ਵਿਧਾਨ ਸਭਾ 'ਚ ਬਰਿੰਦਰ ਕੁਮਾਰ ਗੋਇਲ ਦਾ ਬਿਆਨ, ਹੜ੍ਹਾਂ ਤੋਂ ਬਚਾਅ ਲਈ ਹੋਏ ਸਖ਼ਤ ਪ੍ਰਬੰਧ
Tuesday, Jul 15, 2025 - 10:42 AM (IST)

ਚੰਡੀਗੜ੍ਹ- ਵਿਧਾਨ ਸਭਾ 'ਚ ਸਿੰਚਾਈ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਪਿੱਛਲੇ ਸਮੇਂ ਤੋਂ ਪਿੰਡ ਟਿਵਾਣਾ 'ਚ ਸਭ ਤੋਂ ਵੱਡੀ ਮੁਸ਼ਕਿਲ ਆ ਰਹੀ ਹੈ। ਉਨ੍ਹਾਂ ਦੱਸਿਆ ਕਿ 2023 'ਚ ਪਿੰਡ ਟਿਵਾਣਾ ਵਿਚ ਇੱਕ ਵੱਡੀ ਸਮੱਸਿਆ ਪੈਦਾ ਹੋਈ ਸੀ। ਉਸ ਸਮੇਂ ਬਹੁਤ ਸਾਰਾ ਪਾਣੀ ਆਇਆ ਸੀ ਅਤੇ ਉੱਥੇ ਅੱਠ ਤੋਂ ਦਸ ਫੁੱਟ ਪਾਣੀ ਭਰ ਗਿਆ ਸੀ, ਜਿਸ ਕਾਰਨ ਮਿੱਟੀ ਵਹਿ ਗਈ ਸੀ। ਇਸ ਤੋਂ ਕਈ ਏਕੜ ਫਸਲ ਵੀ ਖਰਾਬ ਹੋ ਗਈ।
ਇਹ ਵੀ ਪੜ੍ਹੋ- ਪੰਜਾਬ 'ਚ ਬੇਅਦਬੀ ਕਰਨ 'ਤੇ ਉਮਰ ਕੈਦ, 'ਆਪ' ਸਰਕਾਰ ਨੇ ਚਾਰੇ ਧਰਮਾਂ ਲਈ ਬਿੱਲ ਕੀਤਾ ਪੇਸ਼
ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਹੁਣ 29 ਜੂਨ 2025 ਨੂੰ ਘੱਗਰ 'ਚ ਬਹੁਤ ਸਾਰਾ ਪਾਣੀ ਆ ਗਿਆ ਸੀ। ਇਸ ਤੋਂ ਬਾਅਦ ਵਿਭਾਗ ਨੇ ਪਿਛਲੇ ਬੰਨ੍ਹ ਨੂੰ ਮਜ਼ਬੂਤੀ ਨਾਲ ਤਿਆਰ ਕੀਤਾ ਹੈ। ਇਸ ਦੇ ਨਾਲ ਹੀ ਘੱਗਰ ਤੋਂ ਬਚਾਅ ਲਈ ਸਖ਼ਤ ਕੰਮ ਕੀਤਾ ਗਿਆ ਹੈ। 2023 ਵਿੱਚ ਘੱਗਰ ਵਿੱਚ ਜੋ ਤਬਾਹੀ ਹੋਈ ਸੀ ਉਹ ਪਹਿਲਾਂ ਕਦੇ ਨਹੀਂ ਹੋਈ ਸੀ।
ਇਹ ਵੀ ਪੜ੍ਹੋ- ਪੰਜਾਬ 'ਚ 9 ਗਰਭਵਤੀ ਔਰਤਾਂ ਦੀ ਜ਼ਿੰਦਗੀ ਖ਼ਤਰੇ 'ਚ, ਰਾਵੀ ਦਰਿਆ 'ਚ ਪਾਣੀ ਵਧਣ ਕਾਰਨ ਹਟਾਇਆ ਪੁਲ
ਉਨ੍ਹਾਂ ਕਿਹਾ ਕਿ ਘੱਗਰ ਪੰਜਾਬ 'ਚ ਸਭ ਤੋਂ ਵੱਧ ਤਬਾਹੀ ਮਚਾਉਂਦਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਤੇ ਹਿਮਾਚਲ ਦੀਆਂ ਨਦੀਆਂ ਦਾ ਪਾਣੀ ਵੀ ਸਾਰਾ ਘੱਗਰ ਵਿਚ ਜਾਂਦਾ ਹੈ। 2023 ਵਿਚ ਜੋ ਵੱਡੀ ਸਮੱਸਿਆ ਖੜੀ ਹੋਈ ਸੀ ਉਸ ਨੂੰ ਧਿਆਨ 'ਚ ਰੱਖਦੇ ਹੋਏ ਘੱਗਰ ਨੂੰ ਚੌੜਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਇਹ ਕੰਮ ਕੱਲ੍ਹ ਤੋਂ ਹੀ ਸ਼ੁਰੂ ਹੋ ਜਾਵੇਗਾ । ਜਿਸ ਤੋਂ ਬਾਅਦ ਕੋਈ ਮੁਸ਼ਕਿਲ ਨਹੀਂ ਆਵੇਗੀ।
ਇਹ ਵੀ ਪੜ੍ਹੋ- NRI ਪਰਿਵਾਰ ਦੇ ਬੰਦ ਘਰ ਦਾ ਆਇਆ ਮੋਟਾ ਬਿਜਲੀ ਦਾ ਬਿੱਲ, ਪੂਰਾ ਪਰਿਵਾਰ ਰਹਿ ਗਿਆ ਹੱਕਾ ਬੱਕਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8