ਅਸ਼ਵਿਨ ਨੇ ਸਿਰਾਜ ਅਤੇ ਸ਼ਾਸਤਰੀ ਨੇ ਗਿੱਲ ਨੂੰ ਸੌਂਪੀ ਟੈਸਟ ਡੈਬਿਊ ਕੈਪ

Sunday, Dec 27, 2020 - 02:17 AM (IST)

ਅਸ਼ਵਿਨ ਨੇ ਸਿਰਾਜ ਅਤੇ ਸ਼ਾਸਤਰੀ ਨੇ ਗਿੱਲ ਨੂੰ ਸੌਂਪੀ ਟੈਸਟ ਡੈਬਿਊ ਕੈਪ

ਮੈਲਬੋਰਨ – ਆਸਟਰੇਲੀਆ ਵਿਰੁੱਧ 4 ਟੈਸਟ ਮੈਚਾਂ ਦੀ ਸੀਰੀਜ਼ ਦੇ ਦੂਜੇ ਬਾਕਸਿੰਗ ਡੇ ਟੈਸਟ ਮੈਚ ਵਿਚ ਡੈਬਿਊ ਕਰ ਰਹੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੂੰ ਆਫ ਸਪਿਨਰ ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਤੇ ਨੌਜਵਾਨ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਭਾਰਤੀ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਮੈਚ ਤੋਂ ਪਹਿਲਾਂ ਡੈਬਿਊ ਕੈਪ ਸੌਂਪੀ।

ਸਿਰਾਜ ਨੂੰ ਸ਼ੰਮੀ ਦੇ ਜ਼ਖ਼ਮੀ ਹੋ ਕੇ ਸੀਰੀਜ਼ ਵਿਚੋਂ ਬਾਹਰ ਹੋਣ ਜਦਕਿ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਹ ਦੀ ਜਗ੍ਹਾ ਟੀਮ ਵਿਚ ਨੌਜਵਾਨ ਬੱਲੇਬਾਜ਼ ਗਿੱਲ ਨੂੰ ਮੌਕਾ ਦਿੱਤਾ ਗਿਆ। ਦੋਵੇਂ ਖਿਡਾਰੀ ਆਸਟਰੇਲੀਆ ਵਿਰੁੱਧ ਭਾਰਤ ਲਈ ਟੈਸਟ ਵਿਚ ਡੈਬਿਊ ਕਰਨ ਵਾਲੇ ਕ੍ਰਮਵਾਰ 297ਵੇਂ ਤੇ 298ਵੇਂ ਖਿਡਾਰੀ ਬਣ ਗਏ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।
 


author

Inder Prajapati

Content Editor

Related News