ਅਰਜੁਨ ਮੁੰਡਾ ਬਣੇ ਤੀਰਅੰਦਾਜ਼ੀ ਸੰਘ ਦੇ ਪ੍ਰਧਾਨ, ਵਰਿੰਦਰ ਸਚਦੇਵਾ ਜਨਰਲ ਸਕੱਤਰ

06/09/2019 5:28:54 PM

ਨਵੀਂ ਦਿੱਲੀ— ਕੇਂਦਰੀ ਜਨਜਾਤੀ ਕਾਰਜ ਮੰਤਰੀ ਅਰਜੁਨ ਮੁੰਡਾ ਨੂੰ ਐਤਵਾਰ ਨੂੰ ਇੱਥੇ ਭਾਰਤੀ ਤੀਰਅੰਦਾਜ਼ੀ ਸੰਘ ਦਾ ਪ੍ਰਧਾਨ ਚੁਣ ਲਿਆ ਗਿਆ ਜਦਕਿ ਵਰਿੰਦਰ ਸਚਦੇਵਾ ਨੂੰ ਜਨਰਲ ਸਕੱਤਰ ਚੁਣਿਆ ਗਿਆ। ਰਾਜਧਾਨੀ ਦੇ ਇਕ ਹੋਟਲ 'ਚ ਆਯੋਜਿਤ ਸੰਘ ਦੀ ਸਾਲਾਨਾ ਆਮ ਬੈਠਕ 'ਚ ਚੋਣ ਅਧਿਕਾਰੀ ਜੱਜ ਕੈਲਾਸ਼ ਗੰਭੀਰ ਦੀ ਨਿਗਰਾਨੀ 'ਚ ਚੋਣ ਦਾ ਆਯੋਜਨ ਹੋਇਆ ਜਿਸ 'ਚ ਭਾਰਤੀ ਓਲੰਪਿਕ ਸੰਘ ਦੇ ਆਬਜ਼ਰਵਰ ਵੀ ਮੌਜੂਦ ਸਨ। ਚੋਣ 'ਚ ਪ੍ਰਧਾਨ, ਸੀਨੀਅਰ ਉਪ ਪ੍ਰਧਾਨ, ਅੱਠ ਉਪ ਪ੍ਰਧਾਨ, ਇਕ ਜਨਰਲ ਸਕੱਤਰ, 7 ਸੰਯੁਕਤ ਸਕੱਤਰ ਅਤੇ ਇਕ ਖਜ਼ਾਨਚੀ ਦੀ ਚੋਣ ਕੀਤੀ ਗਈ। 

ਚੋਣ ਅਧਿਕਾਰੀ ਨੇ ਭਾਰਤੀ ਤੀਰਅੰਦਾਜ਼ੀ ਸੰਘ ਦੇ ਚੋਣ ਨਿਯਮਾਂ ਦੀਆਂ ਵਿਵਸਥਾਵਾਂ ਦੇ ਤਹਿਤ ਨਵੇਂ ਅਹੁਦੇਦਾਰਾਂ ਦਾ ਐਲਾਨ ਕੀਤਾ। ਮੁੰਡਾ ਨੂੰ ਸਬਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਕਿਉਂਕਿ ਉਨ੍ਹਾਂ ਖਿਲਾਫ ਕਿਸੇ ਹੋਰ ਉਮੀਦਵਾਰ ਨੇ ਨਾਮਜ਼ਦਗੀ ਨਹੀਂ ਭਰੀ ਸੀ। ਸੀਨੀਅਰ ਉਪ ਪ੍ਰਧਾਨ ਅਹੁਦੇ 'ਤੇ ਸੁਨੀਲ ਸ਼ਰਮਾ, ਜਨਰਲ ਸਕੱਤਰ ਅਹੁਦੇ 'ਤੇ ਵਰਿੰਦਰ ਸਚਦੇਵਾ ਅਤੇ ਖਜ਼ਾਨਚੀ ਅਹੁਦੇ 'ਤੇ ਪ੍ਰਮੋਦ ਚੰਦੂਕਰ ਨੂੰ ਚੁਣਿਆ ਗਿਆ। ਹੋਰਨਾਂ ਉਪ ਪ੍ਰਧਾਨਾਂ 'ਚ ਕੈਪਟਨ ਅਭਿਮਨਊ, ਰੂਪਕ ਦੇਵਰਾਏ, ਰਾਜਿੰਦਰ ਸਿੰਘ ਤੋਮਰ, ਰੁਪੇਸ਼ ਕਾਰ, ਬੀ. ਕੇ. ਵਿਦਿਆਰਥੀ, ਪਾਈਆ ਬਾਨੀਲੀਆ ਵਾਰ ਨੋਂਗਾਰੀ, ਜੋਰਿਸ ਪੋਲੋਸ ਉਮਾਚੇਰਿਲ ਅਤੇ ਕੇ.ਕੇ. ਜਦਮ ਸ਼ਾਮਲ ਹਨ।


Tarsem Singh

Content Editor

Related News