ਏਸ਼ੀਆਈ ਖੇਡਾਂ : ਫਾਈਨਲ ''ਚ ਪਾਕਿ ''ਤੇ ਜਿੱਤ ''ਸਮੂਹਿਕ ਯਤਨ'' ਦਾ ਨਤੀਜਾ: ਸ਼੍ਰੇਅਸ ਅਈਅਰ

Saturday, Oct 03, 2026 - 04:16 PM (IST)

ਏਸ਼ੀਆਈ ਖੇਡਾਂ : ਫਾਈਨਲ ''ਚ ਪਾਕਿ ''ਤੇ ਜਿੱਤ ''ਸਮੂਹਿਕ ਯਤਨ'' ਦਾ ਨਤੀਜਾ: ਸ਼੍ਰੇਅਸ ਅਈਅਰ

ਨਿਸ਼ਿਨ (ਜਾਪਾਨ) : ਏਸ਼ੀਆਈ ਖੇਡਾਂ ਦੇ ਫਾਈਨਲ ਮੁਕਾਬਲੇ ਵਿੱਚ ਪਾਕਿਸਤਾਨ ਵਿਰੁੱਧ ਮਿਲੀ ਸ਼ਾਨਦਾਰ ਜਿੱਤ ਤੋਂ ਬਾਅਦ ਭਾਰਤੀ ਟੀਮ ਦੇ ਕਪਤਾਨ ਸ਼੍ਰੇਅਸ ਅੱਈਅਰ ਨੇ ਇਸ ਨੂੰ ਪੂਰੀ ਟੀਮ ਦੇ 'ਸਮੂਹਿਕ ਯਤਨ'  ਦਾ ਨਤੀਜਾ ਕਰਾਰ ਦਿੱਤਾ ਹੈ। ਅਈਅਰ ਨੇ ਦੱਸਿਆ ਕਿ ਜਾਪਾਨ ਪਹੁੰਚਣ ਦੇ ਦਿਨ ਤੋਂ ਹੀ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਟੀਮ ਲਗਭਗ ਇੱਕ ਹਫ਼ਤੇ ਤੱਕ ਅਭਿਆਸ ਨਹੀਂ ਕਰ ਸਕੀ ਸੀ, ਪਰ ਖਿਡਾਰੀਆਂ ਨੇ ਬਿਨਾਂ ਕੋਈ ਬਹਾਨਾ ਬਣਾਏ ਜਾਂ ਸ਼ਿਕਾਇਤ ਕੀਤੇ ਆਪਣੇ-ਆਪ ਨੂੰ ਤਿਆਰ ਰੱਖਿਆ, ਜੋ ਕਿ ਇੱਕ ਚੈਂਪੀਅਨ ਟੀਮ ਦੀ ਪਛਾਣ ਹੈ।

ਮੈਚ ਦੇ ਹਾਲਾਤਾਂ ਬਾਰੇ ਗੱਲ ਕਰਦਿਆਂ ਅਈਅਰ ਨੇ ਕਿਹਾ ਕਿ ਪਾਕਿਸਤਾਨੀ ਟੀਮ ਲਕਸ਼ ਦਾ ਪਿੱਛਾ ਕਰਦਿਆਂ ਮੱਧ ਦੇ ਓਵਰਾਂ ਵਿੱਚ ਵਧੀਆ ਬੱਲੇਬਾਜ਼ੀ ਕਰ ਰਹੀ ਸੀ। ਉਨ੍ਹਾਂ ਦੀ ਯੋਜਨਾ ਪੰਜਵੇਂ ਗੇਂਦਬਾਜ਼ ਦੇ ਓਵਰ ਜਲਦੀ ਖ਼ਤਮ ਕਰਨ ਦੀ ਸੀ ਤਾਂ ਜੋ ਜਸਪ੍ਰੀਤ ਬੁਮਰਾਹ ਅਤੇ ਵਾਸ਼ਿੰਗਟਨ ਸੁੰਦਰ ਵਰਗੇ ਮੁੱਖ ਗੇਂਦਬਾਜ਼ਾਂ ਨੂੰ ਮੈਦਾਨ 'ਚ ਉਤਾਰਿਆ ਜਾ ਸਕੇ। ਅਈਅਰ ਅਨੁਸਾਰ ਜਦੋਂ ਲੋੜੀਂਦੀ ਰਨ ਰੇਟ 13 ਤੋਂ 14 ਤੱਕ ਪਹੁੰਚ ਗਈ, ਤਾਂ ਅਯੂਬ ਦੇ ਅਹਿਮ ਵਿਕਟ ਨੇ ਮੈਚ ਦਾ ਰੁੱਖ ਪੂਰੀ ਤਰ੍ਹਾਂ ਭਾਰਤ ਦੇ ਪੱਖ ਵਿੱਚ ਮੋੜ ਦਿੱਤਾ।

ਟੀਮ ਦੇ ਪ੍ਰਦਰਸ਼ਨ 'ਤੇ ਬੋਲਦਿਆਂ ਕਪਤਾਨ ਨੇ ਕਿਹਾ ਕਿ ਅਭਿਸ਼ੇਕ (ਸ਼ਰਮਾ) ਨੇ ਟੀਮ ਨੂੰ ਵਧੀਆ ਸ਼ੁਰੂਆਤ ਦਿਵਾਈ, ਤਿਲਕ (ਵਰਮਾ) ਨੇ ਪਾਰੀ ਨੂੰ ਬਹੁਤ ਵਧੀਆ ਢੰਗ ਨਾਲ ਖ਼ਤਮ ਕੀਤਾ, ਜਦਕਿ ਗੇਂਦਬਾਜ਼ੀ ਵਿੱਚ ਵਾਸ਼ਿੰਗਟਨ ਸੁੰਦਰ, ਅਕਸ਼ਰ ਪਟੇਲ ਅਤੇ ਜਸਪ੍ਰੀਤ ਬੁਮਰਾਹ ਨੇ ਬਹਤਰੀਨ ਯੋਗਦਾਨ ਪਾਇਆ। ਉਨ੍ਹਾਂ ਇਸ ਨੂੰ ਇੱਕ ਵਿਆਪਕ ਜਿੱਤ ਦੱਸਿਆ ਅਤੇ ਕਿਹਾ ਕਿ ਪੂਰੀ ਟੀਮ ਇਸ ਸ਼ਾਨਦਾਰ ਜਿੱਤ ਤੋਂ ਬਹੁਤ ਖੁਸ਼ ਹੈ ਅਤੇ ਹੋਟਲ ਵਾਪਸ ਜਾ ਕੇ ਜਸ਼ਨ ਮਨਾਉਣ ਦੀ ਤਿਆਰੀ ਕਰ ਰਹੀ ਹੈ।


author

Tarsem Singh

Content Editor

Related News