ਟੀਮਾਂ ਦੀ ਜਰਸੀ 'ਤੇ ਪਾਕਿ ਦਾ ਨਾਮ ਨਾ ਹੋਣ 'ਤੇ ਮਚਿਆ ਬਵਾਲ, PCB 'ਤੇ ਸਾਬਕਾ ਪਾਕਿ ਖਿਡਾਰੀਆਂ ਨੇ ਵਿੰਨ੍ਹਿਆ ਨਿਸ਼ਾਨਾ

Friday, Sep 01, 2023 - 12:12 PM (IST)

ਸਪੋਰਟਸ ਡੈਸਕ- ਏਸ਼ੀਆ ਕੱਪ 2023 ਦੀ ਸ਼ੁਰੂਆਤ ਦੇ ਨਾਲ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੂੰ ਹੁਣ ਆਪਣੇ ਸਾਬਕਾ ਖਿਡਾਰੀਆਂ ਦੀ ਆਲੋਚਨਾ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਇਸ ਦਾ ਕਾਰਨ ਏਸ਼ੀਆ ਕੱਪ 'ਚ ਖੇਡਣ ਵਾਲੀਆਂ ਸਾਰੀਆਂ ਟੀਮਾਂ ਦੀ ਜਰਸੀ ਹੈ, ਜਿਸ 'ਚ ਮੇਜ਼ਬਾਨ ਦੇਸ਼ ਹੋਣ ਦੇ ਨਾਤੇ ਪਾਕਿਸਤਾਨ ਦਾ ਨਾਂ ਹੋਣਾ ਚਾਹੀਦਾ ਸੀ। ਸਾਰੀਆਂ ਟੀਮਾਂ ਦੀ ਜਰਸੀ 'ਤੇ ਏਸ਼ੀਆ ਕੱਪ ਦੇ ਲੋਗੋ ਦੇ ਹੇਠਾਂ ਮੇਜ਼ਬਾਨ ਦੇਸ਼ ਦਾ ਨਾਂ ਹੁੰਦਾ ਹੈ। ਹਾਲਾਂਕਿ ਇਸ ਵਾਰ ਇਹ ਕਿਸੇ ਵੀ ਟੀਮ ਦੀ ਜਰਸੀ 'ਚ ਨਜ਼ਰ ਨਹੀਂ ਆਇਆ।
ਹੁਣ ਇਸ ਕਾਰਨ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਆਪਣੇ ਸਾਬਕਾ ਖਿਡਾਰੀਆਂ ਦੇ ਨਾਲ-ਨਾਲ ਪ੍ਰਸ਼ੰਸਕਾਂ ਦੀ ਵੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲ ਹੀ 'ਚ ਜਦੋਂ ਪਾਕਿਸਤਾਨ ਨੇ ਆਗਾਮੀ ਵਨਡੇ ਵਿਸ਼ਵ ਕੱਪ ਲਈ ਆਪਣੀ ਜਰਸੀ ਜਾਰੀ ਕੀਤੀ ਤਾਂ ਵਿਸ਼ਵ ਕੱਪ ਦੇ ਲੋਗੋ ਦੇ ਹੇਠਾਂ ਭਾਰਤ ਜੋ ਕਿ ਇਸ ਟੂਰਨਾਮੈਂਟ ਦਾ ਮੇਜ਼ਬਾਨ ਦੇਸ਼ ਹੈ, ਦਾ ਨਾਮ ਵੀ ਲਿਖਿਆ ਗਿਆ ਸੀ।

ਇਹ ਵੀ ਪੜ੍ਹੋ-33 ਸਾਲਾ ਫਿਟਨੈੱਸ ਮਾਡਲ ਲਾਰੀਸਾ ਬੋਰਜੇਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, ਸ਼ੁਰੂਆਤੀ ਜਾਂਚ ਨੇ ਕੀਤਾ ਹੈਰਾਨ
ਪਾਕਿਸਤਾਨੀ ਟੀਮ ਦੇ ਸਾਬਕਾ ਖਿਡਾਰੀ ਰਾਸ਼ਿਦ ਲਤੀਫ ਨੇ ਇਸ ਮੁੱਦੇ 'ਤੇ ਪੀਸੀਬੀ ਨੂੰ ਘੇਰਦਿਆਂ ਕਿਹਾ ਕਿ ਇਹ ਅਜਿਹਾ ਮਾਮਲਾ ਹੈ ਜਿਸ 'ਤੇ ਪੀਸੀਬੀ ਨੂੰ ਚੁੱਪ ਨਹੀਂ ਰਹਿਣਾ ਚਾਹੀਦਾ ਅਤੇ ਏਸ਼ੀਅਨ ਕ੍ਰਿਕਟ ਕੌਂਸਲ ਨੂੰ ਇਸ ਮੁੱਦੇ 'ਤੇ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ ਕਿਉਂਕਿ ਇਹ ਉਨ੍ਹਾਂ ਦਾ ਟੂਰਨਾਮੈਂਟ ਹੈ। ਇਸ 'ਤੇ ਪੀਸੀਬੀ ਤੋਂ ਇਹ ਵੀ ਸਪੱਸ਼ਟੀਕਰਨ ਆਇਆ ਕਿ ਏਸੀਸੀ ਨੇ ਪਿਛਲੇ ਟੂਰਨਾਮੈਂਟ ਦੇ ਖਤਮ ਹੋਣ ਤੋਂ ਬਾਅਦ ਫ਼ੈਸਲਾ ਕੀਤਾ ਸੀ ਕਿ ਹੁਣ ਟੀਮਾਂ ਦੀ ਜਰਸੀ 'ਤੇ ਮੇਜ਼ਬਾਨ ਦੇਸ਼ ਦਾ ਨਾਂ ਨਹੀਂ ਦਿੱਤਾ ਜਾਵੇਗਾ।

PunjabKesari

ਇਹ ਵੀ ਪੜ੍ਹੋ- ਨੀਰਜ ਚੋਪੜਾ ਸਣੇ ਇਨ੍ਹਾਂ ਖਿਡਾਰੀਆਂ ਨੇ ਖੇਡ ਦਿਵਸ ਨੂੰ ਬਣਾਇਆ ਖ਼ਾਸ, ਹਫ਼ਤੇ 'ਚ ਦੇਸ਼ ਨੂੰ ਦਿਵਾਏ ਸੋਨੇ-ਚਾਂਦੀ ਦੇ ਤਮਗੇ
ਏ.ਸੀ.ਸੀ ਪ੍ਰਧਾਨ ਨੂੰ ਦੱਸੀ ਜਾ ਰਹੀ ਹੈ ਇਸ ਦੀ ਵਜ੍ਹਾ
ਇਸ ਮੁੱਦੇ 'ਤੇ ਪਾਕਿਸਤਾਨੀ ਟੀਮ ਦੇ ਇਕ ਹੋਰ ਸਾਬਕਾ ਖਿਡਾਰੀ ਦੇ ਬਿਆਨ ਜੋ ਕਿ ਐੱਨਡੀਟੀਵੀ 'ਤੇ ਪ੍ਰਕਾਸ਼ਿਤ ਹੋਇਆ ਉਸ 'ਚ ਉਨ੍ਹਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਕਿ ਇਸ ਦਾ ਕਾਰਨ ਏਸੀਸੀ ਪ੍ਰਧਾਨ ਅਤੇ ਬੀਸੀਸੀਆਈ ਸਕੱਤਰ ਜੈ ਸ਼ਾਹ ਹਨ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦੇ ਮੌਜੂਦਾ ਸਬੰਧਾਂ ਨੂੰ ਦੇਖਦੇ ਹੋਏ ਇਹ ਸੰਭਵ ਹੈ ਕਿ ਬੀਸੀਸੀਆਈ ਅਧਿਕਾਰੀ ਇਹ ਸੋਚਣ ਕਿ ਭਾਰਤ ਦੀ ਜਰਸੀ 'ਤੇ ਪਾਕਿਸਤਾਨ ਦਾ ਨਾਂ ਛਾਪਣਾ ਸਹੀ ਨਹੀਂ ਹੋਵੇਗਾ। ਸੰਭਵ ਹੈ ਕਿ ਬੀਸੀਸੀਆਈ ਅਧਿਕਾਰੀ ਸੋਚਦੇ ਹੋਣ ਕਿ ਭਾਰਤ ਦੀ ਜਰਸੀ 'ਤੇ ਪਾਕਿਸਤਾਨ ਦਾ ਨਾਮ ਛਾਪਣਾ ਸਹੀ ਨਹੀਂ ਹੋਵੇਗਾ। ਲਤੀਫ਼ ਨੇ ਵੀ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਅਤੇ ਕਿਹਾ ਕਿ ਜੋ ਵੀ ਹੋਇਆ ਉਹ ਸਹੀ ਨਹੀਂ ਸੀ ਅਤੇ ਸਪੱਸ਼ਟੀਕਰਨ ਦੀ ਲੋੜ ਸੀ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Aarti dhillon

Content Editor

Related News