ਆਰਚਰ ਨੇ ਪਹਿਲੀ ਗੇਂਦ ''ਤੇ ਪ੍ਰਿਥਵੀ ਨੂੰ ਕੀਤਾ ਆਊਟ, ਕਰਨ ਲੱਗੇ ਬੀਹੂ ਡਾਂਸ

Wednesday, Oct 14, 2020 - 10:14 PM (IST)

ਆਰਚਰ ਨੇ ਪਹਿਲੀ ਗੇਂਦ ''ਤੇ ਪ੍ਰਿਥਵੀ ਨੂੰ ਕੀਤਾ ਆਊਟ, ਕਰਨ ਲੱਗੇ ਬੀਹੂ ਡਾਂਸ

ਦੁਬਈ- ਦਿੱਲੀ ਕੈਪੀਟਲਸ ਅਤੇ ਰਾਜਸਥਾਨ ਰਾਇਲਜ਼ ਵਿਚਾਲੇ ਖੇਡੇ ਜਾ ਰਹੇ ਮੁਕਾਬਲੇ 'ਚ ਜੋਫ੍ਰਾ ਆਰਚਰ ਨੇ ਦਿੱਲੀ ਦੇ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਹ ਨੂੰ ਜ਼ੀਰੋ 'ਤੇ ਆਊਟ ਕਰ ਦਿੱਤਾ। ਪ੍ਰਿਥਵੀ ਨੂੰ ਆਊਟ ਕਰਨ ਤੋਂ ਬਾਅਦ ਆਰਚਰ ਨੇ ਇਸ ਬਾਰ ਵਿਕਟ ਦਾ ਜਸ਼ਨ ਭਾਰਤੀ ਲੋਕ ਡਾਂਸ ਬੀਹੂ ਕਰਕੇ ਕੀਤਾ। ਜਿਸਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਦੇਖੋ ਵੀਡੀਓ


ਜੋਫ੍ਰਾ ਅਰਚਰ ਆਈ. ਪੀ. ਐੱਲ. 'ਚ ਵਧੀਆ ਲੈਅ 'ਚ ਦਿਖ ਰਹੇ ਹਨ। ਉਨ੍ਹਾਂ ਨੇ ਰਾਜਸਥਾਨ ਦੇ ਲਈ ਗੇਂਦ ਅਤੇ ਬੱਲੇ ਦੋਵਾਂ ਨਾਲ ਹੀ ਕਮਾਲ ਦਾ ਪ੍ਰਦਰਸ਼ਨ ਕਰਕੇ ਦਿਖਾਇਆ ਹੈ। ਆਰਚਰ ਆਈ. ਪੀ. ਐੱਲ. 'ਚ ਆਪਣੀ ਪ੍ਰਤਿਭਾ ਦਿਖਾ ਰਹੇ ਹਨ। ਉਹ ਲੰਮੇ ਛੱਕੇ ਵੀ ਲਗਾ ਰਹੇ ਹਨ ਅਤੇ ਆਪਣੀ ਤੇਜ਼ ਗੇਂਦਾਂ ਨਾਲ ਬੱਲੇਬਾਜ਼ਾਂ ਨੂੰ ਡਰਾ ਵੀ ਰਹੇ ਹਨ।


author

Gurdeep Singh

Content Editor

Related News