Asia Cup : ਪਾਕਿਸਤਾਨ ਨੇ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾਇਆ

Wednesday, Sep 06, 2023 - 10:04 PM (IST)

ਸਪੋਰਟਸ ਡੈਸਕ- ਏਸ਼ੀਆ ਕੱਪ 2023 ਵਿੱਚ ਗਰੁੱਪ ਸਟੇਜ਼ ਤੋਂ ਬਾਅਦ ਹੁਣ ਸੁਪਰ 4 ਦਾ ਪਹਿਲਾ ਮੈਚ ਅੱਜ ਪਾਕਿਸਤਾਨ ਦੇ ਬੰਗਲਾਦੇਸ਼ ਦਰਮਿਆਨ ਲਾਹੌਰ ਦੇ ਗੱਦਾਫੀ ਸਟੇਡੀਅਮ 'ਚ ਖੇਡਿਆ ਗਿਆ। ਮੈਚ 'ਚ ਪਾਕਿਸਤਾਨ ਨੇ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ। 

ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ । ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੰਗਲਾਦੇਸ਼ ਨੇ 38.4 ਓਵਰਾਂ 'ਚ ਸਾਰੀਆਂ ਵਿਕਟਾਂ ਗੁਆ ਕੇ 193 ਦੌੜਾਂ ਬਣਾਈਆਂ ਤੇ ਪਾਕਿਸਤਾਨ ਨੂੰ ਜਿੱਤ ਲਈ 194 ਦੌੜਾਂ ਦਾ ਟੀਚਾ ਦਿੱਤਾ। ਬੰਗਲਾਦੇਸ਼ ਲਈ ਮੁਸ਼ਫਿਕੁਰ ਰਹੀਮ ਨੇ 64 ਦੌੜਾਂ ਸ਼ਾਕਿਬ ਅਲ ਹਸਨ ਨੇ 53 ਦੌੜਾਂ,  ਮੇਹਿਦੀ ਹਸਨ ਮਿਰਾਜ਼ ਨੇ 0 ਦੌੜਾਂ, ਲਿਟਨ ਦਾਸ ਨੇ 16 ਦੌੜਾਂ, ਮੁਹੰਮਦ ਨਈਮ ਨੇ 20 ਦੌੜਾਂ, ਤੌਹੀਦ ਹ੍ਰਿਦੋਏ ਨੇ 2 ਦੌੜਾਂ, ਸ਼ਮੀਮ ਹੁਸੈਨ ਨੇ 16 ਦੌੜਾਂ, ਤਸਕਿਨ ਅਹਿਮਦ ਨੇ 0 ਦੌੜਾਂ ਬਣਾਈਆਂ। ਪਾਕਿਸਤਾਨ ਲਈ ਸ਼ਾਹੀਨ ਅਫਰੀਦੀ ਨੇ 1, ਨਸੀਮ ਸ਼ਾਹ ਨੇ 3 ਤੇ ਹੈਰਿਸ ਰਾਊਫ ਨੇ 4 ਤੇ ਫਹੀਮ ਅਸ਼ਰਫ ਨੇ 1 ਤੇ ਇਫਤਿਖਾਰ ਅਹਿਮਦ ਨੇ 1 ਵਿਕਟਾਂ ਲਈਆਂ।

ਇਹ ਵੀ ਪੜ੍ਹੋ : Gujarat Titans ਦਾ ਇਹ ਆਲਰਾਊਂਡਰ ਬਣਿਆ ਪਿਤਾ, ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਸਾਂਝੀ ਕੀਤੀ ਖ਼ੁਸ਼ੀ

ਟੀਚੇ ਦਾ ਪਿੱਛਾ ਕਰਦੇ ਹੋਏ ਪਾਕਿਸਤਾਨ ਨੇ 39.3 ਓਵਰਾਂ 'ਚ 3 ਵਿਕਟਾਂ ਗੁਆ ਕੇ 194 ਦੌੜਾਂ ਬਣਾਈਆਂ ਤੇ 7 ਵਿਕਟਾਂ ਨਾਲ ਮੈਚ ਜਿੱਤ ਲਿਆ। ਪਾਕਿਸਤਾਨ ਲਈ ਇਮਾਮ ਉਲ ਹੱਕ ਨੇ 78 ਦੌੜਾਂ , ਫਖਰ ਜ਼ਮਾਨ ਨੇ 20 ਦੌੜਾਂ, ਬਾਬਰ ਆਜ਼ਮ ਨੇ 17 ਦੌੜਾਂ, ਮੁਹੰਮਦ ਰਿਜ਼ਵਾਨ ਨੇ 63 ਦੌੜਾਂ ਤੇ ਆਗਾ ਸਲਮਾਨ ਨੇ 12 ਦੌੜਾਂ ਬਣਾਈਆਂ। ਬੰਗਲਾਦੇਸ਼ ਵਲੋਂ ਤਸਕੀਨ ਅਹਿਮਦ ਨੇ 1, ਸ਼ੋਰਿਫੁਲ ਇਸਲਾਮ ਨੇ 1 ਤੇ ਮੇਹਿਦੀ ਹਸਨ ਮਿਰਾਜ਼ ਨੇ 1 ਵਿਕਟਾਂ ਲਈਆਂ

ਇਹ ਵੀ ਪੜ੍ਹੋ : Asia Cup : ਸੁਪਰ 4 ਮੈਚਾਂ ਦੇ ਸ਼ਡਿਊਲ 'ਤੇ ਮਾਰੋ ਨਜ਼ਰ, ਜਾਣੋ ਕਿਸ ਟੀਮ ਦਾ ਕਦੋਂ ਅਤੇ ਕਿਸ ਨਾਲ ਹੋਵੇਗਾ ਮੁਕਾਬਲਾ

ਪਲੇਇੰਗ 11

ਪਾਕਿਸਤਾਨ : ਫਖਰ ਜ਼ਮਾਨ, ਇਮਾਮ-ਉਲ-ਹੱਕ, ਬਾਬਰ ਆਜ਼ਮ (ਕਪਤਾਨ), ਮੁਹੰਮਦ ਰਿਜ਼ਵਾਨ (ਵਿਕਟਕੀਪਰ), ਆਗਾ ਸਲਮਾਨ, ਇਫਤਿਖਾਰ ਅਹਿਮਦ, ਸ਼ਾਦਾਬ ਖਾਨ, ਫਹੀਮ ਅਸ਼ਰਫ, ਸ਼ਾਹੀਨ ਅਫਰੀਦੀ, ਨਸੀਮ ਸ਼ਾਹ, ਹਾਰਿਸ ਰਾਊਫ

ਬੰਗਲਾਦੇਸ਼ : ਮੁਹੰਮਦ ਨਈਮ, ਮੇਹਿਦੀ ਹਸਨ ਮਿਰਾਜ਼, ਲਿਟਨ ਦਾਸ, ਤੌਹੀਦ ਹਿਰਦੌਏ, ਸ਼ਾਕਿਬ ਅਲ ਹਸਨ (ਕਪਤਾਨ), ਮੁਸ਼ਫਿਕੁਰ ਰਹੀਮ (ਵਿਕਟਕੀਪਰ), ਸ਼ਮੀਮ ਹੁਸੈਨ, ਆਫਿਫ ਹੁਸੈਨ, ਤਸਕੀਨ ਅਹਿਮਦ, ਸ਼ਰੀਫੁਲ ਇਸਲਾਮ, ਹਸਨ ਮਹਿਮੂਦ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tarsem Singh

Content Editor

Related News