ਪ੍ਰੋ ਕਬੱਡੀ ''ਚ ਚੋਣ ਹੋਣ ''ਤੇ ਕੀਤਾ ਸਨਮਾਨਤ

Friday, Apr 19, 2019 - 11:38 AM (IST)

ਪ੍ਰੋ ਕਬੱਡੀ ''ਚ ਚੋਣ ਹੋਣ ''ਤੇ ਕੀਤਾ ਸਨਮਾਨਤ

ਗ੍ਰੇਟਰ ਨੋਏਡਾ— ਪ੍ਰੋ ਕਬੱਡੀ ਲੀਗ ਦੇ ਸਤਵੇਂ ਸੀਜ਼ਨ 'ਚ ਗ੍ਰੇਟਰ ਨੋਏਡਾ ਦੇ ਦੋ ਖਿਡਾਰੀਆਂ ਆਸ਼ੀਸ਼ ਨਾਗਰ ਅਤੇ ਆਸ਼ੂ ਸਿੰਘ ਦੇ ਯੂਪੀ ਯੋਧਾ ਦੀ ਟੀਮ 'ਚ ਚੋਣ ਹੋਣ 'ਤੇ ਸੁਖਬੀਰ ਪ੍ਰਧਾਨ ਸਿੱਖਿਆ ਕਮੇਟੀ ਨੇ ਵੀਰਵਾਰ ਨੂੰ ਜੇ.ਡੀ. ਕਬੱਡੀ ਅਕੈਡਮੀ 'ਚ ਉਨ੍ਹਾਂ ਨੂੰ ਸਨਮਾਨਤ ਕੀਤਾ। ਕਮੇਟੀ ਦੇ ਮੈਂਬਰ ਆਲੋਕ ਨੇ ਦੱਸਿਆ ਕਿ ਆਸ਼ੀਸ਼ ਨਾਗਰ ਸੀਜ਼ਨ-6 'ਚ ਵੀ ਖੇਡ ਚੁੱਕੇ ਹਨ ਅਤੇ ਆਸ਼ੂ ਸਿੰਘ ਦੀ ਚੋਣ ਪਹਿਲੀ ਵਾਰ ਹੋਈ ਹੈ। ਇਸ ਮੌਕੇ 'ਤੇ ਜਤਨ ਸਿੰਘ ਭਾਟੀ, ਲੋਕੇਸ਼ ਭਾਟੀ, ਯੋਗੇਸ਼ ਨਾਗਰ, ਬ੍ਰਜੇਸ਼ ਭਾਟੀ, ਕ੍ਰਿਸ਼ਨ ਨਾਗਰ, ਮਨੀਸ਼ ਭਾਟੀ ਮੌਜੂਦ ਰਹੇ।


author

Tarsem Singh

Content Editor

Related News