ਆਰਸੇਲਨ ਕਲੱਬ ਨੇ ਕੁਆਟਰ ਫਾਈਨਲ ਮੈਚ ''ਚ ਨਾਪੋਲੀ ਨੂੰ ਦਿੱਤੀ ਕਰਾਰੀ ਹਾਰ
Saturday, Apr 13, 2019 - 02:51 PM (IST)

ਲੰਦਨ— ਯੂ. ਐੱਫ ਯੂਰਪ ਲੀਗ ਦੇ ਕੁਆਟਰ ਫਾਈਨਲ ਦੇ ਪਹਿਲੇ ਪੜਾਅ 'ਚ ਆਰਸੇਨਲ ਫੁੱਟਬਾਲ ਕਲੱਬ ਨੇ ਨਾਪੋਲੀ ਨੂੰ 2-0 ਨਾਲ ਹਰਾ ਦਿੱਤਾ। ਹਾਲਾਂਕਿ ਇਸ ਜਿੱਤ ਦੇ ਬਾਵਜੂਦ ਆਰਸੇਨਲ ਦੇ ਮੈਨੇਜਰ ਉਨਾਈ ਈਮੇਰੀ ਨੇ ਦੂਜੇ ਪੜਾਅ 'ਚ ਨਾਪੋਲੀ ਤੋਂ ਕੜੀ ਚੁਣੌਤੀ ਮਿਲਣ ਲਈ ਆਪਣੀ ਟੀਮ ਨੂੰ ਤਿਆਰ ਰਹਿਣ ਨੂੰ ਕਿਹਾ ਹੈ।ਮਿਰਾਤ ਸਟੇਡੀਅਮ 'ਚ ਖੇਡੇ ਗਏ ਇਸ ਮੁਕਾਬਲੇ ਦੇ ਪਹਿਲੇ ਹਾਫ 'ਚ ਆਪਣੇ ਦਮਦਾਰ ਪ੍ਰਦਰਸ਼ਨ ਦੀ ਬਦੌਲਤ ਆਰਸੇਨਲ ਨੇ ਮੁਕਾਬਲੇ 'ਤੇ ਕਬਜਾ ਜਮਾਇਆ। ਖੇਡ ਦੇ 14ਵੇਂ ਮਿੰਟ 'ਚ ਹੀ ਆਰੋਨ ਰਾਮਸੀ ਨੇ ਗੋਲ ਕਰਕੇ ਆਰਸੇਨਲ ਨੂੰ ਸ਼ੁਰੂਆਤੀ ਬੜ੍ਹਤ ਦਵਾਈ। ਇਸ ਤੋਂ ਬਾਅਦ 25ਵੇਂ ਮਿੰਟ 'ਚ ਆਰਸੇਨਲ ਦੇ ਲੁਕਾਸ ਟੋਰੇਰਾ ਦੀ ਕਿੱਕ ਨਾਪੋਲੀ ਦੇ ਡਿਫੈਂਡਰ ਕੈਲਿਡੋਉ ਕਾਲੀਬੇਲੀ ਨਾਲ ਲੱਗ ਕੇ ਉਨ੍ਹਾਂ ਦੇ ਹੀ ਗੋਲ 'ਚ ਜਾ ਪਈ। ਇਸ ਆਤਮਘਾਤੀ ਗੋਲ ਦੀ ਵਜ੍ਹਾ ਨਾਲ ਆਰਸੇਨਲ ਨੇ 2-0 ਦੀ ਬੜ੍ਹਤ ਹਾਸਲ ਕਰ ਲਈ। ਦੂਜੇ ਹਾਫ 'ਚ ਆਰਸੇਨਲ ਕੋਈ ਗੋਲ ਨਹੀਂ ਕਰ ਸਕਿਆ ਪਰ 18 ਅਪ੍ਰੈਲ ਨੂੰ ਹੋਣ ਵਾਲੇ ਦੂਜੇ ਪੜਾਅ ਦੇ ਮੁਕਾਬਲੇ ਲਈ ਉਸ ਨੇ ਆਪਣੀ ਹਾਲਤ ਕਾਫ਼ੀ ਮਜ਼ਬਬਤ ਕਰ ਲਈ। ਜਿੱਤ ਤੋਂ ਬਾਅਦ ਈਮੇਰੀ ਨੇ ਕਿਹਾ ਕਿ ਪਹਿਲਾਂ ਪੜਾਅ 'ਚ ਚੰਗੇ ਨਤੀਜੇ ਦੀ ਬਹੁਤ ਜ਼ਰੂਰਤ ਸੀ। ਅਸੀਂ ਜਿੱਤ ਦੇ ਹੱਕਦਾਰ ਸੀ ਪਰ ਦੂਜੇ ਪੜਾਅ 'ਚ ਮੁਕਾਬਲਾ ਆਸਾਨ ਨਹੀਂ ਹੋਵੇਗਾ।