Asia Cup 2023 Final: ਫਾਈਨਲ ਤੋਂ ਪਹਿਲਾ ਸ਼੍ਰੀਲੰਕਾ ਨੂੰ ਝਟਕਾ, ਇਹ ਗੇਂਦਬਾਜ਼ ਹੋਇਆ ਜ਼ਖਮੀ

Saturday, Sep 16, 2023 - 12:50 PM (IST)

Asia Cup 2023 Final: ਫਾਈਨਲ ਤੋਂ ਪਹਿਲਾ ਸ਼੍ਰੀਲੰਕਾ ਨੂੰ ਝਟਕਾ, ਇਹ ਗੇਂਦਬਾਜ਼ ਹੋਇਆ ਜ਼ਖਮੀ

ਸਪੋਰਟਸ ਡੈਸਕ- ਭਾਰਤ ਖ਼ਿਲਾਫ਼ ਫਾਈਨਲ ਮੈਚ ਤੋਂ ਪਹਿਲਾਂ ਸ਼੍ਰੀਲੰਕਾਈ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਏਸ਼ੀਆ ਕੱਪ ਦਾ ਫਾਈਨਲ ਐਤਵਾਰ ਨੂੰ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖੇਡਿਆ ਜਾਣਾ ਹੈ ਪਰ ਮੇਜ਼ਬਾਨ ਸ਼੍ਰੀਲੰਕਾ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਸ਼੍ਰੀਲੰਕਾ ਦੇ ਦਿੱਗਜ ਸਪਿਨਰ ਮਹੀਸ਼ ਥੀਕਸ਼ਾਨਾ ਭਾਰਤ ਖ਼ਿਲਾਫ਼ ਫਾਈਨਲ ਨਹੀਂ ਖੇਡ ਸਕਣਗੇ। ਦਰਅਸਲ ਮਹੀਸ਼ ਨੂੰ ਸੱਟ ਕਾਰਨ ਬਾਹਰ ਹੋਣਾ ਪਿਆ ਹੈ। ਮਹੀਸ਼ ਪਿਛਲੇ ਮੈਚ ਦੌਰਾਨ ਜ਼ਖਮੀ ਹੋ ਗਏ ਸਨ। ਹੁਣ ਇਸ ਸੱਟ ਕਾਰਨ ਮਹੀਸ਼ ਏਸ਼ੀਆ ਕੱਪ ਦਾ ਫਾਈਨਲ ਮੈਚ ਨਹੀਂ ਖੇਡ ਸਕਣਗੇ।

ਇਹ ਵੀ ਪੜ੍ਹੋ-  ਡਾਇਮੰਡ ਲੀਗ ਦੇ ਫਾਈਨਲ 'ਚ ਆਪਣੇ ਖਿਤਾਬ ਦਾ ਬਚਾਅ ਕਰਨ ਉਤਰਨਗੇ ਨੀਰਜ ਚੋਪੜਾ
ਸ਼੍ਰੀਲੰਕਾ ਦੀ ਟੀਮ ਮਹੀਸ਼ ਦੇ ਬਿਨਾਂ ਭਾਰਤ ਖ਼ਿਲਾਫ਼ ਫਾਈਨਲ 'ਚ ਉਤਰੇਗੀ

ਏਸ਼ੀਆ ਕੱਪ ਦਾ ਫਾਈਨਲ ਮੈਚ ਐਤਵਾਰ ਨੂੰ ਖੇਡਿਆ ਜਾਵੇਗਾ। ਕੋਲੰਬੋ ਦੇ ਮੈਦਾਨ 'ਤੇ ਭਾਰਤ ਅਤੇ ਸ਼੍ਰੀਲੰਕਾ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਇਸ ਦੇ ਨਾਲ ਹੀ ਇਹ ਖਿਤਾਬੀ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 3 ਵਜੇ ਸ਼ੁਰੂ ਹੋਵੇਗਾ। ਦਾਸ਼ੁਨ ਸ਼ਨਾਕਾ ਦੀ ਅਗਵਾਈ ਵਾਲੀ ਸ਼੍ਰੀਲੰਕਾ ਦੀ ਟੀਮ ਨੇ ਸੁਪਰ-4 ਦੌਰ 'ਚ ਪਾਕਿਸਤਾਨ ਅਤੇ ਬੰਗਲਾਦੇਸ਼ ਨੂੰ ਹਰਾਇਆ। ਹਾਲਾਂਕਿ ਸ਼੍ਰੀਲੰਕਾ ਨੂੰ ਭਾਰਤ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤਰ੍ਹਾਂ ਸ਼੍ਰੀਲੰਕਾਈ ਟੀਮ ਨੇ 4 ਅੰਕਾਂ ਨਾਲ ਫਾਈਨਲ 'ਚ ਆਪਣੀ ਜਗ੍ਹਾ ਪੱਕੀ ਕਰ ਲਈ। ਹਾਲਾਂਕਿ ਇਕ ਵਾਰ ਫਿਰ ਦੋਵੇਂ ਟੀਮਾਂ ਖਿਤਾਬ ਜਿੱਤਣ ਦੀ ਪੂਰੀ ਕੋਸ਼ਿਸ਼ ਕਰਨਗੀਆਂ।

ਇਹ ਵੀ ਪੜ੍ਹੋ-  ਨੇਹਾ ਤ੍ਰਿਪਾਠੀ ਨੇ ਜਿੱਤਿਆ ਹੀਰੋ WPGT ਦਾ 12ਵਾਂ ਪੜਾਅ
ਭਾਰਤ ਅਤੇ ਸ਼੍ਰੀਲੰਕਾ ਦੇ ਫਾਈਨਲ ਲਈ ਕੀਤਾ ਕੁਆਲੀਫਾਈ
ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ 4 ਅੰਕਾਂ ਨਾਲ ਫਾਈਨਲ 'ਚ ਪੁੱਜਣ ਵਾਲੀ ਪਹਿਲੀ ਟੀਮ ਬਣ ਗਈ ਹੈ। ਭਾਰਤ ਨੇ ਸੁਪਰ-4 ਦੌਰ 'ਚ ਪਾਕਿਸਤਾਨ ਅਤੇ ਸ਼੍ਰੀਲੰਕਾ ਨੂੰ ਹਰਾਇਆ ਸੀ। ਹਾਲਾਂਕਿ ਰੋਹਿਤ ਸ਼ਰਮਾ ਦੀ ਟੀਮ ਨੂੰ ਬੰਗਲਾਦੇਸ਼ ਦੇ ਖ਼ਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ। ਪਰ ਇਸ ਮੈਚ ਤੋਂ ਪਹਿਲਾਂ ਹੀ ਭਾਰਤੀ ਟੀਮ ਫਾਈਨਲ ਲਈ ਕੁਆਲੀਫਾਈ ਕਰ ਚੁੱਕੀ ਸੀ। ਹਾਲਾਂਕਿ ਭਾਰਤ ਅਤੇ ਸ਼੍ਰੀਲੰਕਾ ਦੀਆਂ ਟੀਮਾਂ ਫਾਈਨਲ 'ਚ ਪਹੁੰਚ ਗਈਆਂ ਹਨ। ਜਦੋਂ ਕਿ ਬਾਬਰ ਆਜ਼ਮ ਦੀ ਕਪਤਾਨੀ 'ਚ ਪਾਕਿਸਤਾਨ ਅਤੇ ਬੰਗਲਾਦੇਸ਼ ਦੀਆਂ ਟੀਮਾਂ ਫਾਈਨਲ ਲਈ ਕੁਆਲੀਫਾਈ ਕਰਨ 'ਚ ਅਸਫਲ ਰਹੀਆਂ।

ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News