ਅਰਜਨਟੀਨਾ ਦਾ ਜਰਮਨੀ, ਇਕਵਾਡੋਰ ਨਾਲ ਹੋਵੇਗਾ ਦੋਸਤਾਨਾ ਮੈਚ

09/19/2019 5:28:19 PM

ਬਿਊਨਰਸ ਆਇਰਸ : ਅਰਜਨਟੀਨਾ ਅਗਲੇ ਮਹੀਨੇ ਜਰਮਨੀ ਅਤੇ ਇਕਵਾਡੋਰ ਦੇ ਨਾਲ ਕੌਮਾਂਤਰੀ ਦੋਸਤਾਨਾ ਮੈਚ ਖੇਡੇਗਾ ਜੋ ਉਸਦਾ 2022 ਵਰਲਡ ਕੱਪ ਕੁਆਲੀਫਾਇਰ ਨਾਲ ਪਹਿਲਾ ਅਭਿਆਸ ਹੋਵੇਗਾ। ਅਰਜਨਟੀਨਾ ਫੁੱਟਬਾਲ ਸੰਘ (ਏ. ਐੱਫ. ਏ.) ਨੇ ਇਸ ਦਾ ਐਲਾਨ ਕੀਤਾ ਹੈ। ਅਰਜਨਟੀਨਾ ਦਾ 9 ਅਕਤੂਬਰ ਨੂੰ ਡਾਟਮਰਡ ਵਿਚ ਜਰਮਨੀ ਨਾਲ ਮੁਕਾਬਲਾ ਹੋਵੇਗਾ ਜਦਕਿ ਇਸ ਤੋਂ ਚਾਰ ਦਿਨ ਬਾਅਦ ਉਹ ਇਕਵਾਡੋਰ ਦੇ ਨਲਾ ਆਪਣਾ ਦੂਜਾ ਕੌਮਾਂਤਰੀ ਮੈਚ ਖੇਡੇਗਾ।

PunjabKesari

ਲਿਓਨੇਲ ਸਕਾਲੋਨੀ ਦੇ ਮਾਰਗਦਰਸ਼ਨ ਵਾਲੀ ਅਰਜਨਟੀਨਾ ਲਈ ਦੱਖਣੀ ਅਮਰੀਕੀ ਫੁੱਟਬਾਲ ਸੰਘ ਵਰਲਡ ਕੁਆਲੀਫਾਈਂਗ ਟੂਰਨਾਮੈਂਟ ਤੋਂ ਪਹਿਲਾਂ ਇਹ ਤਿਆਰੀ ਦੇ ਲਿਹਾਜ ਨਾਲ ਆਖਰੀ ਮੌਕਾ ਹੋਵੇਗਾ। ਅਰਜਨਟੀਨਾ ਇਨ੍ਹਾਂ ਮੁਕਾਬਲਿਆਂ ਵਿਚ ਹਾਲਾਂਕਿ ਆਪਣੇ ਕਪਤਾਨ ਅਤੇ ਸਟਾਰ ਖਿਡਾਰੀ ਲਿਓਨੇਲ ਮੇਸੀ ਦੇ ਬਿਨਾ ਉਤਰੇਗੀ। ਮੇਸੀ ਕਾਨਮੀਬਾਲ 'ਤੇ ਕੋਪਾ ਅਮਰੀਕਾ ਦੌਰਾਨ ਭ੍ਰਿਸ਼ਟਾਚਾਰ ਦੇ ਬੇਬੁਨਿਆਦ ਦੋਸ਼ ਲਗਾਏ ਜਾਣ ਦੇ ਕਾਰਨ 3 ਮਹੀਨੇ ਦੀ ਮੁਅੱਤਲੀ ਝੱਲ ਰਹੇ ਹਨ। 2 ਵਾਰ ਦੀ ਵਰਲਡ ਕੱਪ ਜੇਤੂ ਟੀਮ ਨੇ ਇਸ ਮਹੀਨੇ ਅਮਰੀਕਾ ਵਿਚ ਦੋਸਤਾਨਾ ਮੈਚਾਂ ਵਿਚ ਮੈਕਸਿਕੋ ਨੂੰ 4-0 ਨਾਲ ਹਰਾਇਆ ਸੀ ਜਦਕਿ ਚਿਲੀ ਹੱਥੋਂ 0-0 ਨਾਲ ਗੋਲ ਰਹਿਤ ਡਰਾਅ ਖੇਡਿਆ ਸੀ।


Related News