ਅਸ਼ਵਿਨ ਦੀ ਟਾਪ-10 'ਚ ਵਾਪਸੀ, ਰੋਹਿਤ ਦੀ ਵੀ ਸਰਵਸ੍ਰੇਸ਼ਠ ਰੈਂਕਿੰਗ ਲਈ ਲੰਬੀ ਛਲਾਂਗ

Tuesday, Oct 08, 2019 - 11:03 AM (IST)

ਅਸ਼ਵਿਨ ਦੀ ਟਾਪ-10 'ਚ ਵਾਪਸੀ, ਰੋਹਿਤ ਦੀ ਵੀ ਸਰਵਸ੍ਰੇਸ਼ਠ ਰੈਂਕਿੰਗ ਲਈ ਲੰਬੀ ਛਲਾਂਗ

ਸਪੋਰਟਸ ਡੈਸਕ— ਲੰਬੇ ਸਮੇਂ ਬਾਅਦ ਭਾਰਤੀ ਟੀਮ 'ਚ ਵਾਪਸੀ ਕਰਨ ਵਾਲੇ ਤਜਰਬੇਕਾਰ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਵਿਸ਼ਾਖਾਪਟਨਮ 'ਚ ਦੱਖਣੀ ਅਫਰੀਕਾ ਵਿਰੁੱਧ ਪਹਿਲੇ ਟੈਸਟ 'ਚ ਕੁੱਲ 8 ਵਿਕਟਾਂ ਲੈਣ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਸੋਮਵਾਰ ਨੂੰ ਜਾਰੀ ਤਾਜ਼ਾ ਆਈ. ਸੀ. ਸੀ. ਟੈਸਟ ਗੇਂਦਬਾਜ਼ੀ ਰੈਂਕਿੰਗ 'ਚ ਟਾਪ-10 'ਚ ਵਾਪਸ ਪਰਤ ਆਇਆ ਹੈ ਜਦਕਿ ਇਸ ਮੈਚ ਦੀਆਂ ਦੋਵੇਂ ਪਾਰੀਆਂ 'ਚ ਸੈਂਕੜਾ ਲਾਉਣ ਵਾਲਾ ਰੋਹਿਤ ਸ਼ਰਮਾ ਬੱਲੇਬਾਜ਼ੀ ਰੈਂਕਿੰਗ 'ਚ 36 ਸਥਾਨਾਂ ਦੀ ਲੰਬੀ ਛਲਾਂਗ ਲਾ ਕੇ ਆਪਣੀ ਟੈਸਟ ਰੈਂਕਿੰਗ 'ਚ ਵੱਡਾ ਸੁਧਾਰ ਕੀਤਾ ਹੈ।PunjabKesari

ਸ਼ਾਨਦਾਰ ਪ੍ਰਦਰਸ਼ਨ ਨਾਲ ਅਸ਼ਵਿਨ ਟਾਪ 10 'ਚ ਸ਼ਾਮਲ 
ਅਸ਼ਵਿਨ ਦਾ 2019 'ਚ ਇਹ ਪਹਿਲਾ ਮੈਚ ਸੀ ਅਤੇ ਉਸ ਨੇ ਪਹਿਲੀ ਪਾਰੀ 'ਚ 7 ਅਤੇ ਦੂਜੀ ਪਾਰੀ 'ਚ 1 ਵਿਕਟ ਆਪਣੇ ਖਾਤੇ 'ਚ ਜੋੜੀ। ਅਸ਼ਵਿਨ ਨੇ ਇਸ ਦੇ ਨਾਲ ਹੀ 350 ਵਿਕਟਾਂ ਵੀ ਪੂਰੀਆਂ ਕੀਤੀਆਂ ਹਨ ਤੇ ਉਹ ਸਭ ਤੋਂ ਤੇਜ਼ੀ ਨਾਲ 350 ਵਿਕਟਾਂ ਪੂਰੀਆਂ ਕਰਨ 'ਚ ਸ਼੍ਰੀਲੰਕਾ ਦੇ ਸਾਬਕਾ ਆਫ ਸਪਿਨਰ ਮੁਥੱਈਆ ਮੁਰਲੀਧਰਨ ਦੀ ਬਰਾਬਰੀ 'ਤੇ ਪਹੁੰਚ ਗਿਆ ਹੈ। ਇਸ ਸ਼ਾਨਦਾਰ ਪ੍ਰਦਰਸ਼ਨ ਨਾਲ ਅਸ਼ਵਿਨ 14ਵੇਂ ਸਥਾਨ ਤੋਂ 10ਵੇਂ ਸਥਾਨ 'ਤੇ ਪਹੁੰਚ ਗਏ ਹਨ।

PunjabKesari36 ਸਥਾਨਾਂ ਦੀ ਲਾਈ ਲੰਬੀ ਛਲਾਂਗ 
ਪਹਿਲੇ ਟੈਸਟ ਦੀਆਂ ਦੋਵਾਂ ਪਾਰੀਆਂ 'ਚ 176 ਤੇ 127 ਦੌੜਾਂ ਬਣਾਉਣ ਵਾਲੇ ਰੋਹਿਤ ਨੇ 36 ਸਥਾਨਾਂ ਦੀ ਲੰਬੀ ਛਲਾਂਗ ਲਾਈ ਹੈ ਤੇ ਉਹ ਹੁਣ ਕਰੀਅਰ ਦੇ ਸਰਵਸ੍ਰੇਸ਼ਠ 17ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਰੋਹਿਤ ਨੂੰ ਇਸ ਪ੍ਰਦਰਸ਼ਨ ਨਾਲ ਪਲੇਅਰ ਆਫ ਦਿ ਮੈਚ ਦਾ ਐਵਾਰਡ ਮਿਲਿਆ।


Related News