ਸੋਨ ਤਮਗਾ ਜਿੱਤਣ ਤੋਂ ਇਕ ਕਦਮ ਦੂਰ ਮਹਿਲਾ ਕਬੱਡੀ ਟੀਮ

08/23/2018 3:22:03 PM

ਜਕਾਰਤਾ— ਗਵਾਂਗਝੂ 2010 ਅਤੇ ਇੰਚੀਓਨ 2014 ਏਸ਼ੀਆਈ ਖੇਡਾਂ ਦੀ ਸੋਨ ਤਮਗਾ ਜੇਤੂ ਭਾਰਤੀ ਮਹਿਲਾ ਕਬੱਡੀ ਟੀਮ ਨੇ ਵੀਰਵਾਰ ਨੂੰ ਇੱਥੇ ਏਸ਼ੀਆਈ ਖੇਡਾਂ 2018 ਦੇ ਕਬੱਡੀ ਮੁਕਾਬਲੇ ਦੇ ਫਾਈਨਲ 'ਚ ਪ੍ਰਵੇਸ਼ ਕਰ ਲਿਆ ਜਿੱਥੇ ਉਹ ਇਸ ਵਾਰ ਫਿਰ ਆਪਣੀ ਬਾਦਸ਼ਾਹਤ ਕਾਇਮ ਰਖਦੇ ਹੋਏ ਗੋਲਡਨ ਹੈਟ੍ਰਿਕ ਦੇ ਲਈ ਉਤਰੇਗੀ।

ਭਾਰਤੀ ਮਹਿਲਾ ਟੀਮ ਨੇ ਸੈਮੀਫਾਈਨਲ ਮੁਕਾਬਲੇ 'ਚ ਚੀਨੀ ਤਾਈਪੇ ਦੀ ਟੀਮ ਨੂੰ 27-14 ਤੋਂ ਹਰਾਇਆ ਅਤੇ ਫਾਈਨਲ 'ਚ ਜਗ੍ਹਾ ਬਣਾ ਲਈ। ਦੋ ਵਾਰ ਦੀ ਚੈਂਪੀਅਨ ਭਾਰਤੀ ਟੀਮ ਨੇ ਲਗਾਤਾਰ ਤੀਜੀ ਵਾਰ ਏਸ਼ੀਆਈ ਖੇਡਾਂ ਦੇ ਫਾਈਨਲ 'ਚ ਪਹੁੰਚਣ ਦਾ ਜਸ਼ਨ ਮਨਾਇਆ ਤਾਂ ਤਾਈਪੇ ਦੀ ਟੀਮ ਦੀਆਂ ਖਿਡਾਰਨਾਂ ਹਾਰ ਤੋਂ ਕਾਫੀ ਨਿਰਾਸ਼ ਦਿੱਸੀਆਂ। ਮਹਿਲਾ ਟੀਮ ਨੇ ਗਵਾਂਗਝੂ 'ਚ ਥਾਈਲੈਂਡ ਨੂੰ 28-14 ਨਾਲ ਅਤੇ ਇੰਚੀਓਨ 'ਚ ਈਰਾਨ ਨੂੰ 32-21 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ ਸੀ। ਭਾਰਤੀ ਟੀਮ ਏਸ਼ੀਆਈ ਖੇਡਾਂ 'ਚ ਹੁਣ ਆਪਣੇ ਤੀਜੇ ਸੋਨ ਤਮਗੇ ਲਈ ਉਤਰੇਗੀ।


Related News