ਕੈਨੇਡਾ ਤੋਂ ਆਈ ਖ਼ਬਰ ਨੇ ਪੁਆਏ ਵੈਣ, ਸਟੱਡੀ ਵੀਜ਼ਾ ''ਤੇ ਗਿਆ ਪੰਜਾਬੀ ਮੁੰਡਾ ਦਰਿਆ ''ਚ ਰੁੜ੍ਹਿਆ

Thursday, Jul 17, 2025 - 02:49 PM (IST)

ਕੈਨੇਡਾ ਤੋਂ ਆਈ ਖ਼ਬਰ ਨੇ ਪੁਆਏ ਵੈਣ, ਸਟੱਡੀ ਵੀਜ਼ਾ ''ਤੇ ਗਿਆ ਪੰਜਾਬੀ ਮੁੰਡਾ ਦਰਿਆ ''ਚ ਰੁੜ੍ਹਿਆ

ਮਾਨਸਾ (ਸੰਦੀਪ ਮਿੱਤਲ) : ਕਰੀਬ 11 ਮਹੀਨੇ ਪਹਿਲਾਂ ਵਿਦਿਆਰਥੀ ਵੀਜ਼ੇ 'ਤੇ ਕੈਨੇਡਾ ਗਏ ਮਾਨਸਾ ਦੇ ਇਕ ਨੌਜਵਾਨ ਜਤਿਨ ਗਰਗ ਦੀ ਵਾਲੀਬਾਲ ਖੇਡਦੇ ਸਮੇਂ ਦਰਿਆ 'ਚ ਡੁੱਬ ਕੇ ਮੌਤ ਹੋ ਗਈ। ਵਾਲੀਬਾਲ ਖੇਡਦੇ ਸਮੇਂ ਜਤਿਨ ਬਾਲ ਚੁੱਕਦਿਆਂ ਘਟਨਾ ਦਾ ਸ਼ਿਕਾਰ ਹੋ ਗਿਆ। ਕਈ ਦਿਨ ਤੱਕ ਉਸਦਾ ਕੋਈ ਅਤਾ-ਪਤਾ ਨਹੀਂ ਲੱਗਿਆ। ਅਖ਼ੀਰ ਉੱਥੋਂ ਦੀ ਲਾਸ਼ ਕਰੀਬ ਇਕ ਹਫ਼ਤੇ ਬਾਅਦ ਦਰਿਆ 'ਚੋਂ ਮਿਲੀ, ਜਿਸ ਨੂੰ ਇੱਥੇ ਮਾਨਸਾ (ਭਾਰਤ) ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ। ਇਹ ਮੰਦਭਾਗੀ ਖ਼ਬਰ ਜਦੋਂ ਜਤਿਨ ਦੇ ਮਾਪਿਆਂ ਕੋਲ ਪਹੁੰਚੀ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖ਼ਿਸਕ ਗਈ। ਇਸ ਘਟਨਾ ਨੂੰ ਲੈ ਕੇ ਸ਼ਹਿਰ ਮਾਨਸਾ 'ਚ ਮਾਹੌਲ ਗਮਗੀਨ ਹੈ ਅਤੇ ਪਰਿਵਾਰ 'ਚ ਮਾਤਮ ਛਾਇਆ  ਹੋਇਆ ਹੈ। ਜਤਿਨ ਗਰਗ ਕੈਨੇਡਾ ਜਾਣ ਤੋਂ ਪਹਿਲਾਂ ਗੁੜਗਾਓਂ ਵਿਖੇ ਇੰਜੀਨੀਅਰ ਵਜੋਂ ਨੌਕਰੀ ਕਰਦਾ ਸੀ ਪਰ ਬਾਅਦ 'ਚ ਉਹ ਪੜ੍ਹਾਈ ਕਰਨ ਲਈ ਕੈਨੇਡਾ ਚਲਾ ਗਿਆ ਸੀ।

ਇਹ ਵੀ ਪੜ੍ਹੋ : ਪੰਜਾਬੀਆਂ ਨੂੰ ਜਲਦ ਮਿਲਣ ਜਾ ਰਹੀ ਵੱਡੀ ਰਾਹਤ, ਮਾਨ ਸਰਕਾਰ ਨੇ ਅਧਿਕਾਰੀਆਂ ਨੂੰ ਜਾਰੀ ਕੀਤੇ ਹੁਕਮ

ਜਾਣਕਾਰੀ ਦਿੰਦਿਆਂ ਮ੍ਰਿਤਕ ਜਤਿਨ ਗਰਗ ਦੇ ਚਾਚਾ ਭੂਸ਼ਨ ਮੱਤੀ, ਬਲਜੀਤ ਸ਼ਰਮਾ ਤੇ ਪ੍ਰਵੀਨ ਟੋਨੀ ਸ਼ਰਮਾ ਨੇ ਦੱਸਿਆ ਕਿ ਜਤਿਨ ਗਰਗ ਇੰਜੀਨੀਅਰ ਸੀ ਅਤੇ ਉਹ 11  ਮਹੀਨੇ ਪਹਿਲਾਂ ਹੀ ਕੈਨੇਡਾ ਵਿਦਿਆਰਥੀ ਵੀਜ਼ੇ 'ਤੇ ਗਿਆ ਸੀ। ਇਸ ਅਣਹੋਣੀ ਘਟਨਾ ਦੌਰਾਨ ਜਤਿਨ ਗਰਗ ਆਪਣੇ ਸਾਥੀਆਂ ਨਾਲ ਉੱਥੋਂ ਦੇ ੳਵਰਲੈਂਡਰ ਪਾਰਕ 'ਚ ਵਾਲੀਵਾਲ ਖੇਡ ਰਿਹਾ ਸੀ ਅਤੇ ਅਚਾਨਕ ਉਨ੍ਹਾਂ ਦੀ ਬਾਲ ਦਰਿਆ ਕਿਨਾਰੇ ਪਾਣੀ 'ਚ  ਡਿੱਗ ਪਈ। ਜਤਿਨ ਨੇ ਬਾਲ ਚੁੱਕਣ ਦੀ ਕੋਸ਼ਿਸ਼ ਕੀਤੀ ਅਤੇ ਉਹ ਦਰਿਆ 'ਚ ਰੁੜ੍ਹ ਗਿਆ। ਇਕ ਅੰਗਰੇਜ ਅਤੇ ਦੋਸਤਾਂ ਨੇ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਅੰਗਰੇਜ ਦੀ ਬਾਂਹ 'ਚੋਂ ਨਿਕਲ ਕੇ ਪਾਣੀ 'ਚ ਰੁੜ੍ਹ ਗਿਆ ਅਤੇ ਉਸਦਾ ਕੁੱਝ ਪਤਾ ਨਾ ਲੱਗਿਆ।

ਇਹ ਵੀ ਪੜ੍ਹੋ : ਡੇਰਾਬੱਸੀ ਤੋਂ ਵੱਡੀ ਖ਼ਬਰ : ਜੱਜ ਦੇ ਗੰਨਮੈਨ ਨੇ ਖ਼ੁਦ ਨੂੰ ਮਾਰੀ ਗੋਲੀ, ਗੱਡੀ 'ਚ ਮੰਜ਼ਰ ਦੇਖ ਕੰਬੇ ਲੋਕ

ਕਰੀਬ ਇਕ ਹਫ਼ਤੇ ਬਾਅਦ ਜਤਿਨ ਗਰਗ ਦੀ ਲਾਸ਼ ਕਰੀਬ 4 ਕਿਲੋਮੀਟਰ ਦੂਰ ਮੈਕਅਰਬਰ ਆਈਲੈਂਡ ਪਾਰਕ ਨੇੜਿਓਂ ਦਰਿਆ 'ਚੋਂ ਮਿਲੀ। ਮਾਨਸਾ ਦਾ ਜੰਮਪਲ ਜਤਿਨ ਗਰਗ ਕੈਪਲੂਪਸ ਦੀ ਥੰਪਸਨ ਰਿਵਰਜ਼ ਯੂਨੀਵਰਸਿਟੀ ਵਿਖੇ ਚੇਨ ਮੈਨੇਜਮੈਂਟ ਮਾਸਟਰ ਡਿਗਰੀ ਦੀ ਪੜ੍ਹਈ ਕਰ ਰਿਹਾ ਸੀ। ਉਹ ਆਪਣੀ ਯੂਨੀਵਰਸਿਟੀ 'ਚ ਆਪਣੇ ਗਰੁੱਪ ਦੇ ਵਿਦਿਆਰਥੀਆਂ ਦਾ ਪ੍ਰਧਾਨ ਵੀ ਸੀ। ਉਨ੍ਹਾਂ ਦੱਸਿਆ ਕਿ ਜਤਿਨ ਦੀ ਲਾਸ਼ ਦਰਿਆ 'ਚੋਂ ਮਿਲ ਗਈ ਹੈ, ਜਿਸ ਨੂੰ ਇੱਥੇ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ। ਜਤਿਨ ਗਰਗ ਮਾਨਸਾ ਦੇ ਧਰਮਪਾਲ ਮੱਤੀ ਦਾ ਪੁੱਤਰ ਸੀ, ਜੋ 2004 ਤੋਂ  ਚੰਡੀਗੜ੍ਹ ਵਿਖੇ ਰਹਿ ਰਹੇ ਹਨ। ਜਤਿਨ ਗਰਗ ਦਾ ਅੰਤਿਮ ਸਸਕਾਰ ਮਾਨਸਾ ਵਿਖੇ ਕੀਤਾ ਜਾਵੇਗਾ। ਮਾਨਸਾ ਦੇ ਸਮਾਜਸੇਵੀਆਂ, ਸੰਸਥਾਵਾਂ ਆਦਿ ਨੇ ਜਤਿਨ ਗਰਗ ਦੀ ਮੌਤ 'ਤੇ ਮੱਤੀ ਪਰਿਵਾਰ ਨਾਲ ਦੁੱਖ ਪ੍ਰਗਟਾਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 


author

Babita

Content Editor

Related News