ਕੋਰੋਨਾ ਮਹਾਮਾਰੀ ਦੇ ਦੌਰਾਨ ਅਰਜਨਟੀਨਾ ਖੇਡ ਰਿਹਾ ਹੈ ਨਵੇਂ ਤਰੀਕੇ ਨਾਲ ਫੁੱਟਬਾਲ

07/03/2020 9:21:05 PM

ਪੇਰਗਾਮਿਨੋ (ਅਰਜਨਟੀਨਾ)- ਫੁੱਟਬਾਲ ਦੇ ਪ੍ਰੇਮੀਆਂ ਅਰਜਨਟੀਨਾ ਨੂੰ ਲੰਮੇ ਸਮੇਂ ਤੱਕ ਇਸ ਖੂਬਸੂਰਤ ਖੇਡ ਤੋਂ ਦੂਰ ਰੱਖਣਾ ਮੁਸ਼ਕਿਲ ਹੈ ਤੇ ਇਸ ਕ੍ਰੇਜ਼ ਦੇ ਚੱਲਦੇ ਇੱਥੇ ਫੁੱਟਬਾਲ ਦਾ ਨਵਾਂ ਸਵਰੂਪ ਲੱਭਿਆ ਗਿਆ ਹੈ, ਜਿਸ 'ਚ ਸਮਾਜਕ ਦੂਰੀ ਨੂੰ ਧਿਆਨ 'ਚ ਰੱਖ ਕੇ ਨਵੇਂ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਇਸ ਨੂੰ ਇੱਥੇ ਦੀ ਭਾਸ਼ਾ 'ਚ 'ਮੇਟੇਗੋਲ ਹਿਊਮੇਨੋ' ਜਾਂ 'ਹਿਊਮਨ ਫੁਸਬਾਲ' ਕਿਹਾ ਜਾ ਰਿਹਾ ਹੈ। ਇਸ 'ਚ ਮੈਦਾਨ ਸਫੇਦ ਚਾਕ ਨਾਲ 12 ਹਿੱਸਿਆ 'ਚ ਵੰਡ ਦਿੱਤਾ ਗਿਆ ਤੇ ਹਰ ਖਿਡਾਰੀ ਨੂੰ ਜਗ੍ਹਾ ਨਿਰਧਾਰਤ ਕੀਤਾ ਗਿਆ ਹੈ।
ਗੇਂਦ ਹਿੱਸਿਆ ਨਾਲ ਹੀ ਪਾਸ ਕੀਤੀ ਜਾ ਸਕੇਗੀ ਤੇ ਖਿਡਾਰੀ ਆਪਣੇ ਖੇਤਰ 'ਚ ਹੀ ਡ੍ਰਿਬਲ ਕਰ ਸਕੇਗਾ। ਇਕ-ਦੂਜੇ ਨਾਲ ਭਿੜਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਵੇਂਡੇ ਹਿਊਮੋ ਐੱਫ. ਸੀ. ਤੇ ਲੋਸ ਮਿਸਮੋਸ ਡੇ ਸਿਯੇਮਪੇਰੇ ਦੀ ਅਮੈਚਯੋਰ ਟੀਮਾਂ ਨੇ ਇਸ ਫਾਰਮੈਟ 'ਚ ਮੈਚ ਖੇਡਿਆ। ਉਨ੍ਹਾਂ ਨੇ ਕਿਹਾ ਕਿ 100 ਦਿਨ ਬਾਅਦ ਫੁੱਟਬਾਲ ਖੇਡ ਕੇ ਬਹੁਤ ਵਧੀਆ ਮਹਿਸੂਸ ਕਰ ਰਹੇ ਹਾਂ। ਇਕ ਖਿਡਾਰੀ ਨੇ ਕਿਹਾ ਮੈਂ ਬਹੁਤ ਖੁਸ਼ ਹਾਂ ਕਿ ਇੰਨੇ ਸਮੇਂ ਬਾਅਦ ਫਿਰ ਖੇਡਿਆ। ਅਜਿਹਾ ਲੱਗ ਰਿਹਾ ਹੈ ਕਿ ਅਸੀਂ ਫਿਰ ਤੋਂ ਸਾਹ ਲੈ ਰਹੇ ਹਾਂ।


Gurdeep Singh

Content Editor

Related News