ਸਚਿਨ ਤੇਂਦੁਲਕਰ ਦੇ ਪੁੱਤਰ ਅਰਜੁਨ ਤੇਂਦੁਲਕਰ ਮੁੰਬਈ ਰਣਜੀ ਟੀਮ ''ਚ ਜਗ੍ਹਾ ਬਣਾਉਣ ''ਚ ਰਹੇ ਕਾਮਯਾਬ

Thursday, Dec 30, 2021 - 04:29 PM (IST)

ਸਚਿਨ ਤੇਂਦੁਲਕਰ ਦੇ ਪੁੱਤਰ ਅਰਜੁਨ ਤੇਂਦੁਲਕਰ ਮੁੰਬਈ ਰਣਜੀ ਟੀਮ ''ਚ ਜਗ੍ਹਾ ਬਣਾਉਣ ''ਚ ਰਹੇ  ਕਾਮਯਾਬ

ਮੁੰਬਈ (ਵਾਰਤਾ)- ਸਾਬਕਾ ਭਾਰਤੀ ਬੱਲੇਬਾਜ਼ ਸਚਿਨ ਤੇਂਦੁਲਕਰ ਦੇ ਪੁੱਤਰ ਅਰਜੁਨ ਤੇਂਦੁਲਕਰ ਪਹਿਲੀ ਵਾਰ ਮੁੰਬਈ ਦੀ ਰਣਜੀ ਟੀਮ ਵਿਚ ਜਗ੍ਹਾ ਬਣਾਉਣ ਵਿਚ ਕਾਮਯਾਬ ਰਹੇ ਹਨ, ਜਦਕਿ ਭਾਰਤੀ ਬੱਲੇਬਾਜ਼ ਪ੍ਰਿਥਵੀ ਸ਼ਾਅ ਨੂੰ ਪਹਿਲੇ 2 ਮੈਚਾਂ ਲਈ ਮੁੰਬਈ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ। 41 ਵਾਰ ਦੀ ਰਣਜੀ ਚੈਂਪੀਅਨ ਮੁੰਬਈ 9 ਟੀਮਾਂ ਦੇ ਏਲੀਟ ਗਰੁੱਪ ਸੀ ਵਿਚ ਹੈ ਅਤੇ ਉਹ ਆਪਣਾ ਪਹਿਲਾ ਮੈਚ 13 ਜਨਵਰੀ ਨੂੰ ਮਹਾਰਾਸ਼ਟਰ ਖ਼ਿਲਾਫ਼ ਖੇਡੇਗੀ। ਇਸ ਤੋਂ ਬਾਅਦ ਕੋਲਕਾਤਾ 'ਚ ਉਹ ਦਿੱਲੀ ਖ਼ਿਲਾਫ਼ 20 ਜਨਵਰੀ ਨੂੰ ਦੂਜਾ ਮੈਚ ਖੇਡਣਗੇ। ਯੁਵਾ ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ, ਮੱਧ ਕ੍ਰਮ ਦੇ ਬੱਲੇਬਾਜ਼ ਸਰਫਰਾਜ਼ ਖਾਨ, ਸਾਬਕਾ ਭਾਰਤੀ ਕ੍ਰਿਕਟਰ ਵਸੀਮ ਜਾਫਰ ਦੇ ਭਤੀਜੇ ਅਰਮਾਨ ਜਾਫਰ ਅਤੇ ਆਕਰਸ਼ਿਤ ਗੋਮੇਲ ਵੀ ਇਸ 20 ਮੈਂਬਰੀ ਟੀਮ ਦਾ ਹਿੱਸਾ ਹਨ।

ਇਹ ਵੀ ਪੜ੍ਹੋ: 'ਗੋਲਡਨ ਬੁਆਏ' ਦੀਆਂ ਨਜ਼ਰਾਂ ਹੁਣ 90 ਮੀਟਰ ਦਾ ਅੰਕੜਾ ਪਾਰ ਕਰਨ 'ਤੇ, ਕਿਹਾ- ਇਸ ਨਾਲ ਮੇਰਾ ਨਾਂ...

ਭਾਰਤ ਲਈ ਇਕ ਵਨਡੇ ਅਤੇ 13 ਟੀ-20 ਖੇਡ ਚੁੱਕੇ ਸ਼ਿਵਮ ਦੂਬੇ ਨੂੰ ਵੀ ਚੋਣਕਾਰਾਂ ਨੇ ਚੁਣਿਆ ਹੈ। ਉਨ੍ਹਾਂ ਨਾਲ ਹਰਫਨਮੌਲਾ ਦੀ ਭੂਮਿਕਾ ਵਿਚ ਗੁਲਾਮ ਪਾਰਕਰ, ਸੁਨੀਲ ਮੋਰੇ, ਪ੍ਰਸਾਦ ਦੇਸਾਈ ਅਤੇ ਆਨੰਦ ਯਲਵਿਗੀ ਹੋਣਗੇ। ਗੇਂਦਬਾਜ਼ਾਂ 'ਚ ਧਵਲ ਕੁਲਕਰਨੀ ਹਮਲਾਵਰ ਦੀ ਕਮਾਲ ਸੰਭਾਲਣਗੇ। ਅਰਜੁਨ ਤੋਂ ਇਲਾਵਾ ਤੇਜ਼ ਗੇਂਦਬਾਜ਼ ਮੋਹਿਤ ਅਵਸਥੀ, ਖੱਬੇ ਹੱਥ ਦੇ ਸਪਿਨਰ ਸ਼ਮਸ ਮੁਲਾਨੀ, ਆਫ ਸਪਿਨਰ ਸ਼ਸ਼ਾਂਕ ਅਟਾਰਡੇ ਅਤੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਰੌਇਸਟਨ ਡਾਇਸ ਉਨ੍ਹਾਂ ਦਾ ਸਾਥ ਦੇਣਗੇ।

ਇਹ ਵੀ ਪੜ੍ਹੋ: ਅਲਵਿਦਾ-2021: ਦੁਨੀਆ ਭਰ ’ਚ ਵਿਵਸਥਾ ਖ਼ਿਲਾਫ਼ ਖੜੇ ਹੋਏ ਨਾਮੀ ਪਲੇਅਰ, ਭੁਗਤਣੇ ਪਏ ਗੰਭੀਰ ਨਤੀਜੇ

ਟੀਮ: ਪ੍ਰਿਥਵੀ ਸ਼ਾਅ (ਕਪਤਾਨ), ਯਸ਼ਸਵੀ ਜਾਇਸਵਾਲ, ਆਕਰਸ਼ਿਤ ਗੋਮੇਲ, ਅਰਮਾਨ ਜਾਫਰ, ਸਰਫਰਾਜ਼ ਖਾਨ, ਸਚਿਨ ਯਾਦਵ, ਆਦਿਤਿਆ ਤਰੇ (ਵਿਕਟਕੀਪਰ), ਹਾਰਦਿਕ ਤਾਮੋਰੇ (ਵਿਕਟਕੀਪਰ), ਸ਼ਿਵਮ ਦੁਬੇ, ਅਮਾਨ ਖਾਨ, ਸ਼ਮਸ ਮੁਲਾਨੀ, ਤਨੁਸ਼ ਕੋਟੀਅਨ, ਪ੍ਰਸ਼ਾਂਤ ਸੋਲੰਕੀ, ਸ਼ਸ਼ਾਂਕ ਅਟਾਰਡੇ, ਧਵਲ ਕੁਲਕਰਨੀ, ਮੋਹਿਤ ਅਵਸਥੀ, ਪ੍ਰਿੰਸ ਬਦਿਆਨੀ, ਸਿਧਾਰਥ ਰਾਉਤ, ਰੌਇਸਟਨ ਡਿਆਸ ਅਤੇ ਅਰਜੁਨ ਤੇਂਦੁਲਕਰ।

ਇਹ ਵੀ ਪੜ੍ਹੋ: ਰੌਸ ਟੇਲਰ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਕਿਹਾ ਅਲਵਿਦਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News