ਛੱਕਾ ਜੜ ਕੇ ਵੀ ਸਿਰ ਫੜ ਕੇ ਬੈਠ ਗਿਆ ਇਹ ਕ੍ਰਿਕਟਰ, ਜਾਣੋ ਮਜ਼ੇਦਾਰ ਵਜ੍ਹਾ (ਵੇਖੋ ਵੀਡੀਓ)

Monday, Jun 21, 2021 - 07:08 PM (IST)

ਛੱਕਾ ਜੜ ਕੇ ਵੀ ਸਿਰ ਫੜ ਕੇ ਬੈਠ ਗਿਆ ਇਹ ਕ੍ਰਿਕਟਰ, ਜਾਣੋ ਮਜ਼ੇਦਾਰ ਵਜ੍ਹਾ (ਵੇਖੋ ਵੀਡੀਓ)

ਸਪੋਰਟਸ ਡੈਸਕ— ਹੈਲੀਫ਼ੈਕਸ ਕ੍ਰਿਕਟ ਲੀਗ ਦੇ ਦੌਰਾਨ ਇਲਿੰਗਲਵਥ ਸੇਂਟ ਮੇਰੀਜ਼ ਕਲੱਬ ਵੱਲੋਂ ਖੇਡ ਰਹੇ ਕਲੱਬ ਕ੍ਰਿਕਟਰ ਨੂੰ ਇਕ ਛੱਕਾ ਜੜਨਾ ਮਹਿੰਗਾ ਪੈ ਗਿਆ। ਹੋਇਆ ਇੰਝ ਕਿ ਆਸਿਫ਼ ਅਲੀ 19 ਦੌੜਾਂ ਬਣਾ ਕੇ ਖੇਡ ਰਹੇ ਸਨ। ਉਸੇ ਸਮੇਂ ਵਿਰੋਧੀ ਗੇਂਦਬਾਜ਼ ਦੀ ਲੈੱਗ ਸਾਈਡ ਵੱਲ ਜਾਂਦੀ ਗੇਂਦ ’ਤੇ ਉਨ੍ਹਾਂ ਨੇ ਜ਼ੋਰਦਾਰ ਹਮਲਾ ਕੀਤਾ। ਗੇਂਦ ਨੇ ਜਿਵੇਂ ਹੀ ਬਾਊਂਡਰੀ ਕ੍ਰਾਸ ਕੀਤੀ ਤਾਂ ਜ਼ੋਰ ਨਾਲ ਸ਼ੀਸ਼ਾ ਟੁੱਟਣ ਦੀ ਆਵਾਜ਼ ਆਈ। ਆਸਿਫ਼ ਅਲੀ ਨੇ ਜਿਵੇਂ ਹੀ ਇਹ ਨਜ਼ਾਰਾ ਵੇਖਿਆ ਤਾਂ ਉਹ ਉੱਥੇ ਹੀ ਆਪਣਾ ਸਿਰ ਫੜ ਕੇ ਬੈਠ ਗਏ ਕਿਉਂਕਿ ਜਿਸ ਕਾਰ ਦਾ ਸ਼ੀਸ਼ਾ ਉਨ੍ਹਾਂ ਦੇ ਛੱਕਾ ਜੜਨ ਕਾਰਨ ਟੁੱਟਾ ਉਹ ਉਨ੍ਹਾਂ ਦੀ ਆਪਣੀ ਹੀ ਕਾਰ ਸੀ।

ਅਲੀ ਦੇ ਉਸ ਛੱਕਾ ਜੜਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਖ਼ੂਬ ਵਾਇਰਲ ਹੋ ਰਹੀ ਹੈ। ਇਸ ’ਚ ਛੱਕਾ ਜੜਨ ਦੇ ਬਾਅਦ ਆਸਿਫ਼ ਅਲੀ ਦੇ ਸਿਰ ਫੜ ਕੇ ਬੈਠਣ ’ਤੇ ਸਾਥੀ ਬੱਲੇਬਾਜ਼, ਵਿਰੋਧੀ ਗੇਂਦਬਾਜ਼, ਫ਼ੀਲਡਰ ਤੇ ਇੱਥੋਂ ਤਕ ਕਿ ਅੰਪਾਇਰ ਤੇ ਕੁਮੈਂਟੇਟਰ ਦੇ ਵੀ ਹਸਣ ਦੀ ਆਵਾਜ਼ ਸੁਣਾਈ ਦੇ ਰਹੀ ਹੈ।

ਦੇਖੋ ਵੀਡੀਓ :


author

Tarsem Singh

Content Editor

Related News