ਏਸ਼ੀਆ ਕੱਪ: ਨੇਪਾਲ 'ਤੇ ਜਿੱਤ ਮਗਰੋਂ ਤੈਅ ਹੋਇਆ ਮੈਚ, 10 ਸਤੰਬਰ ਨੂੰ ਮੁੜ ਆਹਮੋ-ਸਾਹਮਣੇ ਹੋਣਗੇ ਭਾਰਤ-ਪਾਕਿ

Tuesday, Sep 05, 2023 - 10:12 AM (IST)

ਪੱਲੇਕੇਲੇ (ਭਾਸ਼ਾ)- ਕਪਤਾਨ ਰੋਹਿਤ ਸ਼ਰਮਾ (ਅਜੇਤੂ 74) ਅਤੇ ਸ਼ੁਭਮਨ ਗਿੱਲ (ਅਜੇਤੂ 67) ਦੇ ਹਮਲਾਵਰ ਅਰਧ ਸੈਂਕੜਿਆਂ ਦੀ ਬਦੌਲਤ ਭਾਰਤ ਏਸ਼ੀਆ ਕੱਪ 2023 ਦੇ ਗਰੁੱਪ-ਏ ਮੈਚ ਵਿਚ ਸੋਮਵਾਰ ਨੂੰ ਨੇਪਾਲ ਨੂੰ 10 ਵਿਕਟਾਂ ਨਾਲ ਹਰਾ ਕੇ ਸੁਪਰ-ਫੋਰ ਪੜਾਅ ਵਿੱਚ ਦਾਖਲ ਹੋ ਗਿਆ। ਨੇਪਾਲ ਨੇ ਭਾਰਤ ਨੂੰ 50 ਓਵਰਾਂ 'ਚ 231 ਦੌੜਾਂ ਦਾ ਟੀਚਾ ਦਿੱਤਾ ਸੀ, ਜੋ ਮੀਂਹ ਕਾਰਨ ਘਟਾ ਕੇ 23 ਓਵਰਾਂ 'ਚ 145 ਦੌੜਾਂ 'ਤੇ ਕਰ ਦਿੱਤਾ ਗਿਆ। ਹਾਲਾਂਕਿ ਮੀਂਹ ਭਾਰਤ ਦੀਆਂ ਉਮੀਦਾਂ 'ਤੇ ਪਾਣੀ ਨਹੀਂ ਫੇਰ ਸਕਿਆ ਅਤੇ ਰੋਹਿਤ-ਗਿੱਲ ਦੀ ਜੋੜੀ ਨੇ 20.1 ਓਵਰਾਂ 'ਚ ਟੀਚਾ ਹਾਸਲ ਕਰ ਲਿਆ।

ਇਹ ਵੀ ਪੜ੍ਹੋ: ਐੱਸ. ਜੈਸ਼ੰਕਰ ਦਾ ਵੱਡਾ ਬਿਆਨ, G20 'ਚ ਕੌਣ ਆ ਰਿਹਾ ਹੈ, ਇਸ ਦੀ ਬਜਾਏ ਭਖਦੇ ਮੁੱਦਿਆਂ 'ਤੇ ਹੋਣਾ ਚਾਹੀਦੈ ਫੋਕਸ

ਇਸ ਜਿੱਤ ਨਾਲ ਭਾਰਤੀ ਟੀਮ ਸੁਪਰ-4 'ਚ ਪਹੁੰਚ ਗਈ ਹੈ, ਜਿੱਥੇ ਹੁਣ ਉਸ ਦਾ ਸਾਹਮਣਾ 10 ਸਤੰਬਰ ਨੂੰ ਇਕ ਵਾਰ ਫਿਰ ਕੱਟੜ ਵਿਰੋਧੀ ਪਾਕਿਸਤਾਨ ਨਾਲ ਹੋਵੇਗਾ। ਇਹ ਮੈਚ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ 'ਚ ਖੇਡਿਆ ਜਾਵੇਗਾ। ਇਸ ਤੋਂ ਇਲਾਵਾ ਭਾਰਤੀ ਟੀਮ ਸੁਪਰ ਫੋਰ ਦਾ ਦੂਜਾ ਮੈਚ 12 ਸਤੰਬਰ ਨੂੰ ਅਤੇ ਤੀਜਾ ਮੈਚ 15 ਸਤੰਬਰ ਨੂੰ ਖੇਡੇਗੀ। ਇਹ ਦੋਵੇਂ ਮੈਚ ਵੀ ਕੋਲੰਬੋ ਵਿੱਚ ਹੀ ਖੇਡੇ ਜਾਣਗੇ।

ਇਹ ਵੀ ਪੜ੍ਹੋ: ਲਹਿੰਦੇ ਪੰਜਾਬ 'ਚ ਪਤੀ ਨੇ ਆਪਣੇ ਭਰਾਵਾਂ ਨਾਲ ਮਿਲ ਕੇ ਕਤਲ ਕੀਤੀ ਪਤਨੀ, ਦਰੱਖ਼ਤ ਨਾਲ ਬੰਨ੍ਹ ਕੇ ਮਾਰੇ ਪੱਥਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News