ਮੋਦੀ ਤੀਜੀ ਵਾਰ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ : ਪਾਕਿਸਤਾਨੀ ਅਮਰੀਕੀ ਕਾਰੋਬਾਰੀ

Wednesday, May 15, 2024 - 10:36 AM (IST)

ਵਾਸ਼ਿੰਗਟਨ (ਭਾਸ਼ਾ): ਪਾਕਿਸਤਾਨੀ ਮੂਲ ਦੇ ਇਕ ਮਸ਼ਹੂਰ ਅਮਰੀਕੀ ਉਦਯੋਗਪਤੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਮਜ਼ਬੂਤ ​​ਨੇਤਾ ਹਨ, ਜਿਨ੍ਹਾਂ ਨੇ ਭਾਰਤ ਨੂੰ ਨਵੀਆਂ ਉਚਾਈਆਂ 'ਤੇ ਪਹੁੰਚਾਇਆ ਹੈ ਅਤੇ ਉਹ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ। ਬਾਲਟੀਮੋਰ ਸਥਿਤ ਪਾਕਿਸਤਾਨੀ-ਅਮਰੀਕੀ ਕਾਰੋਬਾਰੀ ਸਾਜਿਦ ਤਰਾਰ ਨੇ ਕਿਹਾ ਕਿ ਮੋਦੀ ਨਾ ਸਿਰਫ ਭਾਰਤ ਲਈ ਚੰਗੇ ਹਨ, ਸਗੋਂ ਖੇਤਰ ਅਤੇ ਦੁਨੀਆ ਲਈ ਵੀ ਚੰਗੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਪਾਕਿਸਤਾਨ ਨੂੰ ਵੀ ਉਨ੍ਹਾਂ ਵਰਗਾ ਆਗੂ ਮਿਲੇਗਾ। 

ਤਰਾਰ ਨੇ ਪੀਟੀਆਈ ਨੂੰ ਕਿਹਾ, “ਮੋਦੀ ਇੱਕ ਸ਼ਾਨਦਾਰ ਨੇਤਾ ਹਨ। ਉਹ ਅਜਿਹੇ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਨੇ ਮਾੜੇ ਹਾਲਾਤ ਵਿੱਚ ਪਾਕਿਸਤਾਨ ਦਾ ਦੌਰਾ ਕੀਤਾ। ਮੈਨੂੰ ਉਮੀਦ ਹੈ ਕਿ ਮੋਦੀ ਜੀ ਪਾਕਿਸਤਾਨ ਨਾਲ ਗੱਲਬਾਤ ਅਤੇ ਵਪਾਰ ਸ਼ੁਰੂ ਕਰਨਗੇ।'' ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ, ''ਸ਼ਾਂਤੀ ਵਾਲਾ ਪਾਕਿਸਤਾਨ ਭਾਰਤ ਲਈ ਵੀ ਚੰਗਾ ਹੋਵੇਗਾ।'' ਉਨ੍ਹਾਂ ਕਿਹਾ ਕਿ ਹਰ ਪਾਸੇ ਇਹੀ ਕਿਹਾ ਜਾ ਰਿਹਾ ਹੈ ਕਿ ਮੋਦੀ ਜੀ ਭਾਰਤ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ।" 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕੀ ਵਿਦੇਸ਼ ਮੰਤਰੀ ਦਾ ਸਰਪ੍ਰਾਈਜ਼ ਯੂਕ੍ਰੇਨ ਦੌਰਾ, ਗਿਟਾਰ ਵਜਾ ਇਕ ਗੀਤ ਨਾਲ ਦਿੱਤਾ ਖ਼ਾਸ ਸੰਦੇਸ਼

ਤਰਾਰ 1990 ਦੇ ਦਹਾਕੇ ਵਿੱਚ ਅਮਰੀਕਾ ਆਇਆ ਸੀ ਅਤੇ ਪਾਕਿਸਤਾਨ ਵਿੱਚ ਸੱਤਾ ਵਿੱਚ ਬੈਠੇ ਲੋਕਾਂ ਨਾਲ ਉਸ ਦੇ ਚੰਗੇ ਸੰਪਰਕ ਹਨ। ਉਨ੍ਹਾਂ ਕਿਹਾ, ''ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ ਕਿ ਭਾਰਤ 'ਚ 97 ਕਰੋੜ ਲੋਕ ਆਪਣੀ ਵੋਟ ਦਾ ਇਸਤੇਮਾਲ ਕਰ ਰਹੇ ਹਨ। ਭਾਰਤ ਸਭ ਤੋਂ ਵੱਡਾ ਲੋਕਤੰਤਰ ਹੈ। ਮੈਂ ਉੱਥੇ ਮੋਦੀ ਜੀ ਦੀ ਲੋਕਪ੍ਰਿਅਤਾ ਅਤੇ 2024 ਵਿੱਚ ਭਾਰਤ ਦੇ ਸ਼ਾਨਦਾਰ ਉਭਾਰ ਨੂੰ ਦੇਖ ਰਿਹਾ ਹਾਂ। ਤੁਸੀਂ ਭਵਿੱਖ ਵਿੱਚ ਦੇਖੋਗੇ ਕਿ ਲੋਕ ਭਾਰਤੀ ਲੋਕਤੰਤਰ ਤੋਂ ਸਿੱਖਣਗੇ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News