ਅਰਜਨਟੀਨਾ, ਉਰੂਗਵੇ ਅਤੇ ਕੋਪਾ ਅਮਰੀਕਾ ਕੁਆਰਟਰ ਫਾਈਨਲ ''ਚ

Monday, Jun 24, 2019 - 01:00 PM (IST)

ਅਰਜਨਟੀਨਾ, ਉਰੂਗਵੇ ਅਤੇ ਕੋਪਾ ਅਮਰੀਕਾ ਕੁਆਰਟਰ ਫਾਈਨਲ ''ਚ

ਸਪੋਰਟਸ ਡੈਸਕ : ਲੌਟਾਰੋ ਅਤੇ ਸਰਜਿਓ ਦੇ ਗੋਲ ਦੀ ਮਦਦ ਨਾਲ ਅਰਜਨਟੀਨਾ ਨੇ ਐਤਵਾਰ ਕਤਰ ਨੂੰ 2-0 ਨਾਲ ਹਰਾ ਕੇ ਕੋਪਾ ਅਮਰੀਕਾ ਫੁੱਟਬਾਲ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਕੋਲੰਬੀਆ ਨੇ ਗਰੁਪ ਬੀ ਦੇ ਹੋਰ ਮੈਚ ਵਿਚ ਪਰਗਾਵੇ ਨੂੰ 1-0 ਨਾਲ ਹਰਾਇਆ ਜਿਸ ਨਾਲ ਪੇਰੂ ਅਤੇ ਉਰੂਗਵੇ ਵੀ ਆਖਰੀ 8 ਵਿਚ ਪਹੁੰਚ ਗਏ। ਗਰੁਪ ਬੀ ਵਿਚ ਕੋਲੰਬੀਆ ਤੋਂ ਬਾਅਦ ਦੁਜੇ ਸਥਾਨ 'ਤੇ ਰਹੀ ਅਰਜਨਟੀਨਾ ਰਿਓ ਦਿ ਜਿਨੇਰਿਯੋ ਵਿਚ ਵੇਨੇਜੁਏਲਾ ਨਾਲ ਖੇਡੇਗੀ ਜਦਕਿ ਟੂਰਨਾਮੈਂਟ ਵਿਚ ਪਹਿਲੀ ਵਾਰ ਉੱਤਰਿਆ ਕਤਰ ਬਾਹਰ ਹੋ ਗਿਆ ਹੈ। ਪਰਾਗਵੇ ਦਾ ਸਾਹਮਣਾ ਜਾਪਾਨ ਅਤੇ ਇਕਵਾਡੋਰ ਵਿਚਾਲੇ ਹੋਣ ਵਾਲੇ ਗਰੁਪ ਸੀ ਦੇ ਮੈਚ ਦੇ ਜੇਤੂ ਤੋਂ ਹੋਵੇਗਾ।


Related News