ਤੀਰਅੰਦਾਜ਼ੀ ਵਿਸ਼ਵ ਕੱਪ : ਭਾਰਤੀ ਪੁਰਸ਼ ਕੰਪਾਊਂਡ ਟੀਮ ਨੇ ਸੋਨ ਤੇ ਭਾਰਦਵਾਜ ਨੇ ਜਿੱਤਿਆ ਚਾਂਦੀ ਦਾ ਤਮਗਾ

Saturday, May 21, 2022 - 05:09 PM (IST)

ਗਵਾਂਗਝੂ (ਦੱਖਣੀ ਕੋਰੀਆ)- ਭਾਰਤੀ ਪੁਰਸ਼ ਕੰਪਾਊਂਡ ਤੀਰਅੰਦਾਜ਼ੀ ਟੀਮ ਨੇ ਫਾਈਨਲ 'ਚ ਪਿੱਛੜਨ ਦੇ ਬਾਅਦ ਵਾਪਸੀ ਕਰਦੇ ਹੋਏ ਫਰਾਂਸ ਨੂੰ 2 ਅੰਕਾਂ ਨਾਲ ਪਛਾੜ ਕੇ ਵਿਸ਼ਵ ਕੱਪ ਪੜਾਅ 'ਚ ਲਗਾਤਾਰ ਦੂਜਾ ਸੋਨ ਤਮਗ਼ਾ ਜਿੱਤਿਆ। ਇਹ ਵਿਸ਼ਵ ਕੱਪ ਦੇ ਪਹਿਲੇ ਪੜਾਅ ਦੇ ਫਾਈਨਲ ਦੀ ਦੋਹਰਾਈ ਹੈ। ਅਭਿਸ਼ੇਕ ਵਰਮਾ, ਅਮਨ ਸੈਣੀ ਤੇ ਰਜਤ ਚੌਹਾਨ ਦੀ ਤਿਕੜੀ ਪਹਿਲੇ ਦੋ ਦੌਰ 'ਚ ਛੇਵਾਂ ਦਰਜਾ ਪ੍ਰਾਪਤ ਮੁਕਾਬਲੇਬਾਜ਼ ਤੋਂ ਪੱਛੜ ਰਹੀ ਸੀ ਪਰ ਤੀਜੇ ਦੌਰ ਚ ਭਾਰਤੀ ਤਿਕੜੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਫਰਾਂਸ ਦੇ ਗੋਂਟੀਅਰ, ਜੀਨ ਫਿਲਿਪ ਬਲੂਚ ਤੇ ਕੇਂਟਿਨ ਬਰਾਏਰ ਨੂੰ 232-230 ਨਾਲ ਸ਼ਿਕਸਤ ਦੇ ਕੇ ਵਿਸ਼ਵ ਕੱਪ ਦੇ ਦੂਜੇ ਪੜਾਅ 'ਚ ਸੋਨ ਤਗਗ਼ਾ ਆਪਣੀ ਝੋਲੀ 'ਚ ਪਾਇਆ।

ਇਹ ਵੀ ਪੜ੍ਹੋ : ਸ਼ਿਮਰੋਨ ਹੇਟਮਾਇਰ ਦੀ ਪਤਨੀ 'ਤੇ ਸ਼ਰਮਨਾਕ ਕੁਮੈਂਟ ਕਰਕੇ ਵਿਵਾਦਾਂ 'ਚ ਘਿਰੇ ਸੁਨੀਲ ਗਾਵਸਕਰ, ਜਾਣੋ ਪੂਰਾ ਮਾਮਲਾ

ਅਪ੍ਰੈਲ 'ਚ ਅੰਤਾਲਿਆ 'ਚ ਹੋਏ ਵਿਸ਼ਵ ਕੱਪ ਫਾਈਨਲ 'ਚ ਇਸੇ ਭਾਰਤੀ ਤਿਕੜੀ ਨੇ ਫਰਾਂਸ ਨੂੰ ਇਕ ਅੰਕ ਨਾਲ ਹਰਾਇਆ ਸੀ। ਭਾਰਤੀ ਸਟਾਰ ਕੰਪਾਊਂਡ ਤੀਰਅੰਦਾਜ਼ ਵਰਮਾ ਨੇ ਫਿਰ ਦੂਜਾ ਤਮਗ਼ਾ ਆਪਣੇ ਨਾਂ ਕੀਤਾ ਹੈ। ਉਨ੍ਹਾਂ ਨੇ ਅਵਨੀਤ ਕੌਰ ਦੇ ਨਾਲ ਮਿਲ ਕੇ ਮਿਕਸਡ ਟੀਮ ਮੁਕਾਬਲੇ 'ਚ ਆਪਣੇ ਤੋਂ ਉੱਚੀ ਰੈਂਕਿੰਗ ਵਾਲੀ ਤੁਰਕੀ ਦੀ ਅਮੀਰਕਾਨ ਹਾਨੇ ਤੇ ਆਯਸੇ ਬੇਰਾ ਸੁਜੇਰ ਦੀ ਜੋੜੀ ਨੂੰ 156-155 ਨਾਲ ਹਰਾ ਕੇ ਕਾਂਸੀ ਤਮਗ਼ਾ ਜਿੱਤਿਆ। ਜਦਕਿ ਅਵਨੀਤ ਕੌਰ ਲਈ ਇਹ ਉਨ੍ਹਾਂ ਦਾ ਦੂਜਾ ਕਾਂਸੀ ਤਮਗ਼ਾ ਸੀ ਜਿਨ੍ਹਾਂ ਨੇ ਇਸ ਤੋਂ ਪਹਿਲਾਂ ਮਹਿਲਾ ਮੁਕਾਬਲੇ 'ਚ ਟੀਮ ਕਾਂਸੀ ਦਾ ਤਮਗ਼ਾ ਜਿੱਤਿਆ ਸੀ। 

ਇਹ ਵੀ ਪੜ੍ਹੋ : ਭਾਰਤ ਨੇ ਹਾਕੀ ਫਾਈਵਜ਼ ਲਈ ਕੀਤਾ ਮਹਿਲਾ ਟੀਮ ਦਾ ਐਲਾਨ, ਇਸ ਤਜਰਬੇਕਾਰ ਖਿਡਾਰਨ ਨੂੰ ਮਿਲੀ ਕਪਤਾਨੀ

PunjabKesari

ਇਸ ਤੋਂ ਇਲਾਵਾ ਅੱਜ ਮੋਹਨ ਭਾਰਦਵਾਜ ਨੇ ਵੀ ਵਿਸ਼ਵ ਕੱਪ ਨਿੱਜੀ ਚਾਂਦੀ ਦਾ ਤਮਗ਼ਾ ਜਿੱਤਣ ਦੇ ਦੌਰਾਨ ਮੌਜੂਦਾ ਵਿਸ਼ਵ ਚੈਂਪੀਅਨ ਨਿਕੋ ਵਿਏਨਰ ਨੂੰ ਹਰਾ ਕੇ ਉਲਟਫੇਰ ਕਰਕੇ ਸੁਰਖ਼ੀਆਂ ਬਟੋਰੀਆਂ। ਇਹ ਭਾਰਦਵਾਜ ਦਾ ਕੌਮਾਂਤਰੀ ਪੱਧਰ 'ਤੇ ਪਹਿਲਾ ਨਿੱਜੀ ਤਮਗ਼ਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਬੈਂਕਾਕ ਏਸ਼ੀਆਈ ਚੈਂਪੀਅਨਸ਼ਿਪ 2019 'ਚ ਪਹਿਲਾ ਟੀਮ ਕੌਮਾਂਤਰੀ ਚਾਂਦੀ ਦਾ ਤਮਗ਼ਾ ਹਾਸਲ ਕੀਤਾ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News