Asia Cup 2022 : ਸ਼੍ਰੀਲੰਕਾ ਨੇ ਅਫਗਾਨਿਸਤਾਨ ਨੂੰ 4 ਵਿਕਟਾਂ ਨਾਲ ਹਰਾਇਆ

Saturday, Sep 03, 2022 - 11:11 PM (IST)

Asia Cup 2022 : ਸ਼੍ਰੀਲੰਕਾ ਨੇ ਅਫਗਾਨਿਸਤਾਨ ਨੂੰ 4 ਵਿਕਟਾਂ ਨਾਲ ਹਰਾਇਆ

ਸ਼ਾਰਜਾਹ- ਸ਼੍ਰੀਲੰਕਾ ਨੇ ਗੇਂਦਬਾਜ਼ਾਂ ਦੇ ਆਖਰੀ ਓਵਰਾਂ ਵਿਚ ਲਗਾਮ ਕੱਸਣ ਤੋਂ ਬਾਅਦ ਬੱਲੇਬਾਜ਼ਾਂ ਦੀ ਬਦੌਲਤ ਸ਼ਨੀਵਾਰ ਨੂੰ ਇੱਥੇ ਏਸ਼ੀਆ ਕੱਪ ‘ਸੁਪਰ-4’ ਟੀ-20 ਕ੍ਰਿਕਟ ਮੈਚ ਵਿਚ ਅਫਗਾਨਿਸਤਾਨ ’ਤੇ 4 ਵਿਕਟਾਂ ਦੀ ਜਿੱਤ ਨਾਲ ਟੂਰਨਾਮੈਂਟ ਦੇ ਸ਼ੁਰੂਆਤੀ ਮੈਚ ਵਿਚ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ।

ਅਫਗਾਨਿਸਤਾਨ ਨੇ ਨੌਜਵਾਨ ਸਲਾਮੀ ਬੱਲੇਬਾਜ਼ ਰਹਿਮਾਨਉੱਲ੍ਹਾ ਗੁਰਬਾਜ਼ ਦੀ 45 ਗੇਂਦਾਂ ਵਿਚ 4 ਚੌਕਿਆਂ ਤੇ 6 ਛੱਕਿਆਂ ਨਾਲ ਸਜੀ 84 ਦੌੜਾਂ ਦੀ ਧਮਾਕੇਦਾਰ ਪਾਰੀ ਤੇ ਇਬ੍ਰਾਹਿਮ ਜ਼ਦਰਾਨ (40) ਦੇ ਨਾਲ ਉਸਦੀ ਦੂਜੀ ਵਿਕਟ ਲਈ ਲਈ 93 ਦੌੜਾਂ ਦੀ ਸਾਂਝੇਦਾਰੀ ਨਾਲ  6 ਵਿਕਟਾਂ ’ਤੇ 175 ਦੌੜਾਂ ਦਾ ਚੁਣੌਤੀਪੂਰਨ ਸਕੋਰ ਖੜ੍ਹਾ ਕੀਤਾ ਸੀ। ਇਸਦੇ ਜਵਾਬ ਵਿਚ ਸ਼੍ਰੀਲੰਕਾਈ ਟੀਮ ਨੇ ਕੁਸ਼ਾਲ ਮੇਂਡਿਸ 36, ਪਾਥੁਮ ਨਿਸਾਂਕਾ 35 ਤੇ ਧਨੁਸ਼ਕਾ ਗੁਣਾਥਿਲਾਕਾ ਦੀਆਂ 33 ਦੌੜਾਂ ਨਾਲ 19.1 ਓਵਰਾਂ ਵਿਚ 6 ਵਿਕਟਾਂ ’ਤੇ 179 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਟੀਮ ਦੀ ਜਿੱਤ ਵਿਚ ਭਾਨੁਕਾ ਰਾਜਪਕਸ਼ੇ ਨੇ 31 ਤੇ ਵਾਨਿੰਦੂ ਹਸਾਰੰਗਾ ਡਿਸਿਲਵਾ ਨੇ ਵੀ ਅਜੇਤੂ 16 ਦੌੜਾਂ ਦਾ ਯੋਗਦਾਨ ਦਿੱਤਾ।

 ਇਹ ਵੀ ਪੜ੍ਹੋ :ਹੜ੍ਹ ਪ੍ਰਭਾਵਿਤ ਪਾਕਿਸਤਾਨ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਤੁਰੰਤ ਸਹਾਇਤਾ ਦੀ ਕੀਤੀ ਅਪੀਲ

ਦੋਵੇਂ ਦੇਸ਼ਾਂ ਦੀਆਂ ਪਲੇਇੰਗ ਇਲੈਵਨ
ਅਫਗਾਨਿਸਤਾਨ : ਹਜ਼ਰਤੁੱਲ੍ਹਾ ਜ਼ਜ਼ਈ, ਰਹਿਮਾਨਉੱਲ੍ਹਾ ਗੁਰਬਾਜ਼ (ਵਿਕਟਕੀਪਰ), ਇਬਰਾਹਿਮ ਜ਼ਦਰਾਨ, ਮੁਹੰਮਦ ਨਬੀ (ਕਪਤਾਨ), ਨਜੀਬੁੱਲ੍ਹਾ ਜ਼ਦਰਾਨ, ਕਰੀਮ ਜਨਤ, ਸਮੀਉੱਲ੍ਹਾ ਸ਼ਿਨਵਾਰੀ, ਰਾਸ਼ਿਦ ਖਾਨ, ਨਵੀਨ-ਉਲ-ਹੱਕ, ਮੁਜੀਬ ਉਰ ਰਹਿਮਾਨ, ਫਜ਼ਲਹਕ ਫਾਰੂਕੀ

ਸ਼੍ਰੀਲੰਕਾ : ਪਥੁਮ ਨਿਸਾਂਕਾ, ਕੁਸਲ ਮੈਂਡਿਸ (ਵਿਕਟਕੀਪਰ), ਚਰਿਥ ਅਸਾਲੰਕਾ, ਦਾਨੁਸ਼ਕਾ ਗੁਣਾਤਿਲਕਾ, ਭਾਨੁਕਾ ਰਾਜਪਕਸੇ, ਦਾਸੁਨ ਸ਼ਨਾਕਾ (ਕਪਤਾਨ), ਵਾਨਿੰਦੂ ਹਸਰੰਗਾ, ਚਮਿਕਾ ਕਰੁਣਾਰਤਨੇ, ਮਹੀਸ਼ ਥਿਕਸ਼ਾਨਾ, ਅਸਿਥ ਫਰਨਾਂਡੋ, ਦਿਲਸ਼ਾਨ ਮਦੁਸ਼ੰਕਾ

 ਇਹ ਵੀ ਪੜ੍ਹੋ : ਪਾਇਲਟ ਨੇ ਵਾਲਮਾਰਟ ਸਟੋਰ ਨਾਲ ਜਹਾਜ਼ ਟਕਰਾਉਣ ਦੀ ਦਿੱਤੀ ਧਮਕੀ : ਪੁਲਸ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 


author

Karan Kumar

Content Editor

Related News