ਫੈਡਰਰ ਉਲਟਫੇਰ ਤੋਂ ਬਚਿਆ; ਬਾਰਟੀ ਤੇ ਕਰਬਰ ਵਿੰਬਲਡਨ ਦੇ ਦੂਜੇ ਦੌਰ 'ਚ

Tuesday, Jul 02, 2019 - 10:24 PM (IST)

ਫੈਡਰਰ ਉਲਟਫੇਰ ਤੋਂ ਬਚਿਆ; ਬਾਰਟੀ ਤੇ ਕਰਬਰ ਵਿੰਬਲਡਨ ਦੇ ਦੂਜੇ ਦੌਰ 'ਚ

ਲੰਡਨ— 8 ਵਾਰ ਦਾ ਵਿੰਬਲਡਨ ਚੈਂਪੀਅਨ ਰੋਜਰ ਫੈਡਰਰ ਪਹਿਲੇ ਹੀ ਦੌਰ ਵਿਚ ਉਲਟਫੇਰ ਦਾ ਸ਼ਿਕਾਰ ਹੋਣ ਤੋਂ ਬਚ ਗਿਆ ਤੇ ਉਸ ਨੇ ਦੱਖਣੀ ਅਫਰੀਕਾ ਦੇ ਨਵੇਂ ਖਿਡਾਰੀ ਲਾਇਡ ਹੈਰਿਸ ਨੂੰ 3-6, 6-1, 6-2, 6-2 ਨਾਲ ਹਰਾਇਆ। ਦੋ ਵਾਰ ਦਾ ਫ੍ਰੈਂਚ ਓਪਨ ਚੈਂਪੀਅਨ ਡੋਮਿਨਿਕ ਥਿਏਮ ਹਾਲਾਂਕਿ ਅਮਰੀਕਾ ਦੇ ਸੈਮ ਕਵੇਰੀ ਤੋਂ 7-6, 6-7, 3-6, 0-6  ਨਾਲ ਹਾਰ ਗਿਆ।  
ਮਹਿਲਾ ਵਰਗ ਵਿਚ ਦੁਨੀਆ ਦੀ ਨੰਬਰ ਇਕ ਖਿਡਾਰਨ ਐਸ਼ਲੇ ਬਾਰਟੀ ਤੇ ਸਾਬਕਾ ਚੈਂਪੀਅਨ ਐਂਜੇਲਿਕ ਕਰਬਰ ੇ ਦੂਜੇ ਦੌਰ ਵਿਚ ਪਹੁੰਚ ਗਈਆਂ ਹਨ, ਜਦਕਿ ਦੂਜਾ ਦਰਜਾ ਪ੍ਰਾਪਤ ਨਾਓਮੀ ਓਸਾਕਾ ਸਿੱਧੇ ਸੈੱਟਾਂ ਵਿਚ ਹਾਰ ਕੇ ਬਾਹਰ ਹੋ ਗਈ ਸੀ। ਬਾਰਟੀ ਨੇ ਚੀਨ ਦੀ ਝੇਂਗ ਸੇਈਸੇਈ ਨੂੰ 6-4, 6-2 ਨਾਲ ਹਰਾਇਆ, ਜਦਕਿ ਚੌਥਾ ਦਰਜਾ ਪ੍ਰਾਪਤ ਕਰਬਰ ਨੇ ਜਰਮਨੀ ਦੀ ਹੀ ਤਤਯਾਨਾ ਮਾਰੀਆ ਨੂੰ 6-4, 6-3 ਨਾਲ ਹਰਾਇਆ।  ਬਾਰਟੀ ਨੇ ਹੁਣ ਬੈਲਜੀਅਮ ਦੀ ਐਲੀਸਨ ਵਾਨ ਨਾਲ ਖੇਡਣਾ ਹੈ, ਜਿਸ ਨੇ ਪਿਛਲੇ ਸਾਲ ਗਰਬਾਈਨ ਮੁਗੁਰੂਜਾ ਨੂੰ ਹਰਾਇਆ ਸੀ।  ਰਾਫੇਲ ਨਡਾਲ ਜਾਪਾਨੀ ਕੁਆਲੀਫਾਇਰ ਯੂਇਚੀ ਸੁਗਿਤਾ ਨਾਲ ਭਿੜੇਗਾ।
15 ਸਾਲਾ ਕੋਰੀ ਤੋਂ ਹਾਰੀ ਵੀਨਸ
ਸਾਲ ਦੇ ਤੀਜੇ ਗ੍ਰੈਂਡ ਸਲੈਮ ਵਿੰਬਲਡਨ ਵਿਚ ਸਿੰਗਲਜ਼ ਵਰਗ ਲਈ ਕੁਆਲੀਫਾਈ ਕਰਨ ਵਾਲੀ ਸਭ ਤੋਂ ਨੌਜਵਾਨ ਖਿਡਾਰਨ 15 ਸਾਲ ਦੀ ਕੋਰੀ ਗੌਫ ਨੇ ਸਭ ਤੋਂ ਵੱਡਾ ਉਲਟਫੇਰ ਕਰਦਿਆਂ ਮਹਿਲਾ ਸਿੰਗਲਜ਼ ਦੇ ਪਹਿਲੇ ਹੀ ਦੌਰ ਵਿਚ ਸਾਬਕਾ ਨੰਬਰ ਇਕ ਤੇ ਹਮਵਤਨ ਅਮਰੀਕਾ ਦੀ ਵੀਨਸ ਵਿਲੀਅਮਸ ਨੂੰ ਹਰਾ ਕੇ ਬਾਹਰ ਕਰ ਦਿੱਤਾ ਹੈ। ਕੋਰੀ ਨੇ ਪੰਜ ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਵੀਨਸ ਨੂੰ ਲਗਾਤਾਰ ਸੈੱਟਾਂ ਵਿਚ 6-4, 6-4 ਨਾਲ ਹਰਾਇਆ।


author

Gurdeep Singh

Content Editor

Related News