Asian Games Womens T20I Final : ਭਾਰਤ ਨੇ ਸ਼੍ਰੀਲੰਕਾ ਨੂੰ 19 ਦੌੜਾਂ ਨਾਲ ਹਰਾ ਕੇ ਜਿੱਤਿਆ ਸੋਨ ਤਮਗਾ

Monday, Sep 25, 2023 - 03:26 PM (IST)

Asian Games Womens T20I Final : ਭਾਰਤ ਨੇ ਸ਼੍ਰੀਲੰਕਾ ਨੂੰ 19 ਦੌੜਾਂ ਨਾਲ ਹਰਾ ਕੇ ਜਿੱਤਿਆ ਸੋਨ ਤਮਗਾ

ਸਪੋਰਟਸ ਡੈਸਕ-  ਏਸ਼ੀਆਈ ਖੇਡਾਂ ਦੇ ਕ੍ਰਿਕਟ ਦੇ ਟੀ20 ਫਾਰਮੈਟ ਦਾ ਫਾਈਨਲ ਮੁਕਾਬਲਾ ਭਾਰਤ ਤੇ ਸ਼੍ਰੀਲੰਕਾ ਦੀਆਂ ਮਹਿਲਾ ਟੀਮਾਂ ਦਰਮਿਆਨ ਖੇਡਿਆ ਗਿਆ।ਮੈਚ 'ਚ ਭਾਰਤ ਨੇ ਸ਼੍ਰੀਲੰਕਾ ਨੂੰ 19 ਦੌੜਾਂ ਨਾਲ ਹਰਾ ਕੇ ਸੋਨ ਤਮਗਾ ਆਪਣੇ ਨਾਂ ਕੀਤਾ ਹੈ ਤੇ ਸ਼੍ਰੀਲੰਕਾ ਨੂੰ ਚਾਂਦੀ ਦੇ ਤਮਗੇ ਨਾਲ ਸਬਰ ਕਰਨਾ ਪਿਆ ਹੈ। 

ਇਹ ਵੀ ਪੜ੍ਹੋ : ਭਾਰਤ ਦੀ 10 ਮੀਟਰ ਏਅਰ ਰਾਈਫਲ ਟੀਮ ਨੇ ਵਿਸ਼ਵ ਰਿਕਾਰਡ ਦੇ ਨਾਲ ਜਿੱਤਿਆ ਸੋਨ ਤਮਗਾ

ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਸਮ੍ਰਿਤੀ ਮੰਧਾਨਾ ਦੀਆਂ 46 ਦੌੜਾਂ ਤੇ ਜੇਮਿਮਾ ਰੋਡ੍ਰਿਗੇਜ ਦੀਆਂ 42 ਦੌੜਾਂ ਦੀ ਬਦੌਲਤ 20 ਓਵਰਾਂ 'ਚ 7 ਵਿਕਟਾਂ ਗੁਆ ਕੇ 116 ਦੌੜਾਂ  ਬਣਾਈਆਂ ਤੇ ਸ਼੍ਰੀਲੰਕਾ ਨੂੰ ਜਿੱਤ ਲਈ 117 ਦੌੜਾਂ ਦਾ ਟੀਚਾ ਦਿੱਤਾ। ਸਮ੍ਰਿਤੀ ਤੇ ਜੇਮਿਮਾ ਤੋਂ ਇਲਾਵਾ ਸ਼ੇਫਾਲੀ ਵਰਮਾ ਨੇ 9 ਦੌੜਾਂ, ਰਿਚਾ ਘੋਸ਼ ਨੇ 9 ਦੌੜਾਂ, ਕਪਤਾਨ ਹਰਮਨਪ੍ਰੀਤ ਕੌਰ ਨੇ 2 ਦੌੜਾਂ, ਪੂਜਾ ਵਸਤਰਾਕਾਰ ਨੇ 2  ਦੌੜਾਂ, ਦੀਪਤੀ ਸ਼ਰਮਾ ਨੇ 1 ਦੌੜ ਤੇ ਅਮਨਜੋਤ ਕੌਰ ਨੇ 1 ਦੌੜ ਦਾ ਯੋਗਦਾਨ ਦਿੱਤਾ। ਸ਼੍ਰੀਲੰਕਾ ਲਈ ਉਦੇਸ਼ਿਕਾ ਪ੍ਰਬੋਧਿਨੀ ਨੇ 2, ਸੁਗੰਦਿਕਾ ਕੁਮਾਰੀ ਨੇ 2 ਤੇ ਇਨੋਕਾ ਰਨਵੀਰਾ ਨੇ 2 ਵਿਕਟਾਂ ਲਈਆਂ।

ਟੀਚੇ ਦਾ ਪਿੱਛਾ ਕਰਦੇ ਹੋਏ ਸ਼੍ਰੀਲੰਕਾ ਦੀ ਟੀਮ 20 ਓਵਰਾਂ 'ਚ 8 ਵਿਕਟਾਂ ਗੁਆ ਕੇ 97 ਦੌੜਾਂ ਹੀ ਬਣਾ ਸਕੀ ਤੇ 19 ਦੌੜਾਂ ਨਾਲ ਮੈਚ ਹਾਰ ਗਈ। ਸ਼੍ਰੀਲੰਕਾ ਲਈ ਹਸਿਨੀ ਪਰੇਰਾ ਨੇ 25, ਨਿਲਾਕਸ਼ੀ ਡਿਸਿਲਵਾ ਨੇ 23, ਓਸ਼ਾਦੀ ਰਣਸਿੰਘੇ ਨੇ 19 ਦੌੜਾਂ, ਚਮਾਰੀ ਅੱਟਾਪੱਟੂ ਨੇ 12 ਦੌੜਾਂ, ਅਨੁਸ਼ਕਾ ਸੰਜੀਵਨੀ ਨੇ 1 ਦੌੜ, ਵਿਸ਼ਮੀ ਗੁਣਰਤਨੇ ਨੇ 0 ਦੌੜ, ਕਵਿਸ਼ਾ ਦਿਲਹਾਰੀ ਨੇ 5 ਦੌੜਾਂ ਤੇ ਸੁਗੰਦਿਕਾ ਕੁਮਾਰੀ ਨੇ 5 ਦੌੜਾਂ ਬਣਾਈਆਂ। ਭਾਰਤ ਲਈ  ਦੀਪਤੀ ਸ਼ਰਮਾ ਨੇ 1, ਪੂਜਾ ਵਸਤਰਾਕਾਰ ਨੇ 1, ਤਿਤਾਸ ਸੰਧੂ ਨੇ 3, ਰਾਜੇਸ਼ਵਰੀ ਗਾਇਕਵਾੜ ਨੇ 1 ਤੇ ਦੇਵਿਕਾ ਵੈਦਿਆ ਨੇ 1 ਵਿਕਟਾਂ ਲਈਆਂ।

ਇਹ ਵੀ ਪੜ੍ਹੋ : ਆਸਟ੍ਰੇਲੀਆ ਦੀਆਂ ਖੇਡਾਂ ’ਚ ਪੰਜਾਬੀ ਬਜ਼ੁਰਗ ਦੀ ਝੰਡੀ, ਜਿਮਨਾਸਟਿਕ ਦੀਆਂ ਖੇਡਾਂ 'ਚ ਹਾਸਲ ਕੀਤਾ ਵੱਡਾ ਮੁਕਾਮ 

ਪਲੇਇੰਗ 11

ਭਾਰਤ - ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ, ਜੇਮਿਮਾ ਰੌਡਰਿਗੇਜ, ਹਰਮਨਪ੍ਰੀਤ ਕੌਰ (ਕਪਤਾਨ), ਰਿਚਾ ਘੋਸ਼ (ਵਿਕਟਕੀਪਰ), ਦੀਪਤੀ ਸ਼ਰਮਾ, ਦੇਵਿਕਾ ਵੈਦਿਆ, ਅਮਨਜੋਤ ਕੌਰ, ਪੂਜਾ ਵਸਤਰਕਾਰ, ਤਿਤਾਸ ਸਾਧੂ, ਰਾਜੇਸ਼ਵਰੀ ਗਾਇਕਵਾੜ

ਸ਼੍ਰੀਲੰਕਾ - ਚਮਾਰੀ ਅਥਾਪੱਟੂ, ਅਨੁਸ਼ਕਾ ਸੰਜੀਵਨੀ (ਵਿਕਟਕੀਪਰ), ਵਿਸ਼ਮੀ ਗੁਣਾਰਤਨ, ਨੀਲਕਸ਼ੀ ਡੀ ਸਿਲਵਾ, ਹਸੀਨੀ ਪਰੇਰਾ, ਓਸ਼ਾਦੀ ਰਣਸਿੰਘੇ, ਇਨੋਕਾ ਰਣਵੀਰਾ, ਕਵੀਸ਼ਾ ਦਿਲਹਾਰੀ, ਉਦੇਸ਼ਿਕਾ ਪ੍ਰਬੋਧਨੀ, ਸੁਗੰਦੀਕਾ ਕੁਮਾਰੀ, ਇਨੋਸ਼ੀ ਪ੍ਰਿਅਦਰਸ਼ਨੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

Tarsem Singh

Content Editor

Related News