ਰਵੀਚੰਦਰਨ ਅਸ਼ਵਿਨ ਨੇ ਹੁਣ ਬਿਨਾਂ ਇਕ ਬਾਂਹ ਘੁਮਾਏ ਕੀਤੀ ਗੇਂਦਬਾਜ਼ੀ, ਵਾਇਰਲ ਹੋਈ ਵੀਡੀਓ

07/20/2019 5:27:59 PM

ਜਲੰਧਰ : ਤਾਮਿਲਨਾਡੂ ਪ੍ਰੀਮੀਅਰ ਲੀਗ 'ਚ ਇਕ ਵਾਰ ਫਿਰ ਤੋਂ ਭਾਰਤੀ ਆਫ ਸਪਿਨਰ ਰਵਿਚੰਦਰਨ ਅਸ਼ਵਿਨ ਨੇ ਜਲਵਾ ਦਿਖਾਉਂਦੇ ਹੋਏ ਸਿਰਫ ਇਕ ਬਾਜੂ ਨਾਲ ਬਾਲ ਸੁੱਟ ਕੇ ਸਾਰਿਆ ਨੂੰ ਹੈਰਾਨ ਕਰ ਦਿੱਤਾ। ਦਰਅਸਲ ਟੀ. ਪੀ. ਐੱਲ 'ਚ ਦਿੰਗਦੁਲ ਡ੍ਰੈਗਨਸ ਦੀ ਕਪਤਾਨੀ ਕਰ ਰਹੇ ਅਸ਼ਵਿਨ ਜਦ ਚੇਪਕ ਸੁਪਰ ਜਾਇਲਸ ਦੇ ਖਿਲਾਫ ਮੈਚ ਖੇਡ ਰਹੇ ਸਨ ਤੱਦ ਉਨ੍ਹਾਂ ਨੇ ਕੁਝ ਵੱਖ ਕਰਨ ਦੀ ਕੋਸ਼ਿਸ਼ 'ਚ ਇਹ ਗੇਂਦ ਸੁੱਟੀ ਜੋ ਕਿ ਬਿਲਕੁੱਲ ਸਟੀਕ ਗਈ। 

ਖਾਸ ਗੱਲ ਇਹ ਰਹੀ ਕਿ ਅਸ਼ਵਿਨ ਨੇ ਇਹ ਗੇਂਦ ਤੱਦ ਸੁੱਟੀ ਜਦੋਂ ਉਹ ਆਪਣੀ ਟੀਮ ਵਲੋਂ ਆਖਰੀ ਓਵਰ ਸੁੱਟ ਰਹੇ ਸਨ। ਦਰਅਸਲ ਆਖਰੀ ਓਵਰ ਦੀ ਪੰਜਵੀਂ ਗੇਂਦ ਸੁੱਟ ਰਹੇ ਅਸ਼ਵਿਨ ਨੂੰ ਰਨਅਪ ਲੈਣ 'ਚ ਗਲਤੀ ਹੋ ਗਈ ਸੀ। ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਖੱਬੇ ਪੈਰ ਦੇ ਨਾਲ ਹੀ ਰਨਅਪ ਖਤਮ ਕੀਤਾ ਤੇ ਬਿਨਾਂ ਇਕ ਬਾਂਹ ਘੁਮਾਏ ਹੀ ਗੇਂਦ ਸੁੱਟ ਦਿੱਤੀ।  PunjabKesari

ਦੱਸ ਦੇਈਏ ਕਿ ਅਸ਼ਵਿਨ ਦੀ ਟੀਮ ਦਿੰਗਦੁਲ ਡ੍ਰੈਗਨਸ ਨੇ ਪਹਿਲਾਂ ਖੇਡਦੇ ਹੋਏ 20 ਓਵਰਾਂ 'ਚ 115 ਦੌੜਾਂ ਬਣਾਈਆਂ ਸਨ। ਅਸ਼ਵਿਨ ਨੇ ਬੱਲੇ ਤੋਂ ਵੀ ਜੌਹਰ ਦਿਖਾਉਂਦੇ ਹੋਏ 19 ਗੇਂਦਾਂ 'ਚ 37 ਦੌੜਾਂ ਬਣਾਈਆਂ ਸਨ। ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉਤਰੀ ਚੇਪਾਕ ਦੀ ਟੀਮ ਇਸ ਟੀਚੇ ਨੂੰ ਹਾਸਲ ਨਹੀਂ ਕਰ ਪਾਈ ਅਤੇ 10 ਦੌੜਾਂ ਦੇ ਫਰਕ ਨਾਲ ਮੈਚ ਹਾਰ ਗਈ।


Related News