ਅਥਰਵ ਦਾ ਪਹਿਲਾ ਟੀਜ਼ਰ ਰਿਲੀਜ਼, ਯੋਧਾ ਦੇ ਰੂਪ ’ਚ ਨਜ਼ਰ ਆਏ MS ਧੋਨੀ

Friday, Feb 04, 2022 - 11:47 AM (IST)

ਅਥਰਵ ਦਾ ਪਹਿਲਾ ਟੀਜ਼ਰ ਰਿਲੀਜ਼, ਯੋਧਾ ਦੇ ਰੂਪ ’ਚ ਨਜ਼ਰ ਆਏ MS ਧੋਨੀ

ਨਵੀਂ ਦਿੱਲੀ (ਵਾਰਤਾ) : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਆਪਣੇ ਗ੍ਰਾਫਿਕ ਨਾਵਲ ‘ਅਥਰਵ: ਦਿ ਓਰਿਜਿਨ’ ਦਾ ਪਹਿਲਾ ਟੀਜ਼ਰ ਲਾਂਚ ਕੀਤਾ ਹੈ। 2 ਫਰਵਰੀ ਨੂੰ ਫੇਸਬੁੱਕ ’ਤੇ ‘ਅਥਰਵ’ ਦਾ ਪਹਿਲਾ ਲੁੱਕ ਜਾਰੀ ਕਰਦੇ ਹੋਏ ਧੋਨੀ ਨੇ ਕੈਪਸ਼ਨ ਦਿੱਤੀ, ‘ਮੈਨੂੰ ਆਪਣੇ ਨਵੇਂ ਅਵਤਾਰ ਦੀ ਘੋਸ਼ਣਾ ਕਰਦੇ ਹੋਏ ਖੁਸ਼ੀ ਹੋ ਰਹੀ ਹੈ..... ‘ਅਥਰਵ’। ਆਪਣੀ ਵੀਡੀਓ ਵਿਚ ਉਨ੍ਹਾਂ ਕਿਹਾ, ‘ਨਵੇਂ ਯੁੱਗ ਦੇ ਗ੍ਰਾਫਿਕ ਨਾਵਲ ‘ਅਥਰਵ’ ਦਾ ਪਹਿਲਾ ਲੁੱਕ ਲਾਂਚ ਕਰਦੇ ਹੋਈ ਖ਼ੁਸ਼ੀ ਹੋ ਰਹੀ ਹੈ।’

ਇਹ ਵੀ ਪੜ੍ਹੋ: ਜੋਕੋਵਿਚ ਨੇ ਆਸਟਰੇਲੀਆਈ ਵੀਜ਼ਾ ਮਾਮਲੇ ਨੂੰ ਮੰਦਭਾਗਾ ਕਰਾਰ ਦਿੱਤਾ

ਵੀਡੀਓ ਵਿਚ ਧੋਨੀ ਨੂੰ ਐਨੀਮੇਟਡ ਅਵਤਾਰ ਵਿਚ ਦਿਖਾਇਆ ਗਿਆ ਹੈ, ਜਿਸ ਵਿਚ ਉਹ ਯੁੱਧ ਦੇ ਮੈਦਾਨ ’ਤੇ ਰਾਖ਼ਸ਼ਸਾਂ ਵਰਗੇ ਪ੍ਰਾਣੀਆਂ ਦੀ ਫੌਜ ਨਾਲ ਲੜ ਰਹੇ ਹਨ। ਇਸ ਸੀਰੀਜ਼ ਦਾ ਨਿਰਮਾਣ ਵਿਨਸੈਂਟ ਆਦਿਕਲਰਾਜ ਅਤੇ ਅਸ਼ੋਕ ਮਨੋਰ ਨੇ ਕੀਤਾ ਹੈ। ਇਹ ਸੀਰੀਜ਼ ਰਮੇਸ਼ ਥਮਿਲਮਨੀ ਵੱਲੋਂ ਲਿਖੀ ਇਸੇ ਨਾਮ ਦੀ ਕਿਤਾਬ ਦਾ ਰੂਪਾਂਤਰ ਹੈ।

ਇਹ ਵੀ ਪੜ੍ਹੋ: ਭਾਰਤੀ ਸਰਦ ਰੁੱਤ ਓਲੰਪਿਕ ਟੀਮ ਦੇ ਮੈਨੇਜਰ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News