ਏਸ਼ੇਜ਼ ਟੈਸਟ : ਰੂਟ-ਬਟਲਰ ਦੇ ਅਰਧ-ਸੈਂਕੜਿਆਂ ਨਾਲ ਸੰਭਲਿਆ ਇੰਗਲੈਂਡ

Thursday, Sep 12, 2019 - 09:42 PM (IST)

ਏਸ਼ੇਜ਼ ਟੈਸਟ : ਰੂਟ-ਬਟਲਰ ਦੇ ਅਰਧ-ਸੈਂਕੜਿਆਂ ਨਾਲ ਸੰਭਲਿਆ ਇੰਗਲੈਂਡ

ਲੰਡਨ— ਕਪਤਾਨ ਜੌ ਰੂਟ (57) ਅਤੇ ਜੋਸ ਬਟਲਰ (ਅਜੇਤੂ 64) ਦੇ ਅਰਧ-ਸੈਂਕੜਿਆਂ ਦੀ ਬਦੌਲਤ ਮੇਜ਼ਬਾਨ ਇੰਗਲੈਂਡ ਨੇ ਏਸ਼ੇਜ਼ ਸੀਰੀਜ਼ ਦੇ 5ਵੇਂ ਮੈਚ ਦੇ ਪਹਿਲੇ ਦਿਨ ਆਸਟਰੇਲੀਆ ਖਿਲਾਫ 82 ਓਵਰਾਂ ਵਿਚ 8 ਵਿਕਟਾਂ 'ਤੇ 271 ਦੌੜਾਂ ਬਣਾ ਕੇ ਟੀਮ ਨੂੰ ਸੰਭਾਲਿਆ।

PunjabKesari
ਆਸਟਰੇਲੀਆਈ ਟੀਮ ਇੰਗਲੈਂਡ ਵਿਚ 18 ਸਾਲਾਂ ਬਾਅਦ ਪਹਿਲੀ ਏਸ਼ੇਜ਼ ਸੀਰੀਜ਼ ਜਿੱਤਣ ਦੇ ਇਰਾਦੇ ਨਾਲ ਉਤਰੀ ਹੈ। ਪਿਛਲੀਆਂ 5 ਪਾਰੀਆਂ ਵਿਚੋਂ 3 ਵਿਚ ਖਾਤਾ ਵੀ ਨਾ ਖੋਲ ਸਕੇ ਇੰਗਲੈਂਡ ਦੇ ਕਪਤਾਨ  ਜੌ ਰੂਟ ਨੂੰ 3 ਵਾਰ ਜੀਵਨਦਾਨ ਮਿਲਿਆ। ਪਹਿਲੇ 24 ਸਕੋਰ 'ਤੇ ਪੈਟ ਕਮਿੰਸ ਦੀ ਗੇਂਦ 'ਤੇ ਡੀਪ ਫਾਈਨ ਲੈੱਗ ਵਿਚ ਪੀਟਰ ਸਿਡਲ ਨੇ ਉਸ ਦੀ ਆਸਾਨ ਕੈਚ ਛੱਡੀ। ਕਮਿੰਸ ਅਗਲੇ ਓਵਰ ਵਿਚ ਵਿਕਟਕੀਪਰ ਪੇਨ ਉਸ ਦੀ ਕੈਚ ਨਹੀਂ ਫੜ ਸਕਿਆ ਅਤੇ ਪਹਿਲੀ ਸਲਿੱਪ ਵਿਚ ਡੇਵਿਡ ਵਾਰਨਰ ਵੀ ਨਾਕਾਮ ਰਿਹਾ। ਲੰਚ ਤੋਂ ਬਾਅਦ ਸਟੀਵ ਸਮਿੱਥ ਨੇ ਸਿਡਲ ਦੀ ਗੇਂਦ 'ਤੇ ਦੂਸਰੀ ਸਲਿੱਪ ਵਿਚ ਉਸ ਦੀ ਕੈਚ ਫੜੀ।
ਰੂਟ ਨੇ ਜੋਸ਼ ਹੇਜ਼ਲਵੁੱਡ ਦੀ ਗੇਂਦ 'ਤੇ 1 ਦੌੜ ਲੈ ਕੇ ਟੈਸਟ ਕ੍ਰਿਕਟ ਵਿਚ 7000 ਦੌੜਾਂ ਪੂਰੀਆਂ ਕੀਤੀਆਂ। ਰੂਟ ਨੇ 141 ਗੇਂਦਾਂ ਵਿਚ 3 ਚੌਕਿਆਂ ਦੀ ਮਦਦ ਨਾਲ 57 ਦੌੜਾਂ ਦੀ ਪਾਰੀ ਖੇਡੀ। ਉਥੇ ਹੀ ਬਟਲਰ ਨੇ 84 ਗੇਂਦਾਂ 'ਤੇ 6 ਚੌਕਿਆਂ ਅਤੇ 3 ਛੱਕੇ ਲਾ ਕੇ ਅਜੇਤੂ 64 ਦੌੜਾਂ ਬਣਾਈਆਂ। ਆਸਟਰੇਲੀਆ ਵੱਲੋਂ ਇਸ ਮੈਚ ਵਿਚ ਸ਼ਾਮਲ ਕੀਤੇ ਗਏ ਮਿਸ਼ੇਲ ਮਾਰਸ਼ ਨੇ 35 ਦੌੜਾਂ ਦੇ ਕੇ 4 ਵਿਕਟਾਂ ਆਪਣੇ ਨਾਂ ਕੀਤੀਆਂ।


author

Gurdeep Singh

Content Editor

Related News