾਹੁਲ ਅਤੇ ਆਥੀਆ ਸ਼ੈੱਟੀ ਨੇ ਸਾਲ 2020 'ਚ ਇੰਸਟਾਗ੍ਰਾਮ 'ਤੇ ਆਪਣੇ ਰਿਸ਼ਤੇ ਨੂੰ ਅਧਿਕਾਰਤ ਕੀਤਾ ਸੀ। ਉਹ ਪਹਿਲੀ ਵਾਰ ਆਪਸੀ ਦੋਸਤਾਂ ਰਾਹੀਂ ਮਿਲੇ ਸਨ। ਜੀ ਹਾਂ, ਕੇ. ਐੱਲ. ਰਾਹੁਲ ਅਤੇ ਆਥੀਆ ਦੀ ਪਹਿਲੀ ਮੁਲਾਕਾਤ ਇੱਕ ਕਾਮਨ ਫ੍ਰੈਂਡ ਰਾਹੀਂ ਹੋਈ ਸੀ।

PunjabKesari

ਬਾਅਦ 'ਚ ਦੋਹਾਂ ਨੇ ਇਕ-ਦੂਜੇ ਨੂੰ ਜਨਮਦਿਨ 'ਤੇ ਸ਼ੁਭਕਾਮਨਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਜਲਦੀ ਹੀ ਕਰੀਬੀ ਦੋਸਤ ਬਣ ਗਏ ਅਤੇ ਉਨ੍ਹਾਂ ਦੀ ਦੋਸਤੀ ਨੂੰ ਰੋਮਾਂਸ 'ਚ ਬਦਲਣ 'ਚ ਦੇਰ ਨਹੀਂ ਲੱਗੀ।

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News