Olympics: ਲਵਲੀਨਾ ਦਾ ਮੁੱਕੇਬਾਜ਼ੀ ਮੁਕਾਬਲਾ ਦੇਖਣ ਲਈ ਅੱਜ 30 ਮਿੰਟ ਤੱਕ ਮੁਲਤਵੀ ਰਹੇਗੀ ਅਸਮ ਵਿਧਾਨਸਭਾ
Wednesday, Aug 04, 2021 - 10:36 AM (IST)
ਗੁਹਾਟੀ (ਵਾਰਤਾ) : ਟੋਕੀਓ ਓਲੰਪਿਕ ਵਿਚ ਲਵਲੀਨਾ ਬੋਰਗੋਹੇਨ ਦੇ ਸੈਮੀਫਾਈਨਲ ਮੁਕਾਬਲੇ ਦੌਰਾਨ ਬੁੱਧਵਾਰ ਨੂੰ ਅਸਮ ਵਿਧਾਨ ਸਭਾ ਸੈਸ਼ਨ 30 ਮਿੰਟ ਲਈ ਮੁਲਤਵੀ ਕੀਤਾ ਜਾਏਗਾ। ਮਹਿਲਾ ਵੈਲਟਰਵੇਟ ਵਰਗ ਦੇ ਕੁਆਟਰ ਫਾਈਨਲ ਵਿਚ ਚੀਨੀ ਤਾਈਪੇ ਦੀ ਨਿਏਨ-ਚਿਨ ਚੇਨ ਨੂੰ ਹਰਾ ਕੇ ਭਾਰਤ ਲਈ ਇਕ ਹੋਰ ਓਲੰਪਿਕ ਤਮਗਾ ਪੱਕਾ ਕਰਨ ਵਾਲੀ ਲਵਲੀਨਾ ਬੁੱਧਵਾਰ ਯਾਨੀ ਅੱਜ ਟੋਕੀਓ ਓਲੰਪਿਕ ਵਿਚ ਵੈਲਟਰਵੇਟ ਮਹਿਲਾ ਮੁੱਕੇਬਾਜ਼ੀ ਸੈਮੀਫਾਈਨਲ ਵਿਚ ਵਿਸ਼ਵ ਚੈਂਪੀਅਨ ਤੁਰਕੀ ਦੀ ਬੁਸੇਨਾਜ ਸੁਰਮੇਨੇਲੀ ਨਾਲ ਭਿੜੇਗੀ।
ਇਹ ਵੀ ਪੜ੍ਹੋ: ਟੋਕੀਓ ਓਲੰਪਿਕ: ਭਾਰਤੀ ਸ਼ਾਟ ਪੁੱਟ ਖਿਡਾਰੀ ਤਜਿੰਦਰਪਾਲ ਸਿੰਘ ਤੂਰ ਫਾਈਨਲ ਦੀ ਦੌੜ ’ਚੋਂ ਬਾਹਰ
ਜ਼ਿਕਰਯੋਗ ਹੇ ਕਿ 2 ਵਾਰ ਦੀ ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ ਲਵਲੀਨਾ ਬੋਰਗੋਹੇਨ ਅਸਮ ਦੀ ਪਹਿਲੀ ਮਹਿਲਾ ਮੁੱਕੇਬਾਜ਼ ਹੈ, ਜਿਸ ਨੇ ਓਲੰਪਿਕ ਲਈ ਕੁਆਲੀਫਾਈ ਕੀਤਾ ਹੈ। ਲਵਲੀਨਾ ਦਾ ਟੀਚਾ ਹੁਣ ਫਾਈਨਲ ਵਿਚ ਪਹੁੰਚਣ ਦਾ ਹੋਵੇਗਾ। ਲਵਲੀਨਾ ਦਾ ਮੈਚ ਸਵੇਰੇ 11 ਵਜੇ ਸ਼ੁਰੂ ਹੋਵੇਗਾ।
ਇਹ ਵੀ ਪੜ੍ਹੋ: ਭਾਰਤੀ ਓਲੰਪਿਕ ਖਿਡਾਰੀ ਹੋਣਗੇ 15 ਅਗਸਤ ’ਤੇ ‘ਸਪੈਸ਼ਲ ਗੈਸਟ’, PM ਮੋਦੀ ਦੇਣਗੇ ਸੱਦਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।