ਏਸ਼ੀਆ ਕੱਪ ਹਾਕੀ : ਭਾਰਤ ਸੈਮੀਫਾਈਨਲ ਵਿਚ ਕੋਰੀਆ ਤੋਂ ਹਾਰਿਆ
Thursday, Jan 27, 2022 - 03:20 AM (IST)
ਮਸਕਟ- ਭਾਰਤੀ ਮਹਿਲਾ ਹਾਕੀ ਟੀਮ ਦਾ ਏਸ਼ੀਆ ਕੱਪ ਵਿਚ ਆਪਣੇ ਖਿਤਾਬ ਦਾ ਬਚਾਅ ਕਰਨ ਦਾ ਸੁਪਨਾ ਬੁੱਧਵਾਰ ਨੂੰ ਇੱਥੇ ਦੱਖਣੀ ਕੋਰੀਆ ਤੋਂ 2-3 ਦੀ ਹਾਰ ਦੇ ਨਾਲ ਹੀ ਚਕਨਾਚੂਰ ਹੋ ਗਿਆ। ਭਾਰਤ ਨੇ ਵਧੀਆ ਸ਼ੁਰੂਆਤ ਕੀਤੀ ਅਤੇ 28ਵੇਂ ਮਿੰਟ ਵਿਚ ਵੰਦਨਾ ਕਟਾਰੀਆ ਦੇ ਗੋਲ ਨਾਲ ਬੜ੍ਹਤ ਬਣਾਈ ਪਰ ਕੋਰੀਆ ਨੇ ਇਸ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ। ਉਸਦੇ ਵਲੋਂ ਕਪਤਾਨ ਐਨੁਬੀ ਚੇਓਨ (31ਵੇਂ), ਸੇਓਂਗ ਜੂ ਲੀ (45ਵੇਂ) ਤੇ ਹਾਈਜਿਨ ਚੋ (47ਵੇਂ ਮਿੰਟ) ਨੇ ਗੋਲ ਕੀਤੇ।
ਇਹ ਖ਼ਬਰ ਪੜ੍ਹੋ- BPL : ਆਂਦ੍ਰੇ ਫਲੇਚਰ ਦੀ ਧੌਣ 'ਤੇ ਲੱਗਿਆ ਬਾਊਂਸਰ
ਭਾਰਤ ਹੁਣ ਸ਼ੁੱਕਰਵਾਰ ਨੂੰ ਤੀਜੇ ਤੇ ਚੌਥੇ ਸਥਾਨ ਦੇ ਪਲੇਅ ਆਫ ਮੈਚ ਚੀਨ ਨਾਲ ਭਿੜੇਗਾ। ਜਾਪਾਨ ਨੇ ਦੂਜੇ ਸੈਮੀਫਾਈਨਲ ਵਿਚ ਚੀਨ ਨੂੰ 2-1 ਨਾਲ ਹਰਾ ਕੇ ਫਾਈਨਲ ਵਿਚ ਕੋਰੀਆ ਨਾਲ ਭਿੜੇਗਾ। ਪਹਿਲੇ 2 ਕੁਆਰਟਰ ਜੇਕਰ ਭਾਰਤ ਦੇ ਨਾਮ ਰਹਿੰਦੇ ਹਨ ਤਾਂ ਕੋਰੀਆ ਨੇ ਮੱਧ ਅੰਤਰ ਤੋਂ ਬਾਅਦ ਆਪਣਾ ਦਬਦਬਾ ਦਿਖਾਇਆ। ਭਾਰਤ ਨੇ ਪਹਿਲੇ ਕੁਆਰਟਰ ਦੀ ਸ਼ੁਰੂਆਤ ਵਿਚ ਪੈਨਲਟੀ ਕਾਰਨਰ ਹਾਸਲ ਕੀਤਾ ਪਰ ਗੁਰਜੀਤ ਦੇ ਫਿਲਕ ਨੂੰ ਕੋਰੀਆਈ ਗੋਲਕੀਪਰ ਨੇ ਬਚਾ ਦਿੱਤਾ। ਕੋਰੀਆ ਨੇ ਚੌਥੇ ਤੇ ਆਖਰੀ ਕੁਆਰਟਰ ਦੇ ਦੂਜੇ ਮਿੰਟ ਵਿਚ ਹੀ ਸਕੋਰ 3-1 ਕਰ ਦਿੱਤਾ।
ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ ਦੇ ਲਈ AUS ਟੀਮ ਦਾ ਐਲਾਨ, ਇਨ੍ਹਾਂ ਖਿਡਾਰੀਆਂ ਨੂੰ ਮਿਲੀ ਜਗ੍ਹਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।