'ਆਰਮੀ ਮੈਨ' ਧੋਨੀ ਨੂੰ ਘਰ ਪਹੁੰਚਦੇ ਹੀ ਪਤਨੀ ਦੇਵੇਗੀ ਖੁਸ਼ਖਬਰੀ

Saturday, Aug 10, 2019 - 12:49 PM (IST)

'ਆਰਮੀ ਮੈਨ' ਧੋਨੀ ਨੂੰ ਘਰ ਪਹੁੰਚਦੇ ਹੀ ਪਤਨੀ ਦੇਵੇਗੀ ਖੁਸ਼ਖਬਰੀ

ਨਵੀਂ ਦਿੱਲੀ— ਕ੍ਰਿਕਟ ਵਿਸ਼ਵ ਕੱਪ ਤੋਂ ਬਾਅਦ ਵੈਸਟਇੰਡੀਜ਼ ਦੌਰੇ 'ਤੇ ਨਾ ਜਾ ਸਕਣ ਵਾਲੇ ਫੌਜ ਦੀ ਟ੍ਰੈਨਿੰਗ ਕਰ ਰਹੇ ਭਾਰਤੀ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਨੂੰ ਘਰ ਵਾਪਸੀ 'ਤੇ ਖੁਸ਼ਖਬਰੀ ਮਿਲ ਸਕਦੀ ਹੈ। ਦਰਅਸਲ ਧੋਨੀ ਦੀ ਪਤਨੀ ਸਾਕਸ਼ੀ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਇਸ ਤਰ੍ਹਾਂ ਦੀ ਤਸਵੀਰ ਸ਼ੇਅਰ ਕੀਤੀ ਹੈ ਜਿਸ ਨੂੰ ਦੇਖ ਧੋਨੀ ਬਹੁਤ ਖੁਸ਼ ਹੋਣਗੇ। ਸਾਕਸ਼ੀ ਨੇ ਆਪਣੀ ਇਸ ਤਸਵੀਰ 'ਚ ਲਾਲ ਰੰਗ ਦੀ ਜੀਪ ਚੇਕੋਰੀ ਦੀ ਤਸਵੀਰ ਸ਼ੇਅਰ ਕੀਤੀ ਹੈ। ਇਸ 'ਚ ਉਸ ਨੇ ਲਿਖਿਆ ਹੈ ਕਿ ਮਾਹੀ ਤੁਹਾਡੇ ਲਈ ਰੈਡ ਬੀਸਟ ਇੰਤਜ਼ਾਰ ਕਰ ਰਹੀ ਹੈ। ਸਾਕਸ਼ੀ ਵਲੋਂ ਸ਼ੇਅਰ ਕੀਤੀ ਗਈ ਇਸ ਤਸਵੀਰ ਨੂੰ ਦੋ ਘੰਟਿਆਂ 'ਚ ਹੀ ਕਰਬੀ 2 ਲੱਖ ਲਾਈਕ ਮਿਲ ਗਏ ਸੀ।

PunjabKesari
ਇਹ ਹੈ ਜੀਪ ਦੀ ਖਾਸੀਅਤ
6 ਸਿਲੇਂਡਰ ਵਾਲੀ 6417 ਸੀ. ਸੀ. ਇਸ ਕਾਰ 'ਚ 468 ਬੀ. ਐੱਚ. ਪੀ. ਦੀ ਪਾਵਰ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਇਸ 'ਚ ਅੱਠ ਗੇਅਰ ਹਨ। ਇਸ ਦਾ ਫਯੂਲ ਟੈਂਕ 93.5 ਲੀਟਰ ਦਾ ਹੈ। ਇਸ 'ਚ ਪੰਜ ਲੋਕਾਂ ਦੀ ਬੈਠਣ ਦੀ ਜਗ੍ਹ ਹੈ। ਡਿਸਕ ਬ੍ਰੇਕ ਵਾਲੀ ਇਸ ਜੀਪ 'ਚ ਸ਼ਾਨਦਾਰ ਅਲਾਏ ਵ੍ਹੀਲ ਵੀ ਦਿਖਦੇ ਹਨ। ਇਹ ਗੱਡੀ ਹੁਣ ਤਕ 6 ਹੀ ਰੰਗਾਂ 'ਚ ਆਉਂਦੀ ਹੈ। ਇਸ ਦੀ ਕੀਮਤ 1.07 ਕਰੋੜ ਰੁਪਏ ਤਕ ਜਾਂਦੀ ਹੈ।

PunjabKesari
ਗੱਡੀ ਦੇ ਮਾਡਲਾਂ ਦੀ ਕੀਮਤ
ਗ੍ਰੈਂਡ ਚੇਰੋਕੀ ਲਿਮੀਟੇਡ ਡੀਜ਼ਲ 75.15 ਲੱਖ
ਗ੍ਰੈਂਡ ਚੇਰੋਕੀ ਸ਼ਿਖਰ ਸਮੇਲਨ ਡੀਜ਼ਲ 85.15 ਲੱਖ
ਗ੍ਰੈਂਡ ਚੇਰੋਕੀ ਐੱਸ. ਆਰ. ਟੀ. 1.07 ਕਰੋੜ ਤੋਂ ਸ਼ੁਰੂ


author

Gurdeep Singh

Content Editor

Related News