ਸਾਬਕਾ ਕ੍ਰਿਕਟਰਾਂ ਨੇ ਮੰਨਿਆ, ਅਸ਼ਵਿਨ ਅਤੇ ਚਾਹਲ ਨੂੰ ਏਸ਼ੀਆ ਕੱਪ ਟੀਮ ''ਚ ਚੁਣਿਆ ਜਾਣਾ ਚਾਹੀਦਾ ਸੀ
Tuesday, Aug 22, 2023 - 01:33 PM (IST)

ਸਪੋਰਟਸ ਡੈਸਕ- ਸਾਬਕਾ ਖਿਡਾਰੀ ਮਦਨ ਲਾਲ ਅਤੇ ਕਰਸਨ ਘਾਵਰੀ ਦਾ ਮੰਨਣਾ ਹੈ ਕਿ ਭਾਰਤ ਨੂੰ ਵਿਸ਼ਵ ਕੱਪ 'ਤੋਂ ਪਹਿਲਾਂ ਏਸ਼ੀਆ ਕੱਪ ਲਈ ਰਵੀਚੰਦਰਨ ਅਸ਼ਵਿਨ ਅਤੇ ਯੁਜਵਿੰਦਰ ਚਾਹਲ ਨੂੰ ਸਪਿਨਰ ਦੇ ਰੂਪ 'ਚ ਸ਼ਾਮਲ ਕਰਨਾ ਚਾਹੀਦਾ ਸੀ। ਜਿਥੇ ਏਸ਼ੀਆ ਕੱਪ 'ਚ ਕੁਲਦੀਪ ਯਾਦਵ ਨੂੰ ਫ੍ਰੰਟਲਾਈਨ ਸਪਿਨਰ ਦੇ ਰੂਪ 'ਚ ਚੁਣਿਆ ਗਿਆ ਹੈ ਅਤੇ ਟੀਮ 'ਚ ਆਲਰਾਊਂਡਰ ਵਿਕਲਪਾਂ 'ਚ ਰਵਿੰਦਰ ਜਡੇਜਾ ਅਤੇ ਅਕਸ਼ਰ ਪਟੇਲ ਹਨ।
ਲਾਲ ਨੇ ਇੱਕ ਅਵਾਰਡ ਫੰਕਸ਼ਨ 'ਤੇ ਕਿਹਾ,'ਆਸਟ੍ਰੇਲੀਆ ਨੇ ਕੁਲਦੀਪ ਯਾਦਵ ਨੂੰ ਬਹੁਤ ਵਧੀਆ ਖੇਡਿਆ ਹੈ। ਯੁਜਵਿੰਦਰ ਚਾਹਲ ਨੂੰ ਮੌਕਾ ਮਿਲਣਾ ਚਾਹੀਦਾ ਸੀ। ਉਹ ਇੱਕ ਮੈਚ ਜੇਂਤੂ ਗੇਂਦਬਾਜ਼ ਹੈ।' 1983 ਵਿਸ਼ਵ ਕੱਪ ਵਿਜੇਤਾ ਨੇ ਕਿਹਾ, 'ਅਸ਼ਵਿਨ ਅਜਿਹਾ ਖਿਡਾਰੀ ਹੈ ਜਿਨ੍ਹਾਂ ਨੇ 500-600 ਵਿਕਟਾਂ ਲਈਆਂ ਹਨ। ਉਹ ਜਾਣਦੇ ਹਨ ਕਿ ਵਿਕਟ ਕਿਵੇਂ ਲੈਣੀ ਹੈ। ਅਸੀਂ ਉਨ੍ਹਾਂ ਨੂੰ ਡਬਲਿਊ.ਟੀ.ਸੀ. ਫਾਈਨਲ 'ਚ ਨਹੀਂ ਖਿਡਾਇਆ ਸੀ, ਟੀਮ ਮੈਨੇਜਮੈਂਟ ਇਹ ਬਿਹਤਰ ਜਾਣਦਾ ਹੈ।'
ਇਹ ਵੀ ਪੜ੍ਹੋ- ਏਸ਼ੀਆ ਕੱਪ ਵਿਸ਼ਵ ਕੱਪ ਦੇ ਲਈ ਭਾਰਤ ਦੀਆਂ ਤਿਆਰੀਆਂ ਦਾ ਮੁੱਖ ਹਿੱਸਾ : ਟਿਮ ਸਾਊਦੀ
ਸੀਨੀਅਰ ਹੋਣ ਦੇ ਬਾਵਜੂਦ ਉਸ ਨਾਲ ਚੰਗਾ ਵਿਵਹਾਰ ਨਹੀਂ ਕੀਤਾ
ਘਾਵਰੀ ਨੇ ਆਉਣ ਵਾਲੇ ਵਿਸ਼ਵ ਕੱਪ ਲਈ ਅਸ਼ਵਿਨ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਉਹ ਭਾਰਤੀ ਹਾਲਾਤ 'ਚ ਮਹੱਤਵਪੂਰਨ ਹੋਵੇਗਾ। ਘਾਵਰੀ ਨੇ ਕਿਹਾ, '712 ਅੰਤਰਰਾਸ਼ਟਰੀ ਵਿਕਟਾਂ ਲੈਣ ਤੋਂ ਬਾਅਦ ਅਸ਼ਵਿਨ ਨੂੰ ਕੀ ਸਾਬਤ ਕਰਨਾ ਚਾਹੀਦਾ ਹੈ? ਸੀਨੀਅਰ ਖਿਡਾਰੀ ਹੋਣ ਦੇ ਬਾਵਜੂਦ ਉਨ੍ਹਾਂ ਦੇ ਨਾਲ ਚੰਗਾ ਵਿਵਹਾਰ ਨਹੀਂ ਕੀਤਾ ਗਿਆ। ਅਸ਼ਵਿਨ ਇੱਕ ਗੁਣਵੱਤਾਪੂਰਨ ਖਿਡਾਰੀ ਹਨ ਉਨ੍ਹਾਂ ਨੂੰ ਏਸ਼ੀਆ ਕੱਪ ਲਈ ਚੁਣਿਆ ਜਾਣਾ ਚਾਹੀਦਾ ਸੀ। ਉਹ ਭਾਰਤੀ ਪਿੱਚਾਂ 'ਤੇ ਵਨਡੇ ਵਿਸ਼ਵ ਕੱਪ 'ਚ ਇੱਕ ਪ੍ਰਮੁੱਖ ਗੇਂਦਬਾਜ਼ ਹੋਣਗੇ।'
ਰਾਹੁਲ-ਅਈਅਰ ਦੀ ਫਿਟਨੈੱਸ 'ਤੇ ਚੁੱਕੇ ਸਵਾਲ
ਲਾਲ ਨੇ ਕੇ. ਐੱਲ. ਰਾਹੁਲ ਅਤੇ ਸ਼੍ਰੇਅਸ ਅਈਅਰ ਵਰਗੇ ਖਿਡਾਰੀਆਂ 'ਤੇ ਸਵਾਲ ਚੁੱਕੇ ਜੋ ਫਿਟਨੈੱਸ ਨਾਲ ਜੂਝ ਰਹੇ ਹਨ ਅਤੇ ਲੰਬੀ ਸੱਟ ਤੋਂ ਬਾਅਦ ਵਾਪਸੀ ਕਰ ਰਹੇ ਹਨ। ਉਨ੍ਹਾਂ ਨੇ ਕਿਹਾ, 'ਲਗਭਗ ਇਹ ਉਹੀ ਟੀਮ ਹੈ, ਜਿਸ ਬਾਰੇ ਅਸੀਂ ਸਭ ਸੋਚ ਰਹੇ ਸੀ। ਇੱਕੋ-ਇੱਕ ਚਿੰਤਾ ਉਨ੍ਹਾਂ ਦੀ ਫਿਟਨੈੱਸ ਦੀ ਹੈ ਕਿਉਂਕਿ ਏਸ਼ੀਆ ਕੱਪ ਅਤੇ ਵਿਸ਼ਵ ਕੱਪ ਦੋਵੇਂ ਵੱਡੇ ਪ੍ਰੋਗਰਾਮ ਹਨ ਅਤੇ ਫਿਟਨੈੱਸ ਦਾ ਪੱਧਰ ਬਹੁਤ ਮਹੱਤਵਪੂਰਨ ਹੈ। ਜੇਕਰ ਤੁਸੀਂ ਸਰੀਰਕ ਤੌਰ 'ਤੇ ਫਿੱਟ ਨਹੀਂ ਹੋ ਤਾਂ ਤੁਸੀਂ ਮਾਨਸਿਕ ਤੌਰ 'ਤੇ ਵੀ ਫਿੱਟ ਨਹੀਂ ਹੋ- ਸੱਟਾਂ ਹਮੇਸ਼ਾ ਤੁਹਾਡੀ ਚਿੰਤਾ ਵਧਾਉਂਦੀਆਂ ਹਨ। ਉਮੀਦ ਹੈ ਕਿ ਚੋਣਕਾਰਾਂ ਨੇ ਇਸ ਗੱਲ ਦਾ ਧਿਆਨ ਰੱਖਿਆ ਹੋਵੇਗਾ।'
ਇਹ ਵੀ ਪੜ੍ਹੋ- ਭਾਰਤੀ ਜੂਨੀਅਰ ਹਾਕੀ ਟੀਮ ਨੇ ਇੰਗਲੈਂਡ ਨੂੰ 4-0 ਨਾਲ ਹਰਾਇਆ
ਤਿਲਕ ਵਰਮਾ ਦੀ ਥਾਂ ਜਾਇਸਵਾਲ ਨੂੰ ਚੁਣਨਾ ਸੀ
ਘਾਵਰੀ ਨੇ ਕਿਹਾ ਕਿ ਭਾਰਤ ਨੂੰ ਤਿਲਕ ਵਰਮਾ ਦੀ ਜਗ੍ਹਾ ਯਸ਼ਸਵੀ ਜਾਇਸਵਾਲ ਨੂੰ ਚੁਣਨਾ ਚਾਹੀਦਾ ਸੀ। ਉਨ੍ਹਾਂ ਨੇ ਕਿਹਾ, 'ਯਸ਼ਸਵੀ ਨੇ ਵੈਸਟਇੰਡੀਜ਼ 'ਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਸੀ। ਉਹ ਚੰਗੀ ਲੈਅ 'ਚ ਹੈ ਅਤੇ ਜਿਸ ਤਰ੍ਹਾਂ ਉਹ ਪ੍ਰਦਰਸ਼ਨ ਕਰ ਰਿਹਾ ਹੈ, ਉਨ੍ਹਾਂ ਨੂੰ ਏਸ਼ੀਆ ਕੱਪ ਟੀਮ 'ਚ ਹੋਣਾ ਚਾਹੀਦਾ ਸੀ। ਟੀਮ ਇੰਡੀਆ ਦੇ ਨਾਲ ਉਨ੍ਹਾਂ ਦਾ ਭਵਿੱਖ ਸ਼ਾਨਦਾਰ ਹੈ। ਹਰ ਕੋਈ ਵਰਮਾ ਨੂੰ ਬਹੁਤ ਉੱਚੀ ਰੇਟਿੰਗ ਦੇ ਰਿਹਾ ਹੈ, ਪਰ ਪ੍ਰਦਰਸ਼ਨ ਕਿੱਥੇ ਹੈ? ਮੈਨੂੰ ਉਮੀਦ ਹੈ ਕਿ ਉਹ ਵਧੀਆ ਪ੍ਰਦਰਸ਼ਨ ਕਰੇਗਾ।' ਦੱਸ ਦੇਈਏ ਕਿ ਵਰਮਾ ਨੂੰ ਵੈਸਟਇੰਡੀਜ਼ ਦੌਰੇ 'ਤੇ ਉਸਦੇ ਦਮਦਾਰ ਪ੍ਰਦਰਸ਼ਨ ਲਈ ਇਨਾਮ ਮਿਲਿਆ ਅਤੇ ਉਨ੍ਹਾਂ ਨੂੰ ਆਉਣ ਵਾਲੇ ਟੂਰਨਾਮੈਂਟ ਲਈ ਟੀਮ 'ਚ ਜਗ੍ਹਾ ਮਿਲੀ। ਘਰੇਲੂ ਸੀਜ਼ਨ 'ਚ ਜ਼ਬਰਦਸਤ ਪ੍ਰਦਰਸ਼ਨ ਕਰਨ ਵਾਲਾ ਇਹ ਨੌਜਵਾਨ ਖਿਡਾਰੀ ਅਜੇ ਵੀ ਵਨਡੇ 'ਚ ਡੈਬਿਊ ਦੀ ਉਡੀਕ ਕਰ ਰਿਹਾ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8