ਅਗਲੇ ਮੁਕਾਬਲੇ ''ਚ ਭਾਰਤ ਨੂੰ ਹਰਾਏਗਾ ਪਾਕਿਸਤਾਨ, ਜਿੱਤੇਗਾ ਏਸ਼ੀਆ ਕੱਪ
Friday, Sep 21, 2018 - 10:00 AM (IST)

ਨਵੀਂ ਦਿੱਲੀ— ਏਸ਼ੀਆ ਕੱਪ ਦੇ ਲੀਗ ਮੈਚ 'ਚ ਟੀਮ ਇੰਡੀਆ ਤੋਂ 8 ਵਿਕਟਾਂ ਨਾਲ ਮੈਚ ਹਾਰਨ ਤੋਂ ਬਾਅਦ ਚਾਹੇ ਹੀ ਪਾਕਿਸਤਾਨ ਦੇ ਫੈਂਨਜ਼ ਨਿਰਾਸ਼ ਹੋਣ ਪਰ ਉਸਦੇ ਕਪਤਾਨ ਸਰਫਰਾਜ ਅਹਿਮਦ ਦੇ ਭਰਾ ਨੇ ਅਗਲੇ ਮੈਚ 'ਚ ਟੀਮ ਦੀ ਜਿੱਤ ਅਤੇ ਏਸ਼ੀਆ ਦਾ ਚੈਂਪੀਅਨ ਬਣਨ ਦਾ ਦਾਅਵਾ ਕਰ ਰਹੇ ਹਨ। ਸਰਫਰਾਜ਼ ਅਹਿਮਦ ਦੇ ਭਰਾ ਅਬਦੁਲ ਰਹਿਮਾਨ ਨੇ ਇਕ ਇੰਟਰਵਿਊ 'ਚ ਕਿਹਾ ਕਿ ਅਗਲੇ ਮੈਚ 'ਚ ਪਾਕਿਸਤਾਨ ਟੀਮ ਜਰੂਰ ਪਲਟਵਾਰ ਕਰੇਗੀ। ਅਬਦੁਲ ਰਹਿਮਾਨ ਨੇ ਬਿਆਨ ਦਿੱਤਾ,' ਮੈਨੂੰ ਉਮੀਦ ਹੈ ਕਿ ਅਗਲੇ ਮੈਚ 'ਚ ਪਾਕਿਸਤਾਨ ਦੀ ਟੀਮ ਭਾਰਤ ਨੂੰ ਹਰਾਏਗੀ। ਸਾਨੂੰ ਆਪਣੀ ਟੀਮ 'ਤੇ ਭਰੋਸਾ ਹੈ ਕਿ ਉਹ ਏਸ਼ੀਆ ਕੱਪ ਵੀ ਜਿੱਤੇਗੀ। ਜਿੱਤ ਲਈ ਸਾਰੇ ਖਿਡਾਰੀਆਂ ਨੂੰ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ, ਆਖਿਰ 'ਚ ਪਾਕਿਸਤਾਨ ਨੂੰ ਜਿੱਤਣਾ ਚਾਹੀਦਾ ਹੈ।'
ਸਰਫਰਾਜ਼ ਅਹਿਮਦ ਦਾ ਭਰਾ ਚਾਹੇ ਹੀ ਆਪਣੀ ਟੀਮ ਦੇ ਚੰਗੇ ਪ੍ਰਦਰਸ਼ਨ ਦੀਆਂ ਦੁਵਾਵਾਂ ਕਰ ਰਹੇ ਹਨ ਪਰ ਜਿਸ ਤਰ੍ਹਾਂ ਨਾਲ ਟੀਮ ਇੰਡੀਆ ਨੇ ਪਾਕਿਸਤਾਨ ਨੂੰ ਚਿੱਤ ਕੀਤਾ ਹੈ, ਇਸ ਤੋਂ ਉਬਰ ਪਾਉਣਾ ਆਸਾਨ ਨਹੀਂ ਹੋਵੇਗਾ। ਭਾਰਤ ਨੇ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਪਾਕਿਸਤਾਨ ਨੂੰ 43.1 ਓਵਰਾਂ 'ਚ 162 ਦੌੜਾਂ 'ਤੇ ਢੇਰ ਕਰ ਦਿੱਤਾ ਅਤੇ ਫਿਰ 29 ਓਵਰਾਂ 'ਚ ਦੋ ਵਿਕਟ ਖੋਹ ਕੇ ਟੀਚਾ ਹਾਸਲ ਕਰ ਲਿਆ। ਟੀਮ ਇੰਡੀਆ ਨੇ ਟੀਚੇ ਦਾ ਪਿੱਛਾ ਕਰਦੇ ਹੋਏ ਪਾਕਿਸਤਾਨ 'ਤੇ ਸਭ ਤੋਂ ਵੱਡੀ ਜਿੱਤ ਦਰਜ ਕੀਤੀ। ਭਾਰਤ ਨੇ 126 ਗੇਂਦਾਂ ਨਾਲ ਪਹਿਲਾਂ ਹੀ ਟੀਚਾ ਹਾਸਲ ਕਰ ਲਿਆ। ਇਸ ਤੋਂ ਪਹਿਲਾਂ ਭਾਰਤ ਨੇ 2006 'ਚ ਮੁਲਤਾਨ 'ਚ 105 ਗੇਂਦ ਪਹਿਲਾਂ ਜਿੱਤ ਦਰਜ ਕੀਤੀ ਸੀ।