ਏਸ਼ੀਆਈ ਖੇਡਾਂ 2018 : ਭਾਰਤ ਨੂੰ ਲੱਗਾ ਝਟਕਾ, ਟੀਮ ਫਾਈਨਲ ਤੋਂ ਹਟੀ ਦੀਪਾ ਕਰਮਾਕਰ

Wednesday, Aug 22, 2018 - 02:09 PM (IST)

ਨਵੀਂ ਦਿੱਲੀ— ਭਾਰਤ ਨੂੰ ਜਿਮਨਾਸਟਿਕ ਤੋਂ ਤਮਗੇ ਦੀ ਉਮੀਦ ਸੀ, ਪਰ ਭਾਰਤ ਨੁੰ ਉਸ ਸਮੇਂ ਝਟਕਾ ਲੱਗਾ, ਜਦੋਂ ਦੀਪਾ ਕਰਮਾਕਰ ਆਰਟੀਸਟਿਕ ਟੀਮ ਫਾਈਨਲ ਤੋਂ ਪਿੱਛੇ ਹੱਟ ਗਈ। ਦਰਅਸਲ ਇਸ ਦਾ ਕਾਰਨ ਉਨ੍ਹਾਂ ਦੀ ਗੋਡੇ ਦੀ ਸੱਟ ਹੈ, ਜੋ ਫਿਰ ਤੋਂ ਉੱਬਰ ਗਈ ਹੈ। ਦੀਪਾ ਦੇ ਕੋਚ ਬਿਸ਼ਵੇਸ਼ਵਰ ਨੰਦੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਖਤਰਨਾਕ ਸੱਟ ਦਾ ਜੋਖਮ ਸੀ ਅਤੇ ਇਸ ਲਈ ਉਹ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਨਹੀਂ ਕਰ ਸਕੀ। ਅਸੀਂ ਟੀਮ ਮੁਕਾਬਲੇ 'ਚ ਉਸ ਨੂੰ ਆਰਾਮ ਦੇਵਾਂਗੇ, ਪਰ ਉਹ (ਬੈਲੇਂਸਿੰਗ) ਬੀਮ ਫਾਈਨਲਸ 'ਚ ਜ਼ਰੂਰ ਚੰਗਾ ਪ੍ਰਦਰਸ਼ਨ ਕਰੇਗੀ। 
Sports
ਨੰਦੀ ਤੋਂ ਪੁੱਛਿਆ ਗਿਆ ਕਿ ਬੀਮ ਫਾਈਨਲਸ 'ਚ ਹਿੱਸਾ ਲੈਣ ਨਾਲ ਕੀ ਗੋਡੇ 'ਤੇ ਉਲਟ ਅਸਰ ਪਵੇਗਾ, ਉਨ੍ਹਾਂ ਕਿਹਾ ਕਿ ਨਹੀਂ, ਬੈਲੇਂਸਿੰਗ ਬੀਮ 'ਚ 'ਲੈਂਡਿੰਗ' ਮੁਸ਼ਕਲ ਨਹੀਂ ਹੁੰਦੀ ਹੈ। ਸੱਟ ਦੀ ਵਜ੍ਹਾ ਨਾਲ ਬਾਹਰ ਹੋਣ ਦੇ ਕਾਰਨ ਦੀਪਾ ਰੋਣ ਲੱਗੀ। ਉਨ੍ਹਾਂ ਨੇ ਪੋਡੀਅਮ ਅਭਿਆਸ ਦੇ ਦੌਰਾਨ ਲੱਗੇ ਝਟਕੇ ਨੂੰ ਇਸ ਦੇ ਲਈ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਕਿਹਾ ਕਿ ਬੈਲੇਂਸਿੰਗ ਬੀਮ ਦੇ ਫਾਈਨਲਸ 'ਚ ਉਹ ਇਸ ਦੀ ਭਰਪਾਈ ਕਰੇਗੀ। ਰੀਓ ਓਲੰਪਿਕ 2016 'ਚ ਖਤਰਨਾਕ 'ਪਰੁਡੂਨੋਵਾ' ਵਾਲਟ ਕਰਕੇ ਦੀਪਾ ਨੇ ਦੁਨੀਆ ਭਰ ਦੇ ਲੋਕਾਂ ਦਾ ਧਿਆਨ ਖਿੱਚਿਆ ਸੀ ਪਰ ਦੀਪਾ ਇੱਥੇ ਆਪਣੇ ਮਨਪਸੰਦ ਮੁਕਾਬਲੇ ਦੇ ਫਾਈਨਲ 'ਚ ਜਗ੍ਹਾ ਨਹੀਂ ਬਣਾ ਸਕੀ।


Related News