ਵਿਰਾਟ ਕੋਹਲੀ ਦੀ ਘੜੀ ਦੀ ਕੀਮਤ ਵਿਚ ਤੁਸੀਂ ਖਰੀਦ ਸਕਦੇ ਹੋ 2BHK ਫਲੈਟ

Tuesday, Sep 10, 2019 - 01:10 PM (IST)

ਵਿਰਾਟ ਕੋਹਲੀ ਦੀ ਘੜੀ ਦੀ ਕੀਮਤ ਵਿਚ ਤੁਸੀਂ ਖਰੀਦ ਸਕਦੇ ਹੋ 2BHK ਫਲੈਟ

ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਵੈਸਟਇੰਡੀਜ਼ ਦੌਰੇ ਤੋਂ ਭਾਰਤ ਪਰਤ ਚੁੱਕੇ ਹਨ। ਹਾਲ ਹੀ 'ਚ ਉਹ ਮੁੰਬਈ ਏਅਰਪੋਰਟ 'ਤੇ ਆਪਣੀ ਪਤਨੀ ਅਨੁਸ਼ਕਾ ਦੇ ਨਾਲ ਭਾਰਤ ਪਰਤੇ। ਇਸ ਦੌਰਾਨ ਦੋਵੇਂ ਸਪੋਰਟਸ ਲੁੱਕ ਵਿਚ ਦਿਸੇ ਪਰ ਵਿਰਾਟ ਕੋਹਲੀ ਇਕ ਵਾਰ ਫਿਰ ਆਪਣੇ ਮਹਿੰਗੇ ਬ੍ਰਾਂਡ ਨੂੰ ਲੈ ਕੇ ਚਰਚਾ 'ਚ ਹਨ। ਵਿਰਾਟ ਕੋਹਲੀ ਨੇ ਕਲਾਈ 'ਤੇ ਜੋ ਘੜੀ ਪਾਈ ਹੋਈ ਸੀ ਉਸਦੀ ਕੀਮਤ ਜਾਣ ਤੁਸੀਂ ਹੈਰਾਨ ਹੋ ਜਾਵੋਗੇ। ਇਸ ਘੜੀ ਦੀ ਕੀਮਤ ਵਿਚ ਤੁਸੀਂ 2BHK ਫਲੈਟ ਖਰੀਦ ਸਕਦੇ ਹੋ।

PunjabKesari

ਵਿਰਾਟ ਨੇ ਜੋ ਘੜੀ ਪਾਈ ਹੋਈ ਸੀ ਉਸਦੀ ਕੀਮਤ 70 ਲੱਖ ਰੁਪਏ ਦੱਸੀ ਜਾ ਰਹੀ ਹੈ। ਵਿਰਾਟ ਕੋਹਲੀ ਮਹਿੰਗੇ ਬ੍ਰਾਂਡ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਰਹਿੰਦੇ ਹਨ। ਉਸਦੇ ਕੋਲ ਕਪੜ, ਜੂਤੇ ਅਤੇ ਘੜੀਆਂ ਦੇ ਬ੍ਰਾਂਡੇਡ ਕਲੈਕਸ਼ਨ ਹਨ। ਵਿਰਾਟ ਕੋਹਲੀ ਦੀ ਇਹ ਘੜੀ ਜ਼ਬਰਦਸਤ ਫੀਚਰ ਨਾਲ ਲੈਸ ਹੈ। ਇਹੀ ਨਹੀਂ ਖਬਰਾਂ ਮੁਤਾਬਕ ਘੜੀ ਵਿਚ ਨੀਲਮ, ਸੋਨੇ ਅਤੇ ਡਾਇਮੰਡ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਘੜੀ ਦੇ ਇਲਾਵਾ ਵਿਰਾਟ ਦੇ ਕੋਲ ਵੱਖ-ਵੱਖ ਬ੍ਰਾਂਡ ਦੀਆਂ ਘੜੀਆਂ ਦਾ ਕਲੈਕਸ਼ਨ ਮੌਜੂਦ ਹੈ। ਇਸ ਤੋਂ ਪਹਿਲਾਂ ਇਹ ਖਬਰ ਆਈ ਸੀ ਕਿ ਵਿਰਾਟ ਕੋਹਲੀ 600 ਰੁਪਏ ਪ੍ਰਤੀ ਲੀਟਰ ਵਾਲਾ ਪਾਣੀ ਪੀਂਦੇ ਹਨ। ਕੋਹਲੀ ਏਵੀਅਨ ਨਾਂ ਦੀ ਕੰਪਨੀ ਦਾ ਪਾਣੀ ਪੀਂਦੇ ਹਨ।


Related News