ਏਸ਼ੇਜ ਸੀਰੀਜ਼ ਦੇ ਨਾਲ ਅੱਜ ਤੋਂ ਟੈਸਟ ਚੈਂਪੀਅਨਸ਼ਿਪ ਦਾ ਵੀ ਆਗਾਜ਼

08/01/2019 12:50:23 PM

ਸਪੋਰਟਸ ਡੈਸਕ— ਵਰਲਡ ਕੱਪ ਜਿੱਤਣ ਤੋਂ ਬਾਅਦ ਇੰਗਲੈਂਡ ਦੇ ਸਾਹਮਣੇ ਹੁਣ ਇਕ ਹੋਰ ਵੱਡੀ ਏਸ਼ੇਜ ਸੀਰੀਜ਼ ਦਾ ਇੰਤਜ਼ਾਰ ਕਰਦੀ ਹੋਈ ਆਸਟਰੇਲੀਆ ਦੇ ਖਿਲਾਫ ਮੈਦਾਨ 'ਤੇ ਉਤਰੇਗੀ। ਇਸ ਸੀਰੀਜ਼ ਦੀ ਸ਼ੁਰੂਆਤ ਵੀਰਵਾਰ ਯਾਨੀ ਕਿ ਅੱਜ ਤੋਂ ਬਰਮਿੰਘਮ 'ਚ ਪੰਜ ਟੈਸਟ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ 'ਚ ਆਸਟਰੇਲੀਆ ਨਾਲ ਹੈ। ਇਸ ਦੇ ਨਾਲ ਆਈ. ਸੀ. ਸੀ. ਵਰਲਡ ਟੈਸਟ ਚੈਂਪੀਅਨਸ਼ਿਪ ਦੀ ਸ਼ੁਰੂਆਤ ਵੀ ਹੋਵੇਗੀ। ਟੈਸਟ ਚੈਂਪੀਅਨਸ਼ਿਪ ਦੇ ਆਉਣ ਨਾਲ ਖੇਡ ਦੇ ਲੰਬੇ ਫਾਰਮੈਟ 'ਚ ਨਿਸ਼ਚਿਤ ਤੌਰ 'ਤੇ ਰੁਮਾਂਚ ਵਧੇਗਾ। ਇਹ ਚੈਂਪੀਅਨਸ਼ਿਪ ਜੁਲਾਈ 2021 'ਚ ਖਤਮ ਹੋਵੇਗੀ ਜਿਸ ਦਾ ਜੇਤੂ ਇਕ ਟੀਮ ਹੋਵੇਗੀ।  

ਵਰਲਡ ਕੱਪ 'ਚ ਜਿੱਤ ਤੋਂ ਬਾਅਦ ਇੰਗਲੈਂਡ ਏਸ਼ੇਜ ਟੈਸਟ ਸੀਰੀਜ਼ ਨੂੰ ਵੀ ਆਪਣੇ ਨਾਂ ਕਰ ਘਰੇਲੂ ਸੀਜਨ ਨੂੰ ਦੋਹਰੀ ਕਾਮਯਾਬੀ ਦੇ ਨਾਲ ਕਰਨਾ ਖਤਮ ਚਾਹੇਗਾ। ਟੈਸਟ ਕ੍ਰਿਕਟ 'ਚ ਆਸਟਰੇਲੀਆ ਤੇ ਇੰਗਲੈਂਡ ਲਈ ਏਸ਼ੇਜ ਤੋਂ ਵੱਧ ਕੇ ਕੁਝ ਨਹੀਂ ਹੈ। ਪਿਛਲੇ ਕਈ ਸਾਲਾਂ 'ਚ ਇਹ ਇੰਗਲੈਂਡ ਲਈ ਸਭ ਤੋਂ ਮਹੱਤਵਪੂਰਨ ਘਰੇਲੂ ਸੀਜ਼ਨ ਹੈ ਤੇ ਉਸ ਨੇ ਇਸ ਦੀ ਸ਼ੁਰੂਆਤ ਪਹਿਲੀ ਵਾਰ ਵਰਲਡ ਕੱਪ ਜਿੱਤ ਕੇ ਕੀਤੀ।PunjabKesari
ਟਿਮ ਪੇਨ ਦੇ ਅਗਵਾਈ 'ਚ ਆਸਟਰੇਲੀਆ ਏਸ਼ੇਜ ਸੀਰੀਜ਼ ਜਿੱਤ ਕੇ ਦੱਖਣੀ ਅਫਰੀਕਾ 'ਚ ਪਿਛਲੇ ਸਾਲ ਬਾਲ ਟੈਂਪਰਿੰਗ ਐਪਿਸੋਡ ਨੂੰ ਪਿੱਛੇ ਛੱਡ ਸਾਬਕਾ ਕਪਤਾਨ ਸਟੀਵ ਸਮਿਥ , ਡੇਵਿਡ ਵਾਰਨਰ ਤੇ ਕੈਮਰੂਨ ਬੈਂਕਰਾਫਟ ਇਸ ਤਿੰਨੋਂ ਬੱਲੇਬਾਜਾਂ ਦੇ ਖੇਡਣ ਦੀ ਉਮੀਦ ਹੈ ਤੇ ਬੈਨਕਰਾਫਟ ਨੂੰ ਵੀ ਉਸੀ ਤਰ੍ਹਾਂ ਦੀ ਹੂਟਿੰਗ ਦਾ ਸਾਹਮਣਾ ਕਰਨਾ ਪੈ ਸਕਦਾ ਹੈ,ਵਰਗਾ ਵਰਲਡ ਕੱਪ ਦੇ ਦੌਰਾਨ ਵਾਰਨਰ ਤੇ ਸਮਿਥ ਨੂੰ ਝੇਲਨਾ ਪਿਆ ਸੀ।

ਆਸਟਰੇਲੀਆ ਤੇ ਇੰਗਲੈਂਡ ਤੇ ਰਿਹੈ ਦਬਦਬਾ
ਆਸਟਰੇਲੀਆ ਤੇ ਇੰਗਲੈਂਡ ਦੇ ਵਿਚਾਲੇ ਅਜੇ ਤੱਕ 346 ਟੈਸਟ ਖੇਡੇ ਗਏ ਹਨ ਜਿਨਾਂ 'ਚੋਂ ਆਸਟਰੇਲੀਆ ਨੇ 144 ਤੇ ਇੰਗਲੈਂਡ ਨੇ 108 ਟੈਸਟ ਜਿੱਤੇ ਹਨ  ਉਥੇ ਹੀ 94 ਮੈਚ ਡ੍ਰਾ ਹੋਏ ਹਨ। ਹਾਲਾਂਕਿ ਏਸ਼ੇਜ ਸੀਰੀਜ਼ ਦੇ ਮੁਤਾਬਕ ਦੋਨਾਂ ਟੀਮਾਂ ਦੇ ਵਿਚਾਲੇ 330 ਮੈਚ ਖੇਡੇ ਗਏ ਹਨ, ਜਿਨ੍ਹਾਂ ਚ ਆਸਟਰੇਲੀਆ ਨੇ 134 ਤੇ ਇੰਗਲੈਂਡ ਨੇ 106 ਟੈਸਟ ਜਿੱਤੇ ਹਨ,  ਉਥੇ ਹੀ 90 ਮੈਚ ਡ੍ਰਾ ਹੋਏ ਹਨ। ਫਿਲਹਾਲ ਏਸ਼ੇਜ ਦੀ ਟਰਾਫੀ ਆਸਟਰੇਲੀਆ ਦੇ ਕੋਲ ਹੈ, ਜਿਨਾਂ ਨੇ 2017-18 'ਚ ਇੰਗਲੈਂਡ ਨੂੰ 4-0 ਨਾਲ ਹਰਾਇਆ ਸੀ।

ਦੋਨਾਂ ਟੀਮਾਂ ਵਿਚਕਾਰ 70 ਏੇਸ਼ੇਜ ਸੀਰੀਜ਼ 
ਹੁਣ ਤੱਕ ਦੋਨਾਂ ਟੀਮਾਂ ਵਿਚਕਾਰ 70 ਏੇਸ਼ੇਜ ਸੀਰੀਜ਼ ਖੇਡੀਆਂ ਹਨ ਜਿਸ 'ਚੋਂ 33 ਸੀਰੀਜ਼ ਆਸਟਰੇਲੀਆ ਤੇ 32 ਸੀਰੀਜ਼ ਇੰਗਲੈਂਡ ਨੇ ਜਿੱਤਿਆਂ ਹਨ। ਪਿਛਲੀ ਪੰਜ ਏਸ਼ੇਜ ਸੀਰੀਜ਼ ਚੋਂ 3 ਇੰਗਲੈਂਡ ਨੇ ਜਿੱਤਿਆਂ ਹਨ ਤੇ ਦੋ ਆਸਟਰਲੀਆ ਦੇ ਨਾਂ ਰਹੀ। ਬਰਮਿੰਘਮ 'ਚ ਦੋਨਾਂ ਟੀਮਾਂ ਵਿਚਾਲੇ ਹੁਣ ਤੱਕ 20 ਟੈਸਟ ਖੇਡੇ ਗਏ ਹਨ ਜਿਸ 'ਚੋਂ ਇੰਗਲੈਂਡ ਨੇ 6 ਜਿੱਤੇ ਹਨ ਤੇ ਤਿੰਨ ਹਾਰੇ ਹਨ। ਇਨਾਂ ਚੋਂ 5 ਟੈਸਟ ਡਰਾ ਰਹੇ ਹਨ।


Related News