ਅਸ਼ਵਿਨ ਨੇ ਕਾਊਂਟੀ ''ਚ ਲਈਆਂ 6 ਵਿਕਟਾਂ

07/14/2019 7:38:20 PM

ਨਾਟਿੰਘਮ— ਭਾਰਤੀ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਕਾਊਂਟੀ ਕ੍ਰਿਕਟ ਵਿਚ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਸਰੇ ਵਿਰੁੱਧ 6 ਵਿਕਟਾਂ ਲਈਆਂ। ਕਾਊਂਟੀ ਡਿਵੀਜ਼ਨ ਇਕ ਵਿਚ ਨਾਟਿੰਘਸ਼ਾਇਰ ਵਲੋਂ ਖੇਡ ਰਹੇ ਅਸ਼ਵਿਨ ਨੇ 33.2  ਓਵਰਾਂ ਦੀ ਸ਼ਾਨਦਾਰ ਗੇਂਦਬਾਜ਼ੀ ਵਿਚ 69 ਦੌੜਾਂ ਦੇ ਕੇ 6 ਵਿਕਟਾਂ ਹਾਸਲ ਕੀਤੀਆਂ। ਅਸ਼ਵਿਨ ਦੀ ਘਾਤਕ ਗੇਂਦਬਾਜ਼ੀ ਕਾਰਨ ਸਰੇ ਦੀ ਟੀਮ 89.2 ਓਵਰਾਂ ਵਿਚ 240 ਦੌੜਾਂ 'ਤੇ ਢੇਰ ਹੋ ਗਈ। ਅਸ਼ਵਿਨ ਨੇ ਸਰੇ ਦੇ ਚੋਟੀ ਦੇ ਚਾਰ ਖਿਡਾਰੀਆਂ ਨੂੰ ਆਊਟ ਕੀਤਾ, ਜਿਨ੍ਹਾਂ ਵਿਚ ਡੀਨ ਐਲਗਰ (59) ਦੀ ਵਿਕਟ ਵੀ ਸ਼ਾਮਲ ਸੀ। ਅਸ਼ਵਿਨ ਨੇ ਫਿਰ ਹੇਠਲੇ ਕ੍ਰਮ ਵਿਚ ਦੋ ਵਿਕਟਾਂ ਵੀ ਲਈਆਂ।ਅਸ਼ਵਿਨ ਦਾ ਇਸ ਕਾਊਂਟੀ ਸੈਸ਼ਨ ਵਿਚ ਇਹ ਤੀਜਾ ਮੈਚ ਹੈ। ਇਸ ਤੋਂ ਪਹਿਲਾਂ ਉਸ ਨੇ ਐਸੇਕਸ ਵਿਰੁੱਧ 162 ਦੌੜਾਂ 'ਤੇ 3 ਵਿਕਟਾਂ ਲਈਆਂ ਸਨ ਜਦਕਿ ਸਮਰਸੈੱਟ ਵਿਰੁੱਧ 93 ਦੌੜਾਂ 'ਤੇ 3 ਵਿਕਟਾਂ ਤੇ 59 ਦੌੜਾਂ 'ਤੇ 5 ਵਿਕਟਾਂ ਲਈਆਂ ਸਨ।


Related News