ਅਰਜੁਨ ਤੇਂਦੁਲਕਰ ਨੇ ਇੰਟਰਨੈਸ਼ਨਲ ਕ੍ਰਿਕਟ ''ਚ ਲਿਆ ਪਹਿਲਾ ਵਿਕਟ, ਫੈਨਜ਼ ਨੇ ਦਿੱਤੀ ਸਚਿਨ ਨੂੰ ਵਧਾਈ

07/17/2018 1:00:32 PM

ਨਵੀਂ ਦਿੱਲੀ—ਭਾਰਤੀ ਕ੍ਰਿਕਟ ਟੀਮ ਦੇ ਅੰਡਰ-19 ਟੀਮ ਦਾ ਸ਼੍ਰੀਲੰਕਾ ਦੌਰਾ ਮੰਗਲਵਾਰ (17ਜੁਲਾਈ) ਤੋਂ ਸ਼ੁਰੂ ਹੋ ਗਿਆ ਹੈ। ਇਸ ਮੈਚ ਤੋਂ ਪਹਿਲਾਂ ਹੀ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਦਾ ਬੇਟਾ ਅਰਜੁਨ ਤੇਂਦੁਲਕਰ ਸੁਰਖੀਆਂ 'ਚ ਹੈ। ਟੀਮ 'ਚ ਚੁਣੇ ਜਾਣ ਤੋਂ ਬਾਅਦ ਅਰਜੁਨ ਚਰਚਾ 'ਚ ਹੈ ਅਤੇ ਹੁਣ ਮੈਚ ਸ਼ੁਰੂ ਹੋਣ ਤੋਂ ਬਾਅਦ ਉਹ ਇਕ ਵਾਰ ਫਿਰ ਤੋਂ ਟਾਪ ਟ੍ਰੇਂਡ 'ਚ ਸ਼ਾਮਿਲ ਹੋ ਗਿਆ ਹੈ। ਵਜ੍ਹਾ ਹੈ ਕਿ ਅਰਜੁਨ ਤੇਂਦੁਲਕਰ ਨੇ ਆਪਣੇ ਇੰਟਰਨੈਸ਼ਨਲ ਕਰੀਅਰ ਦਾ ਪਹਿਲਾਂ ਵਿਕਟ ਹਾਸਲ ਕਰ ਲਿਆ ਹੈ। ਦੱਸ ਦਈਏ ਕਿ ਅਰਜੁਨ ਨੂੰ ਬਤੌਰ ਆਲਰਾਊਂਡਰ ਅੰਡਰ-19 ਟੀਮ 'ਚ ਚੁਣਿਆ ਗਿਆ ਹੈ। ਅਰਜੁਨ ਇਕ ਬਿਹਤਰੀਨ ਤੇਜ਼ ਗੇਂਦਬਾਜ਼ ਹੋਣ ਦੇ ਨਾਲ-ਨਾਲ ਚੰਗੀ ਬੱਲੇਬਾਜ਼ੀ ਵੀ ਕਰਦਾ ਹੈ। ਕੋਲੰਬੋ ਦੇ ਕ੍ਰਿਕਟ ਕਲੱਬ ਗਰਾਊਂਡ 'ਤੇ ਖੇਡੇ ਜਾ ਰਹੇ ਇਸ ਮੈਚ ਦੀ ਸ਼ੁਰੂਆਤ 'ਚ ਹੀ ਅਰਜੁਨ ਤੇਂਦੁਲਕਰ ਨੇ ਆਪਣਾ ਦਮ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਮੈਚ 'ਚ ਅਰਜੁਨ ਨੇ ਭਾਰਤੀ ਟੀਮ ਨੂੰ ਸ਼ੁਰੂਆਤੀ ਸਫਲਤਾ ਦਵਾ ਦਿੱਤੀ ਹੈ। ਅੰਡਰ -19 ਟੀਮ ਦੇ ਕਪਤਾਨ ਅਤੇ ਵਿਕਟਕੀਪਰ ਅਨੁਜ ਰਾਵਤ ਨੇ ਮੈਚ ਦਾ ਪਹਿਲਾ ਓਵਰ ਅਰਜੁਨ ਤੇਂਦੁਲਕਰ ਤੋਂ ਕਰਵਾਇਆ। ਦੂਜੇ ਓਵਰ ਦੀ ਗੇਂਦਬਾਜ਼ੀ ਆਕਾਸ਼ ਪਾਂਡੇ ਨੇ ਕੀਤੀ। ਸ੍ਰੀਲੰਕਾ ਅੰਡਰ-19 ਟੀਮ ਦੇ ਕਪਤਾਨ ਨਿਪੁੰਨ ਧੰਨਰਾਜ ਨੇ ਪਹਿਲਾਂ ਬੱਲੇਬਾਜ਼ੀ ਚੁਣੀ ਹੈ।

12ਵੀਂ ਗੇਦ 'ਚ ਅਰਜੁਨ ਨੂੰ ਹਾਸਲ ਹੋਈ ਸਫਲਤਾ
ਮੈਚ ਦੇ ਤੀਜੇ ਅਤੇ ਆਪਣੇ ਦੂਜੇ ਓਵਰ ਦੀ ਆਖਰੀ ਗੇਂਦ 'ਤੇ ਅਰਜੁਨ ਤੇਂਦੁਲਕਰ ਨੂੰ ਇਹ ਵਿਕਟ ਹਾਸਲ ਹੋਇਆ। ਸ਼੍ਰੀਲੰਕਾ ਦੇ ਕਾਮਿਲ ਮਿਸਾਰਾ ਅਰਜੁਨ ਦਾ ਸ਼ਿਕਾਰ ਬਣੇ। ਕਾਮਿਲ ਮਿਸਾਰਾ, ਅਰਜੁਨ ਦੀ ਸ਼ਾਨਦਾਰ ਗੇਂਦ ਨੂੰ ਫੜ ਨਹੀਂ ਪਾਏ ਅਤੇ ਚਕਮਾ ਖਾ ਗਏ। ਅਰਜੁਨ ਦੀ ਗੇਂਦ ਬੱਲੇਬਾਜ਼ ਦੇ ਪੈਡ ਦੇ ਅੰਦੂਰਨੀ ਹਿੱਸੇ 'ਤੇ ਲੱਗੀ ਅਤੇ ਉਹ ਐੱਲ.ਬੀ.ਡਬਲਯੂ.ਕਰਾਰ ਦਿੱਤਾ ਗਿਆ।

 

A post shared by Dipak_gawand (@dipak_gawand) on

 


Related News