ਖਾੜੇ ਸੈਕੰਡ ਦੇ 100ਵੇਂ ਹਿੱਸੇ ''ਚ ਕਾਂਸੀ ਤੋਂ ਖੁੰਝਿਆ

Wednesday, Aug 22, 2018 - 04:41 PM (IST)

ਨਵੀਂ ਦਿੱਲੀ—ਭਾਰਤੀ ਤੈਰਾਕ ਵੀਰਧਵਲ ਖਾੜੇ ਨੇ ਤੈਰਾਕੀ ਪ੍ਰਤੀਯੋਗਿਤਾ ਵਿਚ ਮੰਗਲਵਾਰ 50 ਮੀਟਰ ਫ੍ਰੀ ਸਟਾਈਲ ਪ੍ਰਤੀਯੋਗਿਤਾ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਪਰ ਉਹ ਸੈਕੰਡ ਦੇ 100ਵੇਂ ਹਿੱਸੇ ਵਿਚ ਕਾਂਸੀ ਤਮਗੇ ਤੋਂ ਖੁੰਝ ਗਿਆ।ਕਿਸੇ ਭਾਰਤੀ ਤੈਰਾਕ ਨੂੰ ਇਸ ਪੱਧਰ ਦੀ ਤੈਰਾਕੀ ਵਿਚ ਅਜਿਹਾ ਪ੍ਰਦਰਸ਼ਨ ਕਰਦੇ ਦੇਖਣਾ ਇਕ ਵੱਖਰਾ ਅਹਿਸਾਸ ਸੀ। ਖਾੜੇ ਨੂੰ ਅੰਤ ਵਿਚ ਨਿਰਾਸ਼ਾ ਰਹੀ ਹੋਵੇਗੀ ਕਿ ਉਸ ਦੇ ਤੇ ਤਮਗੇ ਵਿਚਾਲੇ ਸੈਕੰਡ ਦੇ 100ਵੇਂ ਹਿੱਸੇ ਦਾ ਫਰਕ ਰਹਿ ਗਿਆ। ਪ੍ਰਤੀਯੋਗਿਤਾ ਖਤਮ ਹੋਣ ਤੋਂ ਬਾਅਦ ਖਾੜੇ ਇਲੈਕਟ੍ਰਾਨਿਕ ਸਕੋਰ ਬੋਰਡ 'ਤੇ ਨਤੀਜਾ ਦੇਖ ਰਿਹਾ ਸੀ ਤੇ ਨਤੀਜਾ ਸਾਹਮਣੇ ਆਉਂਦੇ ਹੀ ਜਿਵੇਂ ਉਸ ਦੇ ਮੂੰਹ 'ਚੋਂ ਆਹ ਨਿਕਲ ਗਈ। 

ਤੈਰਾਕੀ ਪੂਲ ਵਿਚ ਏਸ਼ੀਆਈ ਖੇਡਾਂ ਵਿਚ ਖਜਾਨ ਸਿੰਘ ਟੋਕਸ ਨੇ 1986 ਦੀਆਂ ਸੋਲ ਖੇਡਾਂ ਤੇ ਸੰਦੀਪ ਸੇਜਵਾਲ ਨੇ 2010 ਦੀਆਂ ਗਵਾਂਗਝੂ ਖੇਡਾਂ ਵਿਚ ਤਮਗੇ ਹਾਸਲ ਕਰਨ ਦਾ ਸਿਹਰਾ ਆਪਣੇ ਨਾਂ ਕੀਤਾ ਸੀ। ਖਾੜੇ ਨੇ 22.47 ਸੈਕੰਡ ਦਾ ਸਮਾਂ ਕੱਢਿਆ ਤੇ ਆਪਣੇ ਰਾਸ਼ਟਰੀ ਰਿਕਾਰਡ 22.43 ਸੈਕੰਡ ਵਿਚ ਸੁਧਾਰ ਕੀਤਾ ਪਰ ਉਹ ਚੌਥੇ ਸਥਾਨ 'ਤੇ ਰਹਿ ਗਿਆ। 


Related News