ਅਸ਼ਵਿਨ ਅਤੇ ਜਡੇਜਾ ਨੂੰ ਲੈ ਕੇ ਰਹਾਨੇ ਨੇ ਦਿੱਤਾ ਵੱਡਾ ਬਿਆਨ

12/30/2017 8:23:45 PM

ਨਵੀਂ ਦਿੱਲੀ— ਘਰੇਲੂ ਮੈਦਾਨ 'ਤੇ ਇਕ ਲੰਬੇ ਸੈਸ਼ਨ ਦੌਰਾਨ ਲਾਜਵਾਬ ਪ੍ਰਦਰਸ਼ਨ ਤੋਂ ਬਾਅਦ ਭਾਰਤੀ ਟੀਮ ਨੂੰ ਹੁਣ ਵਿਦੇਸ਼ੀ ਧਰਤੀ 'ਤੇ ਖੇਡਣ ਲਈ ਉਤਰੇਗੀ। ਦੱਖਣੀ ਅਫਰੀਕਾ ਦੌਰੇ 'ਤੇ ਪਹੁੰਚੀ ਭਾਰਤੀ ਟੀਮ ਨੂੰ ਇੱਥੇ ਟੈਸਟ ਸੀਰੀਜ਼ ਤੋਂ ਲੈ ਕੇ ਵਨ ਡੇ ਟੀ-20 ਸੀਰੀਜ਼ ਮੈਚ ਮੈਚ ਵੀ ਖੇਡਣੇ ਹਨ। ਵਿਰਾਟ ਕੋਹਲੀ ਦੀ ਅਗੁਵਾਈ ਵਾਲੀ ਭਾਰਤੀ ਟੀਮ ਨੇ ਦੱਖਣੀ ਅਫਰੀਕਾ ਖਿਲਾਫ ਤਿੰਨ ਮੈਚਾਂ ਦੀ ਟੈਸਟ ਸੀਰੀਜ਼, 6 ਮੈਚਾਂ ਦੀ ਵਨ ਡੇ ਅਤੇ 3 ਮੈਚਾਂ ਦੀ ਟੀ-20 ਸੀਰੀਜ਼ ਖੇਡਣੀ ਹੈ।
ਦੱਖਣੀ ਅਫਰੀਕਾ ਪਹੁੰਚੀ ਭਾਰਤੀ ਭਾਰਤੀ ਟੈਸਟ ਟੀਮ ਦੇ ਉਪਕਪਤਾਨ ਅਜਿੰਕਯ ਰਹਾਨੇ ਨੇ ਟੈਸਟ ਦੇ ਦੋ ਬਿਹਤਰੀਨ ਸਪਿੰਵਰ ਆਰ. ਅਸ਼ਵਿਨ ਅਤੇ ਰਵਿੰਦਰ ਜਡੇਜਾ ਦੇ ਬਾਰੇ 'ਚ ਵੱਡਾ ਬਿਆਨ ਦਿੱਤਾ ਹੈ। ਰਹਾਨੇ ਨੂੰ ਉਮੀਦ ਹੈ ਕਿ ਇਸ ਸੀਰੀਜ਼ ਦੌਰਾਨ ਭਾਰਤੀ ਟੀਮ ਦੇ ਸੀਨੀਅਰ ਸਪਿੰਨਰ ਆਰ. ਅਸ਼ਵਿਨ, ਰਵਿੰਦਰ ਜਡੇਜਾ ਵਿਦੇਸ਼ੀ ਪਿੱਚਾਂ ਦੇ ਅਨੁਰੂਪ ਆਪਣੀ ਸ਼ੈਲੀ 'ਚ ਬਦਲਾਅ ਕਰਨ 'ਚ ਸਫਲ ਹੋਣਗੇ.
ਇਕ ਕਾਨਫਰੰਸ ਦੌਰਾਨ ਰਹਾਨੇ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਅਸ਼ਵਿਨ, ਜਡੇਜਾ ਦੋਵੇਂ ਸਿਰਫ ਭਾਰਤ 'ਚ ਨਹੀਂ ਜਦਕਿ ਵਿਦੇਸ਼ਾਂ 'ਚ ਵੀ ਵਧੀਆ ਪ੍ਰਦਰਸ਼ਨ ਕਰ ਸਰਦੇ ਹਨ। ਭਾਰਤ 'ਚ ਇਕ ਖਾਸ ਅੰਦਾਜ਼ 'ਚ ਗੇਂਦਬਾਜ਼ੀ ਕਰਨੀ ਹੋਵੇਗੀ ਜੇਕਰ ਮੋਈਨ ਅਲੀ, ਨਾਥਨ ਲਿਓਨ ਜਿਹੇ ਸਪਿੰਨਰਾਂ ਨੂੰ ਦੇਖਿਆ ਜਾਵੇ ਤਾਂ ਇੰਗਲੈਂਡ ਜਾ ਆਸਟਰੇਲੀਆ 'ਚ ਗੇਂਦਬਾਜ਼ੀ ਕਰ ਰਹੇ ਹਨ ਤਾਂ ਉਨ੍ਹਾਂ ਨੇ ਅਲੱਗ ਸ਼ੈਲੀ 'ਚ ਗੇਂਦਬਾਜ਼ੀ ਕਰਨੀ ਹੋਵੇਗੀ ਹੈ। ਉਸ ਨੇ ਕਿਹਾ ਕਿ ਅਸ਼ਵਿਨ, ਜਡੇਜਾ ਦੋਵੇਂ ਵਧੀਆ ਪ੍ਰਦਰਸ਼ਨ ਕਰ ਰਹੇ ਹਨ ਮੈਨੂੰ ਭਰੋਸਾ ਹੈ ਕਿ ਵਿਦੇਸ਼ 'ਚ ਵੀ ਵਧੀਆ ਖੇਡ ਸਕਦੇ ਹਨ।


Related News