ਮੇਸੀ ਦੇ ਗੋਲ ਨਾਲ ਅਰਜਨਟੀਨਾ ਨੇ ਪਰਾਗਵੇ ਨੂੰ ਡਰਾਅ ''ਤੇ ਰੋਕਿਆ

Thursday, Jun 20, 2019 - 11:32 AM (IST)

ਮੇਸੀ ਦੇ ਗੋਲ ਨਾਲ ਅਰਜਨਟੀਨਾ ਨੇ ਪਰਾਗਵੇ ਨੂੰ ਡਰਾਅ ''ਤੇ ਰੋਕਿਆ

ਨਵੀਂ ਦਿੱਲੀ : ਲਿਓਨੇਲ ਮੇਸੀ ਦੇ ਪੈਨਲਟੀ 'ਤੇ ਕੀਤੇ ਗੋਲ ਦੀ ਮਦਦ ਨਾਲ ਅਰਜਨਟੀਨਾ ਨੇ ਕੋਪਾ ਅਮਰੀਕਾ ਕੱਪ ਦੇ ਮੁਕਾਬਲੇ ਵਿਚ ਪਰਾਗਵੇ ਨੂੰ 1-1 ਦੀ ਬਰਾਬਰੀ 'ਤੇ ਰੋਕ ਦਿੱਤਾ। ਗਰੁਪ ਬੀ ਦੇ ਮੁਕਾਬਲੇ ਵਿਚ ਰਿਚਰਡ ਸਾਂਚੇਜ ਨੇ ਮੈਚ ਵਿਚ ਆਪਣਾ 37ਵਾਂ ਗੋਲ ਕਰ ਪਰਾਗਵੇ ਨੂੰ ਬੜ੍ਹਤ ਦਿਵਾ ਦਿੱਤੀ ਪਰ ਮੇਸੀ ਨੇ 57ਵੇਂ ਮਿੰਟ ਵਿਚ ਪੈਨਲਟੀ ਨੂੰ ਗੋਲ ਵਿਚ ਬਦਲ ਕੇ ਟੀਮ ਨੂੰ ਬਰਾਬਰੀ ਦਿਵਾ ਦਿੱਤੀ। ਮੈਚ ਨੂੰ 1-1 ਦੀ ਬਰਾਬਰ ਰੱਖਣ ਦਾ ਸਿਹਰਾ 2 ਵਾਰ ਦੀ ਚੈਂਪੀਅਨ ਅਰਜਨਟੀਨਾ ਦੇ ਗੋਲਕੀਪਰ ਫ੍ਰੈਂਕੋ ਅਰਮਾਨੀ ਨੂੰ ਵੀ ਜਾਂਦਾ ਹੈ, ਜਿਸ ਨੇ ਦੂਜੇ ਹਾਫ (62ਵੇਂ ਮਿੰਟ) ਵਿਚ ਪੈਨਲਟੀ ਦਾ ਸ਼ਾਨਦਾਰ ਬਚਾਅ ਕਰ ਪਰਾਗਵੇ ਨੂੰ 2-1 ਦੀ ਬੜ੍ਹਤ ਲੈਣ ਤੋਂ ਰੋਕ ਦਿੱਤਾ।

PunjabKesari

ਇਸ ਡਰਾਅ ਨਾਲ ਅਰਜਨਟੀਨਾ ਦੀ ਟੀਮ 2 ਮੈਚਾਂ ਵਿਚ 1 ਅੰਕ ਦੇ ਨਾਲ ਗਰੁਪ ਸੂਚੀ ਵਿਚ ਸਭ ਤੋਂ ਹੇਠਲੇ ਸਥਾਨ 'ਤੇ ਹੈ। ਟੀਮ ਨੂੰ ਕੁਆਰਟਰ ਫਾਈਨਲ ਵਿਚ ਪਹੁੰਚਣ ਲਈ ਗਰੁਪ ਵਿਚ ਆਪਣੇ ਆਖਰੀ ਮੁਕਾਬਲੇ ਵਿਚ ਕਤਰ ਨੂੰ ਵੱਡੇ ਫਰਕ ਨਾਲ ਹਰਾਉਣਾ ਹੋਵੇਗਾ। ਇਸ ਤੋਂ ਪਹਿਲਾਂ ਕੋਲੰਬੀਆ ਨੇ ਅਰਜਨਟੀਨਾ ਟੀਮ ਨੂੰ 2-0 ਨਾਲ ਹਰਾਇਆ ਸੀ। ਗਰੁਪ ਦੇ ਇਕ ਹੋਰ ਮੈਚ ਵਿਚ ਕੋਲੰਬੀਆ ਨੇ ਦੁਵਾਨ ਜਾਪਟਾ ਦੇ 86ਵੇਂ ਮਿੰਟ ਵਿਚ ਕੀਤੇ ਗੋਲ ਦੀ ਬਦੌਲਤ 1-0 ਨਾਲ ਹਰਾਇਆ। ਕੋਲੰਬੀਆ 2 ਮੈਚੰ ਵਿਚ 2 ਜਿੱਤ ਨਾਲ ਸੂਚੀ ਵਿਚ ਪਹਿਲੇ ਨੰਬਰ 'ਤੇ ਹੈ।


Related News